ਚੰਡੀਗੜ੍ਹ – “ਜਦੋਂ ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਮੰਦਭਾਵਨਾ ਭਰੀਆ ਅਤੇ ਮੁਲਕ ਨੂੰ ਹਰ ਖੇਤਰ ਵਿਚ ਗੁਜਰਾਤੀਆਂ ਵੱਲੋਂ ਵੱਡੇ ਪੱਧਰ ਤੇ ਲੁੱਟਣ ਦੀਆਂ ਕਾਰਵਾਈਆ, ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਛੋਟੇ ਵਪਾਰੀਆ, ਮਿਹਨਤਕਸਾਂ ਦੇ ਹੱਕ ਵਿਚ ਕੋਈ ਅਮਲ ਹੀ ਨਹੀ ਹੋਏ ਅਤੇ ਉਨ੍ਹਾਂ ਦੀ ਬਦੌਲਤ ਕੇਵਲ ਇੰਡੀਆਂ ਦੇ ਸਮੁੱਚੇ ਸੂਬਿਆਂ ਵਿਚ ਹੀ ਨਹੀ ਬਲਕਿ ਗੁਜਰਾਤ ਨਿਵਾਸੀ ਵੀ ਇਸ ਫਰੇਬ ਵਾਲੀ ਨੀਤੀ ਤੇ ਅਮਲਾਂ ਤੋਂ ਖਫ਼ਾ ਚੱਲਦੇ ਆ ਰਹੇ ਹਨ । ਹੁਣੇ ਹੀ ਗੁਜਰਾਤ ਅਤੇ ਹਿਮਾਚਲ ਵਿਚ ਅਸੈਬਲੀ ਦੀਆਂ ਹੋਈਆ ਚੋਣਾਂ ਵਿਚ ਦੋਵਾਂ ਸੂਬਿਆਂ ਦੇ ਨਿਵਾਸੀਆ ਨੇ ਘੱਟ ਪ੍ਰਤੀਸ਼ਤ ਵੋਟਾਂ ਪਾ ਕੇ ਨਿਰਾਜਗੀ ਦਾ ਵੱਡਾ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਅਮਲ ਇਸ ਗੱਲ ਨੂੰ ਵੀ ਪ੍ਰਤੱਖ ਕਰਦਾ ਹੈ ਕਿ ਗੁਜਰਾਤ ਅਤੇ ਹਿਮਾਚਲ ਵਿਚ ਬੀਜੇਪੀ-ਆਰ.ਐਸ.ਐਸ. ਹਾਰ ਵੱਲ ਵੱਧ ਰਹੀ ਹੈ । ਲੇਕਿਨ ਇਹ ਬਹੁਤ ਹੀ ਅਚੰਭੇ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਜਿਵੇ ਮੋਦੀ-ਗੋਦੀ ਮੀਡੀਆ ਬੀਜੇਪੀ-ਆਰ.ਐਸ.ਐਸ. ਦੀ ਹਰ ਨਾਂਹਵਾਚਕ ਗੱਲ ਨੂੰ ਹਾਂਵਾਚਕ ਦਰਸਾਕੇ ਮੋਦੀ-ਸ਼ਾਹ ਦਾ ਬੁਲਾਰਾ ਬਣਿਆ ਹੋਇਆ ਹੈ, ਉਸੇ ਤਰ੍ਹਾਂ ਹੁਣ ਚੋਣ ਸਰਵੇਖਣ ਦੀਆਂ ਆਈਆ ਰਿਪੋਰਟਾਂ ਸ੍ਰੀ ਮੋਦੀ, ਬੀਜੇਪੀ ਨੂੰ ਗੁਜਰਾਤ ਤੇ ਹਿਮਾਚਲ ਵਿਚ ਜਿੱਤ ਦਿਖਾਉਣ ਦਾ ਪ੍ਰਚਾਰ ਕਰ ਰਹੀਆ ਹਨ । ਲੇਕਿਨ ਸੱਚ ਤਾਂ ਨਤੀਜਾ ਆਉਣ ਤੇ ਖੁਦ-ਬ-ਖੁਦ ਸਾਹਮਣੇ ਆ ਜਾਵੇਗਾ ਅਤੇ ਇਨ੍ਹਾਂ ਇੰਡੀਆ ਦੇ ਏਅਰਪੋਰਟਾਂ, ਬੰਦਰਗਾਹਾਂ, ਰੇਲਵੇ, ਸਰਕਾਰੀ ਅਦਾਰਿਆ ਅਤੇ ਵੱਡੇ ਸਰਕਾਰੀ ਪ੍ਰੋਜੈਕਟਾਂ ਨੂੰ ਗੁਜਰਾਤੀ ਵਪਾਰੀਆ ਅਡਾਨੀ, ਅੰਬਾਨੀ ਦੇ ਹਵਾਲੇ ਕੀਤਾ ਜਾ ਰਿਹਾ ਹੈ, ਉਸ ਤੋ ਖਫਾ ਨਿਵਾਸੀ ਇਨ੍ਹਾਂ ਚੋਣਾਂ ਵਿਚ ਆਪਣਾ ਰੋਹ ਜ਼ਰੂਰ ਦਿਖਾਉਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ-ਗੋਦੀ ਮੀਡੀਏ ਵੱਲੋਂ ਹੁਕਮਰਾਨਾਂ ਦੇ ਪੱਖ ਵਿਚ ਕੀਤੇ ਜਾ ਰਹੇ ਅੰਧਾ ਧੁੰਦ ਪ੍ਰਚਾਰ ਦੀ ਤਰ੍ਹਾਂ ਇੰਡੀਆ ਦੇ ਬਹੁਤੇ ਚੋਣ ਸਰਵੇਖਣ ਆਪਣੇ ਸਿਆਸੀ, ਮਾਲੀ ਫਾਇਦਿਆ ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਵਿਚ ਬੀਜੇਪੀ-ਆਰ.ਐਸ.ਐਸ. ਦੀ ਦਿਖਾਈ ਜਾ ਰਹੀ ਜਿੱਤ ਉਤੇ ਸਖਤ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਸਰਵੇਖਣਾਂ ਵੱਲੋ ਸੱਚ ਨੂੰ ਦਬਾਉਣ ਦੇ ਅਮਲਾਂ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫ਼ਰਾਂਸ ਦੀ ਇਕ ਹਵਾਈ ਜਹਾਜ ਦੀ ਕੰਪਨੀ ਜਿਸਨੇ ਡਿਸਾਲਟ ਟਰਾਸਪੋਰਟ ਹਵਾਈ ਜਹਾਜ ਤਿਆਰ ਕਰਨੇ ਹਨ ਉਹ ਟਾਟਾ ਨਾਲ ਰਲਕੇ ਉਸ ਗੁਜਰਾਤ ਸੂਬੇ ਵਿਚ ਫੈਕਟਰੀ ਲਗਾਈ ਜਾ ਰਹੀ ਹੈ ਜੋ ਇਕ ਸਰਹੱਦੀ ਸੂਬਾ ਹੈ ਅਤੇ ਜਿਸਦੇ ਨਾਲ ਬਿਲਕੁਲ ਬੰਦਰਗਾਹ ਲੱਗਦੀ ਹੈ । ਜਦੋਕਿ ਅਜਿਹੇ ਉਪਕਰਨਾਂ ਨੂੰ ਤਿਆਰ ਕਰਨ ਵਾਲੀ ਫੈਕਟਰੀ ਕਦੀ ਵੀ ਸਰਹੱਦੀ ਸੂਬਿਆਂ ਜਾਂ ਬੰਦਰਗਾਹਾਂ ਦੇ ਨਜਦੀਕ ਸੂਬਿਆਂ ਵਿਚ ਸੁਰੱਖਿਆ ਦੇ ਗੰਭੀਰ ਵਿਸੇ ਨੂੰ ਲੈਕੇ ਨਹੀ ਲਗਾਈ ਜਾਂਦੀ । ਹੁਣ ਇਥੇ ਜਨਤਕ ਤੌਰ ਤੇ ਵੱਡਾ ਪ੍ਰਸਨ ਉੱਠਦਾ ਹੈ ਕਿ ਸ੍ਰੀ ਮੋਦੀ-ਸ਼ਾਹ ਦੀ ਜੋੜੀ ਨੇ ਗੁਜਰਾਤ ਵਿਚ ਉਪਰੋਕਤ ਫੈਕਟਰੀ ਲਗਾਉਦੇ ਹੋਏ ਆਈ.ਬੀ ਅਤੇ ਮਿਲਟਰੀ ਇਟੈਲੀਜੈਸੀ ਦੀ ਰਾਏ ਲਈ ਵੀ ਹੈ ਜਾਂ ਨਹੀਂ । ਇਸਦਾ ਖੁਲਾਸਾ ਖੁਦ ਆਈ.ਬੀ ਤੇ ਮਿਲਟਰੀ ਏਜੰਸੀ ਨੂੰ ਕਰਨਾ ਬਣਦਾ ਹੈ । ਦੂਸਰਾ ਇਹ ਹੁਕਮਰਾਨ ਚੀਨ ਤੋ ਅਜੇ ਤੱਕ 1962 ਵਿਚ ਅਤੇ 2020 ਵਿਚ ਕ੍ਰਮਵਾਰ 40 ਹਜਾਰ ਸਕੇਅਰ ਵਰਗ ਕਿਲੋਮੀਟਰ ਅਤੇ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਵਾਪਸ ਨਹੀ ਲੈ ਸਕੇ ਅਤੇ ਨਾ ਹੀ ਕੋਈ ਅਜਿਹੀ ਕੋਸ਼ਿਸ਼ ਹੋ ਰਹੀ ਹੈ । ਅਜਿਹੇ ਗੈਰ ਜ਼ਿੰਮੇਵਰਾਨਾ ਅਮਲਾਂ ਦੀ ਬਦੌਲਤ ਹੀ ਗੁਜਰਾਤ ਵਿਚ 2 ਫੇਸਾ ਵਿਚ ਪਈਆ ਵੋਟਾਂ ਕੇਵਲ 60% ਅਤੇ 61% ਹੀ ਹੋਈਆ ਹਨ । ਜਦੋਕਿ ਸ੍ਰੀ ਮੋਦੀ ਨੇ ਇਹ ਚੋਣਾਂ ਜਿੱਤਣ ਲਈ ਗੁਜਰਾਤ ਵਿਚ ਵਾਰ-ਵਾਰ ਗੇੜੇ ਲਗਾਏ ਅਤੇ ਦੋਵਾਂ ਸੂਬਿਆਂ ਵਿਚ ਸੈਟਰ ਦੇ ਪੂਲ ਵਿਚੋ ਨਿਯਮਾਂ ਦੀ ਉਲੰਘਣਾ ਕਰਕੇ ਵੋਟਰ ਨੂੰ ਉਕਸਾਉਣ ਲਈ ਵੱਡੇ-ਵੱਡੇ ਪ੍ਰੌਜੈਕਟ ਤੇ ਖਰਚ ਕੀਤੇ । ਜਦੋਕਿ ਚੋਣਾਂ ਵਿਚ ਕੋਈ ਵੀ ਵਜ਼ੀਰ-ਏ-ਆਜਮ ਇੰਝ ਇਕ ਸੂਬੇ ਵਿਚ ਦੌੜਦਾ ਕਦੀ ਨਜਰ ਨਹੀ ਆਇਆ । ਹੁਣ ਸਾਨੂੰ ਉਪਰੋਕਤ ਸਾਰੇ ਵਰਤਾਰੇ ਤੋ ਜੋ ਸੰਦੇਸ਼ ਮਿਲਦਾ ਹੈ ਕਿ ਗੁਜਰਾਤ ਸੂਬੇ ਵਿਚ ਵਾਰ-ਵਾਰ ਜਾਣਾ ਅਤੇ ਫਿਰ ਵੀ ਵੋਟ ਪ੍ਰਤੀਸਤ ਘੱਟ ਪੈਣਾ ਸੱਚ ਨੂੰ ਸਾਹਮਣੇ ਲਿਆਉਦਾ ਹੈ ਤੇ ਸਾਨੂੰ ਹੁਣ ਇਹ ਸਰਵੇਖਣ ਕਰਨ ਵਾਲੇ ਅਤੇ ਬੁੱਧੀਜੀਵੀ ਦਲੀਲ ਨਾਲ ਸਮਝਾਉਣ ਕਿ ਗੁਜਰਾਤ ਵਿਚ ਬੀਜੇਪੀ-ਆਰ.ਐਸ.ਐਸ. ਜਿੱਤ ਵੱਲ ਕਿਸ ਤਰ੍ਹਾਂ ਜਾ ਰਹੀ ਹੈ ?