(ਉਮੇਸ਼ ਜੋਸ਼ੀ) ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ 14ਵੀਂ ਬਰਸੀ ਸਮੇਂ ਜਦੋਂ ਅਸੀਂ ਉਨ੍ਹਾਂ ਨੂੰ ਆਪਣੀ ਅਕੀਦਤ ਭੇਂਟ ਕਰਨ ਵਾਸਤੇ ਜਾ ਰਹੇ ਹਾਂ, ਇਸ ਸਮੇਂ ਅੰਤਰ-ਰਾਸ਼ਟਰੀ ਪੱਧਰ ਅਤੇ ਸਾਡੇ ਆਪਣੇ ਦੇਸ਼ ਅੰਦਰ ਸੱਜ ਪਿਛਾਖੜੀ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਹਨ, ਬਰਾਜੀਲ ਅੰਦਰ ਹੋਈਆਂ ਚੋਣਾਂ ਸਮੇਂ ਸੱਜ ਪਿਛਾਖੜੀਆਂ ਦੀ ਹਾਰ ਅਤੇ ਲੂਲਾ ਦਾ ਰਾਸ਼ਟਰਪਤੀ ਚੋਣਾਂ ਜਿੱਤਣਾ ਅਗਾਂਹਵਧੂ ਸ਼ਕਤੀਆਂ ਵਾਸਤੇ ਇੱਕ ਚੰਗਾ ਸੁਨੇਹਾ ਵੀ ਹੈ। ਸਾਡੇ ਦੇਸ਼ ਅੰਦਰ ਫਿਰਕੂ ਕਾਰਪੋਰੇਟ ਗਠਜੋੜ ਨੂੰ ਵਿਚਾਰਧਾਰਕ ਅਤੇ ਰਾਜਨੀਤਕ ਖੇਤਰਾਂ ’ਚ ਹਰਾਉਣਾ ਮੁੱਖ ਕਾਰਜ ਹੈ।
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਵਲੋਂ 23 ਮਾਰਚ 1932 ਨੂੰ 16 ਸਾਲ ਦੀ ਉਮਰ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਪਹਿਲੀ ਸ਼ਹੀਦੀ ਬਰਸੀ ਸਮੇਂ ਜਿਲ੍ਹਾ ਕਚਿਹਰੀ ਹੁਸ਼ਿਆਰਪੁਰ (ਡੀ.ਸੀ.ਦਫਤਰ) ਯੂਨੀਅਨ ਯੈਕ ਦਾ ਝੰਡਾ ਉਤਾਰ ਕੇ ਤਿਰੰਗਾ ਝੰਡਾ ਲਹਿਰਾਉਣ ਦਾ ਬਹਾਦਰਾਨਾ ਕੰਮ ਕੀਤਾ ਸੀ ਜੋ ਸਾਂਝੇ ਭਾਰਤ ਵਿਚੋਂ ਇਕੋ ਜ਼ਿਲ੍ਹੇ ਅੰਦਰ ਐਕਸ਼ਨ ਹੋਇਆ। ਇਸ ਕੇਸ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਨੂੰ ਤਿੰਨ ਸਾਲ ਦੀ ਸਜਾ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਮਹੱਤਵ ਪੂਰਨ ਯੋਗਦਾਨ ਪਾਇਆ ਅਤੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਦੇਸ਼ ਅਤੇ ਕੌਮਾਂਤਰੀ ਪੱਧਰ ’ਤੇ ਕਮਿਊਨਿਸਟ ਆਗੂ ਵਜੋਂ ਜ਼ੁੰਮੇਵਾਰੀਆਂ ਨਿਭਾਉਂਦੇ ਹੋਏ ਸੀ.ਪੀ.ਆਈ.(ਐਮ) ਦੇ ਲੰਮਾ ਸਮਾਂ ਜਨਰਲ ਸਕੱਤਰ ਦੇ ਅਹੁੱਦੇ ’ਤੇ ਜ਼ੁੰਮੇਵਾਰੀਆਂ ਨਿਭਾਂਉਂਦੇ ਰਹੇ ਹਨ। ਦੇਸ਼ ਦੀ ਕਮਿਊਨਿਸਟ ਲਹਿਰ ਅਤੇ ਦੇਸ਼ ਵਾਸੀਆਂ ਨੂੰ ਫਿਰਕੂ ਫਾਸੀਵਾਦੀ ਸ਼ਕਤੀਆਂ ਖਿਲਾਫ ਸੰਘਰਸ਼ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਰਹੇ ਹਨ।
ਮੌਜੂਦਾ ਰਾਜਨੀਤਕ ਅਵਸਥਾ ਵਿੱਚ ਦੇਸ਼ ਨੂੰ ਫ਼ਿਰਕੂ ਕਾਰਪੋਰੇਟ ਗਠਜੋੜ ਦਾ ਖ਼ਤਰਾ ਬਹੁਤ ਵੱਧ ਚੁੱਕਿਆ ਹੈ । ਇਸ ਖ਼ਤਰੇ ਨੂੰ ਠੱਲ੍ਹਣ ਵਾਸਤੇ ਖੱਬੀਆਂ ਧਰਮ-ਨਿਰਪੱਖ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਦੀ ਲਾਮਬੰਦੀ ਅਤੀ ਜ਼ਰੂਰੀ ਹੈ ਅਤੇ ਵਿਚਾਰਧਾਰਕ ਸੰਘਰਸ਼ ਨੂੰ ਤੇਜ਼ ਕਰਕੇ ਇਸ ਗਠਜੋੜ ਨੂੰ ਹਰਾਉਣਾ ਹੋਵੇਗਾ। ਦੇਸ਼ ਦੇ ਸੰਵਿਧਾਨ ਅਤੇ ਧਰਮ-ਨਿਰਪੱਖਤਾ ਨੂੰ ਬਚਾਉਣਾ ਇਸ ਸਮੇਂ ਸਭ ਤੋਂ ਮਹੱਤਵਪੂਰਨ ਕੰਮ ਹੈ। ਦੇਸ਼ ਦੀ ਮੌਜੂਦਾ ਮੋਦੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ 8 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਦੇਸ਼ ਦੀਆਂ ਸੰਵਿਧਾਨਿਕ ਅਤੇ ਜਮਹੂਰੀ ਸੰਸਥਾਵਾਂ ਨੂੰ ਸਮਾਪਤ ਕਰਨ ਦੇ ਰਾਹ ਤੁਰੀ ਹੋਈ ਹੈ। ਜੰਮੂ-ਕਸ਼ਮੀਰ ਵਿੱਚ ਲੋਕਾਂ ਦੇ ਹੱਕ ਹਕੂਕ ਸਮਾਪਤ ਕੀਤੇ ਗਏ ਅਤੇ ਆਸਾਮ ’ਚ ਕੌਮੀ ਨਾਗਰਿਕਤਾ ਰਜਿਸਟਰ ਨਾਲ ਫ਼ਿਰਕਾਪ੍ਰਸਤੀ ਨੂੰ ਹਵਾ ਦਿੱਤੀ ਗਈ। ਆਰਐਸਐਸ ਤੇ ਮੋਦੀ ਸਰਕਾਰ ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।
ਦੇਸ਼ ਦੀਆਂ ਵੱਕਾਰੀ ਜਾਂਚ ਏਜੰਸੀਆਂ ਨੂੰ ਵੀ ਆਰਐਸਐਸ, ਬੀਜੇਪੀ ਸਰਕਾਰ ਨੇ ਢਹਿ-ਢੇਰੀ ਕਰ ਕੇ ਰੱਖ ਦਿੱਤਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਆਪਣੇ ਚਹੇਤਿਆਂ ਨੂੰ ਲਿਆ ਕੇ ਸਰਕਾਰ ਆਪਣੇ ਆਪ ਨੂੰ ਭਿ੍ਰਸ਼ਟਾਚਾਰ ਦੇ ਕੇਸਾਂ ’ਚੋਂ ਬਚਾਉਣ ਅਤੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਦੀ ਦੁਰਵਰਤੋਂ ਕਰ ਰਹੀ ਹੈ। ਦੇਸ਼ ਅੰਦਰ ਫ਼ਿਰਕੂ, ਫਾਸ਼ੀਵਾਦੀ ਸੰਗਠਨਾਂ, ਆਰਐਸਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਇਨ੍ਹਾਂ ਦੇ ਹੋਰ ਸੰਗਠਨਾਂ ਵੱਲੋਂ ਜ਼ਹਿਰੀਲਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ। ਫ਼ਿਰਕਾਪ੍ਰਤੀ ਉਭਾਰੀ ਜਾ ਰਹੀ ਅਤੇ ਫ਼ਿਰਕੂ ਭਾਸ਼ਣਬਾਜ਼ੀ ਤੇ ਬਿਆਨਬਾਜ਼ੀ ਸ਼ਿਖਰਾਂ ਤੇ ਪਹੁੰਚ ਚੁੱਕੀ ਹੈ।
ਭਾਜਪਾ ਦੀ ਮੋਦੀ ਸਰਕਾਰ, ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰ ਕੇ ਜਨ-ਸਾਧਾਰਨ ਲੋਕਾਂ ’ਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੀ ਹੈ। ਲੋਕਾਂ ਦੇ ਧਿਆਨ ਨੂੰ ਫ਼ਿਰਕੂ ਆਧਾਰ ’ਤੇ ਵੰਡਣ ਵਾਸਤੇ ਕਿਸੇ ਨਾ ਕਿਸੇ ਫ਼ਿਰਕੂ ਮੁੱਦੇ ਨੂੰ ਉਭਾਰ ਕੇ ਦੇਸ਼ ਦੇ ਧਰਮ-ਨਿਰਪੱਖ ਸਰੂਪ ਨੂੰ ਢਾਹ ਲਾਉਣ ਦੀ ਕੇਂਦਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਹੈ । ਦੇਸ਼ ਦੇ ਧਰਮ ਨਿਰਪੱਖ ਸੋਚ ਰੱਖਣ ਵਾਲੇ ਲੋਕਾਂ ਨੂੰ ਮਜ਼ਬੂਤੀ ਨਾਲ ਇਸ ਅੱਤ ਦਰਜੇ ਦੀ ਫਿਰਕੂ+ਕਾਰਪੋਰੇਟ ਗਠਜੋੜ ਰਾਜਨੀਤੀ ਦਾ ਡਟ ਕੇ ਮੁਕਾਬਲਾ ਕਰਨਾ ਹੋਵੇਗਾ ਤਾਂ ਜੋ ਦੇਸ਼ ਨੂੰ ਫ਼ਿਰਕੂ ਕਾਰਪੋਰੇਟ ਗਠਜੋੜ ਦੇ ਹਮਲੇ ਤੋਂ ਬਚਾਇਆ ਜਾ ਸਕੇ।
ਫ਼ਿਰਕੂ ਕਾਰਪੋਰੇਟ ਗਠਜੋੜ ਵਿਰੁੱਧ ਬੇ-ਕਿਰਕ ਲੜਾਈ ਨੂੰ ਤੇਜ਼ ਕਰ ਕੇ ਹੀ ਅਸÄ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ। ਕਾਮਰੇਡ ਸੁਰਜੀਤ ਹੋਰਾਂ ਨੇ ਹਮੇਸ਼ਾ ਫ਼ਿਰਕੂ ਤਾਕਤਾਂ ਵਿਰੁੱਧ ਇਕ ਮਜ਼ਬੂਤ ਧੁਰੇ ਵਜੋਂ ਕੰਮ ਕੀਤਾ ਅਤੇ ਇਨ੍ਹਾਂ ਫਿਰਕੂ ਜਨੂੰਨੀਆਂ ਨੂੰ ਨਿਖੇੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਕਾਮਰੇਡ ਜੀ ਨੇ ਸਰਮਾਏਦਾਰਾਂ, ਜਗੀਰਦਾਰਾਂ ਦੇ ਗਠਬੰਧਨ ਅਤੇ ਇਨ੍ਹਾਂ ਦੀ ਅਗਵਾਈ ਕਰਦੀ ਵੱਡੀ ਸਰਮਾਏਦਾਰੀ ਅਤੇ ਇਸ ਦੇ ਅੰਤਰ-ਰਾਸ਼ਟਰੀ ਵਿੱਤੀ ਪੂੰਜੀ ਨਾਲ ਸਾਂਝ ਭਿਆਲੀ ਵਿਰੁੱਧ ਸੰਘਰਸ਼ ਵਿੱਚ ਯੋਗ ਅਗਵਾਈ ਕੀਤੀ ਗਈ ਹੈ।
ਕਾਮਰੇਡ ਸੁਰਜੀਤ ਹੋਰਾਂ ਨੇ ਪੰਜਾਬ ਅੰਦਰ ਫ਼ਿਰਕੂ, ਵੱਖਵਾਦੀ ਅਤੇ ਅੱਤਵਾਦ ਵਿਰੁੱਧ ਵਿਚਾਰਧਾਰਕ ਲੜਾਈ ਵਿੱਚ ਅਹਿਮ ਰੋਲ ਨਿਭਾਇਆ। ਜਦੋਂ ਪੰਜਾਬ ਅੰਦਰ ਕੋਈ ਹੱਕ-ਸੱਚ ਵਾਸਤੇ ਬੋਲਣ ਲਈ ਤਿਆਰ ਨਹÄ ਸੀ ਤਾਂ ਕਾਮਰੇਡ ਸੁਰਜੀਤ ਹੋਰਾਂ ਨੇ ਪਾਰਟੀ ਨੂੰ ਸਮੇਂ-ਸਿਰ ਠੀਕ ਸੋਧ ਦੇ ਕੇ ਫਿਰਕੂ, ਵੱਖਵਾਦੀ ਅਤੇ ਅੱਤਵਾਦੀ ਤਾਕਤਾਂ, ਜੋ ਦੇਸ਼ ਦੀ ਏਕਤਾ ਅਖੰਡਤਾ ਲਈ ਗੰਭੀਰ ਚੁਣੌਤੀ ਦੇ ਰਹੀਆਂ ਸਨ, ਨੂੰ ਲੋਕਾਂ ’ਚੋਂ ਨਿਖੇੜਨ ’ਚ ਬਹੁਤ ਵਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਮੋਦੀ ਸਰਕਾਰ ਨੇ ਫ਼ਿਰਕੂ ਅਤੇ ਫਾਸ਼ੀਵਾਦੀ ਵਿਚਾਰਧਾਰਾ ਦੇ ਤਹਿਤ ਜੰਮੂ ਕਸ਼ਮੀਰ ’ਚ ਜੋ ਧਾਰਾ 370 ਤੇ 35-ਏ ਨੂੰ ਤੋੜਿਆ ਹੈ, ਇਸ ਖ਼ਤਰੇ ਸਬੰਧੀ ਕਾਮਰੇਡ ਸੁਰਜੀਤ ਹੋਰਾਂ ਵਲੋਂ ਬਹੁਤ ਸਮਾਂ ਪਹਿਲਾਂ ਹੀ ਚੌਕਸ ਕਰ ਦਿੱਤਾ ਸੀ।
ਮੋਦੀ ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਅਤੇ ਆਰਐਸਐਸ ਏਜੰਡੇ ਨੂੰ ਅੱਗੇ ਵਧਾਉਣ ਲਈ ਦੇਸ਼ ਦੇ ਸੰਵਿਧਾਨ ਨੂੰ ਤੋੜਿਆ ਗਿਆ ’ਤੇ ਹਮਲਾ ਤੇਜ਼ ਜਾ ਰਿਹਾ ਹੈ, ਲੋਕਾਂ ਦੇ ਜਮਰੂਹੀ ਹੱਕ-ਹਕੂਕ ਸਮਾਪਤ ਕੀਤੇ ਜਾ ਰਹੇ ਹਨ ਤੇ ਜਮਹੂਰੀਅਤ ਲਈ ਵੱਡਾ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ। ਮਜਦੂਰਾਂ ਦੇ ਹੱਕਾਂ ਲਈ ਬਣੇ ਕਾਨੂੰਨਾਂ ਨੂੰ ਸਮਾਪਤ ਕੀਤਾ ਜਾ ਰਿਹਾ ਹੈ । ਨਵÄ ਸਿੱਖਿਆ ਨੀਤੀ ਲਿਆ ਕੇ ਸਿੱਖਿਆ ਦਾ ਫ਼ਿਰਕੂਕਰਨ ਤੇ ਵਪਾਰੀਕਰਨ ਕੀਤਾ ਜਾ ਰਿਹਾ ਹੈ। ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕੀਤੀ ਜਾ ਰਹੀ ਹੈ। ਨਵÄ ਸਿੱਖਿਆ ਨੀਤੀ ਤਹਿਤ ਜੋ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਦੇਸ਼ ਅੰਦਰ ਕੈਪਸ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ, ਇਸ ਨਾਲ ਦੇਸ਼ ਦੀ ਧੰਨ ਦੌਲਤ ਵਿਦੇਸ਼ਾਂ ਵਿੱਚ ਲਿਜਾਣ ਦਾ ਵਿਦੇਸ਼ੀਆਂ ਵਾਸਤੇ ਰਾਹ ਪੱਧਰਾ ਕੀਤਾ ਗਿਆ ਹੈ। ਸੀਪੀਆਈ (ਐਮ) ਇਸ ਨਵÄ ਸਿੱਖਿਆ ਨੀਤੀ ਦੇ ਖਿਲਾਫ਼ ਸੰਘਰਸ਼ ਕਰ ਰਹੀ ਹੈ। ਮੋਦੀ ਸਰਕਾਰ ਕੋਲਾ ਖਾਨਾਂ, ਰੇਲਵੇ ਅਤੇ ਏਅਰ ਇੰਡੀਆ ਨੂੰ ਵੀ ਮੁੜ ਟਾਟਾ ਕੰਪਨੀ ਨੂੰ ਵੇਚ ਕੇ ਇਸ ਦਾ ਨਿੱਜੀਕਰਨ ਕਰਕੇ ਅਤੇ ਦੇਸ਼ ਦੀਆਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ ਪੂੰਜੀਪਤੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ। ਆਓ ਕਾਮਰੇਡ ਸੁਰਜੀਤ ਹੋਰਾਂ ਦੀ ਅੱਜ 14ਵÄ ਬਰਸੀ ਦੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਣ ਕਰੀਏ ਕਿ ਅਸÄ ਫਿਰਕੂ+ ਕਾਰਪੋਰੇਟ ਗੱਠਜੋੜ ਨੂੰ ਹਰਾਉਣ ਵਾਸਤੇ ਮਜ਼ਬੂਤ ਸੰਘਰਸ਼ ਲਾਮਬੰਦ ਕਰਾਂਗੇ। ਇਨ੍ਹਾਂ ਸ਼ਕਤੀਆਂ ਨੂੰ ਭਾਂਜ ਦੇਈਏ। ਮੋਦੀ ਸਰਕਾਰ ਦੇ ਹਿੰਦੂਤਵਵਾਦੀ ਅਤੇ ਪਿਛਾਖੜੀ ਫਾਸ਼ੀਵਾਦੀ ਏਜੰਡੇ ਨੂੰ ਹਰਾਉਣਾ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।