ਹਰ ਦੇਸ਼ ਵਿਚ ਔਸਤ ਉਮਰ ਦਾ ਲੇਖਾ-ਜੋਗਾ ਰੱਖਿਆ ਜਾਂਦਾ ਹੈ। ਡਾਕਟਰੀ ਸਹੂਲਤਾਂ ਕਾਰਨ
ਅਤੇ ਲੋਕਾਂ ਦੀ ਜੀਵਨ ਸ਼ੈਲੀ ਵਧੀਆ ਹੋਣ ਨਾਲ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ
ਹੈ। ਭਾਰਤੀਆਂ ਦੀ 1901 ਵਿਚ ਔਸਤ ਉਮਰ 23 ਸਾਲ ਸੀ, ਜੋ ਹੁਣ ਵੱਧ ਕੇ 66 ਸਾਲ ਦੇ
ਕਰੀਬ ਹੋ ਗਈ ਹੈ। ਇਸ ਸਰਵੇ ਅਨੁਸਾਰ ਸਾਰੀਆਂ ਇਕੋ ਜਿਹੀਆਂ ਹਾਲਤਾਂ ਵਿੱਚ ਇਸਤਰੀ ਮਰਦ
ਨਾਲੋਂ 5 ਸਾਲ ਜ਼ਿਆਦਾ ਉਮਰ ਭੋਗਦੀ ਹੈ। ਸਾਡੇ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵਿੱਚ
ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਸਮਾਜਿਕ, ਆਰਥਿਕ ਅਤੇ ਪਰਿਵਾਰਿਕ ਮੁਸ਼ਕਿਲਾਂ ਵੀ
ਪੈਦਾ ਹੋ ਰਹੀਆਂ ਹਨ। ਬਹੁਤੇ ਬਜ਼ੁਰਗਾਂ ਨੂੰ ਪਰਿਵਾਰ ਵਿਚ ਰਹਿਣਾ ਪੈਂਦਾ ਹੈ, ਜਿੱਥੇ
ਹੇਠ ਲਿਖੇ ਸੁਝਾਵ ਪ੍ਰੇਮ-ਪਿਆਰ ਨਾਲ ਰਹਿਣ ਵਿਚ ਸਹਾਈ ਹੋ ਸਕਦੇ ਹਨ-
1. ਪਰਿਵਾਰ ਦੇ ਮਾਮਲਿਆਂ ਵਿੱਚ ਦਾਖ਼ਲ ਨਾ ਦੇਵੋ।
2. ਪਰਿਵਾਰ ਦੇ ਮੈਂਬਰਾਂ ਦੀ ਨੁਕਤਾਚੀਨੀ ਨਾ ਕਰੋ।
3. ਪਰਿਵਾਰ ਦੇ ਕਿਸੇ ਮਾਮਲੇ ਵਿਚ ਕਿਸੇ ਇੱਕ ਦੀ ਧਿਰ ਨਾ ਬਣੋ।
4. ਬੱਚਿਆਂ ਦਾ ਪਾਲਣ-ਪੋਸ਼ਣ ਉਨਾਂ ਦੇ ਮਾਪਿਆਂ ਉੱਤੇ ਛੱਡੋ।
5. ਬੱਚੇ ਦੇ ਘਰ ਨੂੰ ਬੱਚੇ ਦਾ ਘਰ ਸਮਝੋ ਆਪਣਾ ਘਰ ਨਾ ਸਮਝੋ।
6. ਜਿੱਥੇ ਤੱਕ ਹੋ ਸਕੇ ਆਪਣੇ ਕੰਮ ਦੀ ਜ਼ਿੰਮੇਵਾਰੀ ਆਪ ਲਵੋ, ਨਿਰਭਰ ਨਾ ਬਣੋ।
7. ਪਰਿਵਾਰ ਦੇ ਮੈਂਬਰਾਂ ਦੇ ਇਕਾਂਤ ਦਾ ਧਿਆਨ ਰੱਖੋ।
8. ਪਰਿਵਾਰ ਦੇ ਮਸਲੇ ਵਿੱਚ ਸਿੱਧੇ ਕੋਈ ਸਲਾਹ ਨਾ ਦਿਓ, ਕੇਵਲ ਮੰਗਣ ’ਤੇ ਹੀ ਸਲਾਹ
ਦੇਵੋ।
9. ਜੇ ਸਿਹਤ ਮੰਨੇ ਤਾਂ ਪਰਿਵਾਰ ਦੇ ਕੰਮ ਵਿੱਚ ਹੱਥ ਵਟਾਓ।
10. ਆਪਣੀ ਬਿਮਾਰੀ/ਲੋੜ ਦੀਆਂ ਗੱਲਾਂ ਹਰ ਸਮੇਂ ਨਾ ਕਰਦੇ ਰਹੋ।
11. ਜੇ ਆਪ ਆਰਥਿਕ ਪੱਖੋਂ ਠੀਕ ਹੋ, ਤਦ ਪਰਿਵਾਰ ਦੀ ਜ਼ਰੂਰ ਮੱਦਦ ਕਰੋ।
12. ਜੇ ਤੁਹਾਡੇ ਕੋਲ ਘਰ ਵਿਚ ਅਲੱਗ ਕਮਰਾ ਹੈ, ਤਦ ਉਸ ਦੀ ਦੇਖਭਾਲ ਆਪ ਕਰੋ।
13. ਪਰਿਵਾਰ ਦੇ ਮੈਂਬਰਾਂ/ਬੱਚਿਆਂ ਦੇ ਜਨਮ ਦਿਨ ਉੱਤੇ ਤੋਹਫ਼ੇ ਦੇਵੋ।
14. ਪਰਿਵਾਰ ਦੇ ਕਿਸੇ ਮੈਂਬਰ ਦੀ ਖ਼ੁਸ਼ੀ ਸਮੇਂ ਖ਼ੁਸ਼ੀ ਮਨਾਓ ਅਤੇ ਤੋਹਫ਼ੇ ਦੇਵੋ।
15. ਪਰਿਵਾਰ ਦੇ ਮੈਂਬਰਾਂ ਦੇ ਮਹਿਮਾਨਾਂ ਨੂੰ ਬਿਨਾਂ ਲੋੜ ਤੋਂ ਨਾ ਮਿਲੋ।
16. ਬੱਚਿਆਂ/ਪਰਿਵਾਰ ਦੇ ਮੈਂਬਰਾਂ ਵੱਲੋਂ ਜੇ ਤੋਹਫ਼ੇ ਦਿੱਤੇ ਜਾਣ ਤਦ ਖਿੜੇ ਮੱਥੇ ਪ੍ਰਵਾਨ ਕਰੋ।
17. ਜੇ ਤੁਹਾਨੂੰ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਸੇ ਕੰਮ ਲਈ ਮੱਦਦ ਦੀ ਲੋੜ ਹੈ, ਤਦ
ਉਤਾਵਲੇ ਨਾ ਹੋਵੇ, ਸਗੋਂ ਉਸਦੀ ਸੁਵਿਧਾ ਵੇਖੋ।
18. ਜੇ ਘਰ ਵਿਚ ਬਾਥਰੂਮ/ਟਾਇਲਟ ਕਾਫ਼ੀ ਨਹੀਂ ਹਨ ਤਦ ਆਪ ਬਾਕੀ ਮੈਂਬਰਾਂ ਦੀ ਸੁਵਿਧਾ
ਅਨੁਸਾਰ ਵਰਤੋ।
19. ਜੇ ਕਦੇ ਕੋਈ ਗ਼ਲਤੀ ਹੋ ਗਈ ਹੈ ਤਦ ਆਪਣੀ ਗ਼ਲਤੀ ਖਿੜੇ ਮੱਥੇ ਪ੍ਰਵਾਨ ਕਰੋ।
20. ਪਰਿਵਾਰ ਦੇ ਮੈਂਬਰ ਜਦੋਂ ਕੰਮਕਾਜਾਂ ਤੋਂ ਘਰ ਪਰਤਦੇ ਹਨ, ਤਾਂ ਤੁਰੰਤ ਕੋਈ ਵੀ
ਅਣਸੁਖਾਵੀਂ ਗੱਲ ਨਾ ਕਰੋ।
21. ਸਮੇਂ-ਸਮੇਂ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਵਧੀਆ ਕੰਮਾਂ ਦੀ ਬਣਦੀ
ਪ੍ਰਸ਼ੰਸਾ ਵੀ ਜ਼ਰੂਰ ਕਰਦੇ ਰਹੋ।
22. ਮਾਪਿਆਂ ਨੂੰ ਆਪਣੇ ਜਿਉਂਦੇ ਜੀਅ ਵਸੀਅਤ ਲਿਖਣੀ ਚਾਹੀਦੀ ਹੈ ਤਾਂ ਜੋ ਬਾਅਦ ਵਿਚ
ਲੜਾਈ-ਝਗੜੇ ਤੋਂ ਬਚਿਆ ਜਾ ਸਕੇ।