ਉਸ ਪਿਆਰ ਅਨੋਖਾ ਕੀਤਾ।
ਯਾਰਾਂ ਨਾਲ ਵੀ ਧੋਖਾ ਕੀਤਾ।
ਅੰਦਰੋਂ ਹੋਰ ਤੇ ਬਾਹਰੋਂ ਹੋਰ
ਕੋਈ ਨਾ ਲੇਖਾ-ਜੋਖਾ ਕੀਤਾ।
ਉਸ ਨੇ ਯਾਰ ਬਣਾ ਕੇ ਮੈਨੂੰ
ਸੋਚ ਮੇਰੀ ਨੂੰ ਖੋਖਾ ਕੀਤਾ।
ਦੁਨੀਆਂ ਉੱਤੇ ਉਸ ਭੈੜੇ ਨੇ
ਜੀਊੌਣਾਂ ਮੇਰਾ ਔਖਾ ਕੀਤਾ।
ਲਾ ਕੇ ਤੀਲੀ ਆਪ ਬੁਝਾਏ
ਦਗਾ ਉਸ ਨੇ ਚੋਖਾ ਕੀਤਾ।
ਮੇਰੇ ਵਰਗੇ ਤੇ ਕਈ ਹੋਰਾਂ ਦਾ
ਮਗਜ਼ ਜਿਨ੍ਹਾਂ ਦਾ ਖੋਖਾ ਕੀਤਾ।
ਟਿੱਚ ਸਮਝ ਕੇ ਖਾਈ ਜਾਵੇ
ਇਹ ਉਨ੍ਹੇ ਹੱਥ-ਠੋਕਾ ਕੀਤਾ।
‘ਸੁਹਲ’ ਨੇ ਮਤਲਬਖੋਰੇ ਉਤੇ
ਫਾਇਰ ਅਸਾਂ ਨੇ ਫੋਕਾ ਕੀਤਾ।