ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਜਿਨ੍ਹਾਂ ਦਾ ਚੋਣ ਨਿਸ਼ਾਨ ਉੱਡਦਾ ਬਾਜ਼ ਹੈ ਦੇ ਉਮੀਦਵਾਰਾਂ ਵੱਲੋਂ ਸਮੂੰਹ ਆਫੀਸਰਜ਼ ਸਾਹਿਬਾਨ ਨਾਲ ਨਿੱਜੀ ਤੋਰ ‘ਤੇ ਸੰਪਰਕ ਸਾਧ ਕੇ ਉਨ੍ਹਾਂ ਨੂੰ ਉਡਦਾ ਬਾਜ਼ ਚੋਣ ਨਿਸ਼ਾਨ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ । ਆਫੀਸਰਜ਼ ਐਸੋਸੀਏਸ਼ਨ ਦੀ ਚੋਣ 15 ਦਸੰਬਰ 2022 ਦਿਨ ਵੀਰਵਾਰ ਨੂੰ ਹੋਣ ਜਾ ਰਹੀ ਹੈ। ਇਸ ਸਮੇਂ ਯੂਨੀਵਰਸਿਟੀ ਆਫੀਸਰਜ਼ ਡੈਮੇਕਰੇਟਿਕ ਫਰੰਟ ਦੀ ਪੂਰੀ ਟੀਮ ਪੁੂਰੇ ਉਤਸ਼ਾਹ ਅਤੇ ਜੋਸ਼ ਨਾਲ ਚੋਣ ਮੈਦਾਨ ਵਿੱਚ ਉਤਾਰੀ ਹੋਈ ਨਜ਼ਰ ਆ ਰਹੀ ਹੈ । ਯੂਨੀਵਰਸਿਟੀ ਦੇ ਅਫਸਰਾਂ ਨਾਲ ਮੀਟਿੰਗਾਂ ਦੌਰਾਨ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਸ੍ਰ ਤੀਰਥ ਸਿੰਘ ਪ੍ਰਧਾਨ ਨੇ ਕਿਹਾ ਕਿ ਉਹ ਜੋ ਵਾਅਦੇ ਕਰ ਰਹੇ ਹਨ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਚਕਾਰ ਇੱਕ ਚੰਗਾ ਤਾਲਮੇਲ ਬਣ ਕੇ ਸ਼ਿੱਦਤ, ਇਮਾਨਦਾਰੀ , ਸੁਹਿਰਦਤਾ ਅਤੇ ਤਨਦੇਹੀ ਨਾਲ ਪੂਰੇ ਕਰਵਾਉਣ ਦਾ ਯਤਨ ਕਰਨਗੇ । ਇਸ ਸਮੇਂ ਮੀਤ ਪ੍ਰਧਾਨ ਦੇ ਅਹੁਦੇਦਰ ਸ੍ਰ ਅਜਮੇਰ ਸਿੰਘ, ਮਨਪ੍ਰੀਤ ਸਿੰਘ(ਸਕੱਤਰ),ਪਰਵੀਨ ਪੁਰੀ( ਸੰਯੁਕਤ-ਸਕੱਤਰ),ਹਰਦੀਪ ਸਿੰਘ (ਖਜ਼ਾਨਚੀ) ਤੋਂ ਇਲਾਵਾ ਕਾਰਜਕਾਰਨੀ ਮੈਂਬਰ ,ਮੈਡਮ ਰਜਨੀ,ਮਤਬਰ ਚੰਦ,ਜਗਜੀਤ ਸਿੰਘ ,ਮੁਖਤਾਰ ਸਿੰਘ,ਹਰਚਰਨ ਸਿੰਘ,ਅਜੈ ਅਰੋੜਾ ਵੱਲੋਂ ਵੀ ਸਮੇਂ ਸਮੇਂ ‘ਤੇ ਲਏ ਗਏ , ਚੱਲ ਰਹੇ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ ਗਿਆ । ਸ੍ਰ ਤੀਰਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਡਦਾ ਬਾਜ਼ ਫਰੰਟ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਕਰਵਾਏ ਆਪਣੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ । ਆਫੀਸਰਜ਼ ਐਸੋਸੀਏਸ਼ਨ ਲਈ ਪ੍ਰਬੰਧਕੀ ਬਲਾਕ ਵਿੱਚ ਦਫਤਰ ਅਲਾਟ ਕਰਵਾਇਆ ਗਿਆ ਜੋ ਚਰੋਕਣੀ ਮੰਗ ਸੀ । ਅਸਿਸਟੈਂਟ ਲਾਇਬ੍ਰੇਰੀਅਨ ਨੂੰ ਤਰੱਕੀ ਸਮੇਂ ਅਧਿਆਪਕਾਂ ਵਾਂਗ ਆਪਸ਼ਨ ਦੇ ਕੇ ਤਰੱਕੀ ਦਾ ਲਾਭ ਦਵਾਇਆ ਗਿਆ । ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਅਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ ਪੰਜਾਬ ਸਰਕਾਰ ‘ਤੇ ਦਬਾਅ ਪਾਇਆ ਗਿਆ । ਐਸੋਸੀਏਸ਼ਨ ਦਾ ਯਤਨਾ ਸਦਕਾ ਆਫੀਸਰਜ਼ ਸਾਹਿਬਾਨ ਦੀ ਰਿਟਾਇਰਮੈਂਟ ਉਪਰੰਤ ਇੱਕ ਹਫਤੇ ਦੇ ਅੰਦਰ-ਅੰਦਰ ਵਿਦਾਇਗੀ ਪਾਰਟੀ ਦਿੱਤੀ ਜਾਣ ਲੱਗੀ ਗਈ । ਸਹਾਇਕ ਰਜਿਸਟਰਾਰ ਅਤੇ ਪ੍ਰੋਗਰਾਮਰ/ ਸਿਸਟਮ ਮੈਨੇਜ਼ਰ ਦੀਆਂ ਰੁਕੀਆਂ ਤਰੱਕੀਆਂ ਕਰਵਾਉਣ ਲਈ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਗਈ ਜਿਸ ਸਬੰਧੀ ਸਕਾਰਾਤਮਕ ਨਤੀਜੇ ਆਉਣ ਦੀ ਪੂਰੀ ਆਸ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪ੍ਰਤੀ ਘਰ 600 ਯੂਨਿਟ ਫਰੀ ਬਿਜਲੀ ਦੀ ਸਹੂਲਤ ਯੂਨੀਵਰਸਿਟੀ ਕੈਂਪਸ ਦੇ ਰਿਹਾਇਸ਼ੀ ਘਰਾਂ ਵਿੱਚ ਲਾਗੂ ਕਰਵਾਉਣ ਦੇ ਲਈ ਸੁਹਿਰਦਤਾ ਨਾਲ ਯਤਨ ਅਰੰਭ ਦਿੱਤੇ ਗਏ ਹਨ। ਜਿਸ ਦੀ ਖੁਸ਼ਖਬਰੀ ਜਲਦੀ ਜੀ ਯੂਨੀਵਰਸਿਟੀ ਕੈੰਪਸ ਦੇ ਨਿਵਾਸੀਆਂ ਨੂੰ ਮਿਲ ਜਾਵੇਗੀ ਭਾਵੇਂ ਕਿ ਇਸ ਸਕੀਮ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹਨ। ਕੈਰੀਅਰ ਐਡਵਾਂਸਮੈਂਟ ਸਕੀਮ ਅਧੀਨ ਅਸਿਸਟੈਂਟ ਲਾਇਬ੍ਰੇਰੀਅਨ ਨੂੰ ਤਰੱਕੀ ਦਾ ਲਾਭ ਦੇਣ ਸਬੰਧੀ ਕੇਸਾਂ ਦਾ ਨਿਪਟਾਰਾ ਜਲਦੀ ਹੀ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਡਿਪਟੀ ਰਜਿਸਟਰਾਰ/ਸਹਾਇਕ ਰਜਿਸਟਰਾਰ/ਨਿਗਰਾਨ ਦੀਆਂ ਅਸਾਮੀਆਂ ‘ਤੇ ਕੰਮ ਕਰ ਰਹੇ ਅਧਿਕਾਰੀਆਂ ਦੇ ਗ੍ਰੇਡ/ਸਕੇਲ ਸਬੰਧੀ ਸੋਧ ਕਰਵਾਉਣ ਲਈ ਵੀ ਉਨ੍ਹਾਂ ਦੇ ਫਰੰਟ ਵੱਲੋਂ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਤੋਂ ਪੈਡਿੰਗ ਡੀ ਏ ਦੀਆਂ ਕਿਸ਼ਤਾਂ ਛੇਤੀ ਜਾਰੀ ਕਰਵਾਉਣ ਅਤੇ ਪੇਅ ਕਮਿਸ਼ਨ ਦਾ ਬਕਾਇਆ ਦਵਾਉਣ ਦੇ ਉਪਰਾਲੇ ਰੰਗ ਲਿਆਉਣਗੇ ।ਉਨ੍ਹਾਂ ਭਰੋਸਾ ਦਵਾਇਆ ਉਨ੍ਹਾਂ ਦਾ ਫਰੰਟ ਸਾਰੇ ਕੇਡਰਾਂ ਨੂੰ ਨਾਲ ਲੈ ਕੇ ਚਲੇਗਾ ਅਤੇ ਯੂਨੀਵਰਸਿਟੀ ਦੀ ਤਰੱਕੀ ਵਾਸਤੇ ਯਤਨਸ਼ੀਲ ਰਹੇਗਾ । ਉਨ੍ਹਾਂ ਅਫਸਰ ਸਹਿਬਾਨ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਆਫੀਸਰਜ਼ ਡੈਮੋਕਰੇਟਿਕ ਫਰੰਟ ਦੀ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ।ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਸ੍ਰ ਬਲਵੀਰ ਸਿੰਘ ਗਰਚਾ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ , ਅਫਸਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਮਨਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ । ਸ੍ਰੀ ਨਾਰੇਸ਼ ਸਰੀਨ , ਸ੍ਰੀ ਨਰੇਸ਼ ਨੰਦਨ , ਰਾਜਿੰਦਰ ਸਿੰਘ ਸੈਕਟਰੀ, ਪ੍ਰਗਟ ਸਿੰਘ , ਸਰਬਜੀਤ ਸਿੰਘ ਸੋਖੀ , ਸੰਦੀਪ ਸੂਦ ਤੋਂ ਇਲਾਵਾ ਫਰੰਟ ਹੋਰ ਸੀਨੀਅਰ ਮੈਂਬਰ ਅਤੇ ਆਗੂ ਹਾਜ਼ਰ ਸਨ ।
GNDU ਕੈਂਪਸ ਦੇ ਰਿਹਾਇਸ਼ੀ ਪੰਜਾਬ ਸਰਕਾਰ ਦੀ 600 ਯੂਨਿਟ ਫਰੀ ਬਿਜਲੀ ਦੀ ਸਕੀਮ ਤੋਂ ਵਾਂਝੇ
This entry was posted in ਪੰਜਾਬ.