ਲੁਧਿਆਣਾ : ਨਵੰਬਰ 30 ਨੂੰ ਲੁਧਿਆਣਾ ਦੇ ਇਕ ਬਿਜੀ ਜੰਕਸ਼ਨ ਤੇ ਲਾਏ ਗਏ ਆਰਟਿਿਫਸ਼ਿਅਲ ਫੇਫੜੇ ਜੋ ਕਿ ਚਿੱਟੇ ਚਾਕ ਤੋਂ ਬਣੇ ਹੋਏ ਸਨ, ਸਿਰਫ ਨੌ ਦਿਨਾਂ ‘ਚ ਹੀ ਕਾਲੇ ਹੋ ਗਏ ਜੋ ਕਿ ਸ਼ਹਿਰ ਵਿਚ ਵੱਧ ਰਹੇ ਵਾਯੂ ਪ੍ਰਦੂਸ਼ਣ ਅਤੇ ਇਸਤੋਂ ਲੋਕਾਂ ਦੀ ਡਿੱਗਦੀ ਸੇਹਤ ਦੇ ਸੁਚਕ ਹਨ।
ਇਨ੍ਹਾਂ ਫੇਫੜਿਆਂ ਦਾ ਬਿਲਬੋਰਡ ਕਲੀਨ ਏਅਰ ਪੰਜਾਬ ਦੁਆਰਾ ਇੱਕੋਸਿਖ, ਪੰਜਾਬ ਐਗਰੀਕਲਚਰ ਯੂਨਿਵਰਸਿਟੀ ਅਤੇ ਬੀਸੀਐਮ ਆਰਿਆ ਮਾਡਲ ਸੀਨਿਅਰ ਸੈਕੇਂਡਰੀ ਦੇ ਸਹਿਯੌਗ ਤੋਂ ਸ਼ਹਿਰ ਦੀ ਬਿਗੜਦੀ ਵਾਯੂ ਗੁਣਵੱਤਾ ਦੇ ਪ੍ਰਤੀ ਜਾਗਰੂਕਤਾ ਮੂਹਿੰਮ ਦੇ ਹੇਠ ਸਥਾਪਤ ਕੀਤਾ ਗਿਆ ਸੀ। ਇਸ ਬਿਲਬੋਰਡ ਦਾ ਟਾਇਟਲ – ‘ਬਿਲਬੋਰਡ ਦੈਟ ਬ੍ਰੀਥਸ’ ਸੀ ਜਿਸ ਨੂੰ ਸਕੂਲ ਦੇ ਬਾਹਰ ਸਥਾਪਤ ਕੀਤਾ ਗਿਆ ਸੀ ਤਾਂ ਜੋ ਵਾਯੂ ਪ੍ਰਦੂਸ਼ਣ ਦਾ ਆਂਕਲਨ ਕੀਤਾ ਜਾ ਸਕੇ।
ਮਾਹਿਰਾਂ ਦੇ ਨਾਲ ਨਾਲ ਲੁਧਿਆਣਾ ਦੇ ਸਥਾਨਕ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਇਸ ‘ਐਕਸਪੈਰੀਮੇਂਟ’ ਨੂੰ ਖਤਰੇ ਦੀ ਘੰਟੀ ਮੰਨਣਾ ਅਤੇ ਇਸ ਖੇਤਰ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਦੇ ਲਈ ਉਪਰਾਲੇ ਚੁਕਣ ਦੀ ਅਪੀਲ ਕੀਤੀ ਗਈ।
ਇੱਕੋਸਿਖ ਦੀ ਕੈਂਪੇਨ ਮੈਨੇਜਰ ਗੁਰਪ੍ਰੀਤ ਕੌਰ ਦੇ ਮੁਤਾਬਕ ਲਗਭਗ ਇੱਕ ਹਫਤੇ ਵਿਚ ਹੀ ਕਾਲਾ ਪੈ ਗਿਆ ਲੰਗਸ ਬਿਲਬੋਰਡ ਸਾਰਿਆਂ ਦੀ ਅੱਖਾਂ ਖੋਲ ਗਿਆ ਜੋ ਕਿ ਬਾਰ ਬਾਰ ਸੋਚਣ ਦੇ ਲਈ ਮਜਬੂਰ ਕਰ ਰਿਹਾ ਹੈ ਕਿ ਸਾਡੇ ਫੇਫੜਿਆਂ ਦੇ ਨਾਲ ਇਹ ਕਿ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਿਰ ਦੀ ਬਿਗੜਦੀ ਹੋਈ ਵਾਯੂ ਦੇ ਲੈਵਲ ਤੋਂ ਪੂਰੀ ਤਰ੍ਹਾਂ ਵਾਕਫ ਹਨ। ਇਸ ਚਿੰਤਨ ਦੇ ਬਾਅਦ ਉਹ ਉਮੀਦ ਕਰਦੀ ਹੈ ਕਿ ਪ੍ਰਦੂਸ਼ਣ ਤੇ ਲੈਵਲ ਨੂੰ ਘੱਟ ਕਰਣ ਦੇ ਪਰਿਆਸ ਵਿਚ ਸਰਕਾਰ ਅਤੇ ਆਮ ਜਨਤਾ ਇਕ ਕਾਰਡਿਨੇਸ਼ਨ ਸਥਾਪਤ ਹੋਵੇਗਾ ਕਿਉਂਕਿ ਇਹ ਜਹਰਿਲੀ ਹਵਾ ਦੇ ਕਾਰਣ ਲੋਕਾਂ ਦੀ ਸੇਹਤ ਦਾਂਵ ਤੇ ਹੈ।
ਪਿੱਛਲੇ ਹਫਤੇ ਇਕ ਹਜਾਰ ਤੋਂ ਵੀ ਜਿਆਦਾ ਵਿਿਦਆਰਥੀਆਂ ਅਤੇ ਟੀਚਰਾਂ ਨੇ ਫੇਫੜਿਆਂ ਦੇ ਬਿਲਬੋਰਡ ਦਾ ਦੌਰਾ ਕੀਤਾ ਅਤੇ ਵੱਧ ਰਹੇ ਵਾਯੂ ਪ੍ਰਦੂਸ਼ਣ ਦੇ ਬਾਰੇ ਅਪਣੀ ਚਿੰਤਾ ਜਾਹਿਰ ਕੀਤੀ। ਇਸੇ ਵਿਚਕਾਰ ਬਿਲਬੋਰਡ ਤੋਂ ਗੁਜਰਦੇ ਹੋਏ ਸਥਾਨਕ ਲੋਕਾਂ ਨੇ ਵੀ ਇਸ ਬਾਰੇ ਚਿੰਤਾ ਪ੍ਰਗਟ ਕੀਤੀ। ਸਥਾਨਕ ਨਿਵਾਸੀ ਅੰਜੂ ਛਾਬੜਾ ਨੇ ਫੇਫੜਿਆਂ ਦੇ ਬਿਲਬੋਰਡ ਦਾ ਦੌਰਾ ਕਰ ਇਸਨੂੰ ਲੋਕਾਂ ਨੂੰ ਵੱਧਦੇ ਪ੍ਰਦੂਸ਼ਤ ਹਵਾ ਦੇ ਲੈਵਲ ਦੇ ਪ੍ਰਤੀ ਲੋਕਾਂ ਵਿਚ ਸਜਗਤਾ ਪ੍ਰਦਾਨ ਕਰਣ ਦਾ ਬੇਹਤਰੀਨ ਤਰੀਕਾ ਦਸਿਆ।
ਸਾਫ ਹਵਾ ਦਾ ਸੇਵਨ ਨੂੰ ਲੋਕਾਂ ਦਾ ਇਕ ਮੌਲਿਕ ਅਧਿਕਾਰ ਦਸਦੇ ਹੋਏ ਵਾਰਿਅਰਸ ਮੋੱਮਸ ਦੀ ਮੈਂਬਰ ਸਮਿਤਾ ਕੌਰ ਨੇ ਦਸਿਆ ਕਿ ਸਭ ਤੋਂ ਪਹਿਲਾਂ ਮਾਸੂਮ ਬਚਿਆਂ ਨੂੰ ਇਨ੍ਹਾਂ ਅਧਿਕਾਰਾਂ ਤੋਂ ਦੂਰ ਰੱਖ ਕੇ ਇਸਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਲੁਧਿਆਣਾ ਵਿਚ ਸਥਾਪਤ ਕੀਤੇ ਗਏ ਇਹ ਫੇਫੜੇ ਸ਼ਹਿਰ ਦੀ ਜਹਿਰ ਤੋਂ ਭਰੀ ਹੋਈ ਹਵਾ ਦਾ ਜੀਵਾਂਤ ਪ੍ਰਮਾਣ ਹੈ।
ਪੰਜਾਬ ਵਿਚ ਨੌ ਨਾਨ ਅਟੈਨੇਬਲ ਸ਼ਹਿਰ ਹਨ। ਉਨ੍ਹਾਂ ਦਾ ਤਰਕ ਸੀ ਕਿ ਸ਼ਹਿਰ ਦੇ ਇਹੋ ਜਿਹੇ ਉਧਯੌਗਿਕ ਵਿਕਾਸ ਦਾ ਕਿ ਉਦੇਸ਼ ਜੋ ਕਿ ਸਾਡੇ ਬਚਿਆਂ ਦੇ ਭਾਵੀ ਭਵਿੱਖ ਤੋਂ ਖਿਲਵਾੜ ਕਰੇ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੂੰਦੇ ਕਿ ਪੰਜਾਬ ਦਾ ਸਟੇਂਡਰਡ ਆਫ ਲਿਿਵੰਗ ਖਰਾਬ ਹੋਵੇ। ਕੌਰ ਨੇ ਕਿਹਾ ਕਿ ਮਾਂ ਦੇ ਰੁਪ ਵਿਚ ਉਹ ਬਚਿਆਂ ਦੇ ਇਸ ਜਹਰੀਲੀ ਹਵਾ ਦੇ ਸੇਵਨ ਤੋਂ ਕਾਫੀ ਚਿੰਤਤ ਹੈ। ਉਨ੍ਹਾਂ ਨੇ ਕਿਹਾ ਕਿ ਸੰਬੰਧਤ ਅਧਿਕਾਰੀ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਂਣ ਕਿਉਂਕਿ ਇਹ ਇਕ ਹੈਲਥ ਐਮਰਜੇਂਸੀ ਹੈ ਜਿਸ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ।
ਬੀਐਮਸੀ ਆਰਿਆ ਮਾਡਲ ਸੀਨਿਅਰ ਸੈਕੇਂਡਰੀ ਦੀ ਪ੍ਰਿੰਸੀਪਲ ਅਨੁਜਾ ਕੋਸ਼ਨ ਨੇ ਕਲੀਨ ਏਅਰ ਪੰਜਾਬ ਦੇ ਪਰਿਆਸਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਯੂ ਪ੍ਰਦੂਸ਼ਣ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਣਾ ਜਰੂਰੀ ਹੈ । ਅਤੇ ਨਾਲ ਹੀ ਇਸਨੂੰ ਮਜਬੂਤੀ ਦੇਣ ਦੇ ਲਈ ਡੇਲੀ ਰੂਟਿਨ ਵਿਚ ਸਥਾਈ ਕਦਮ ਚੁਕਣਾ ਵੀ ਉਂਨੇ ਹੀ ਜਰੂਰੀ ਹਨ।
ਸਕੂਲ ਦੇ ਇਨਵਾਇਰਮੇਂਟ ਮੈਨੇਜਰ ਵਿਪ੍ਰਾ ਕਾਲ ਨੇ ਦਸਿਆ ਕਿ ਵੱਧਦੇ ਵਾਯੂ ਪ੍ਰਦੂਸ਼ਣ ਸੇਹਤ ਜੋਖਮਾਂ ਨੂੰ ਘੱਟ ਕਰਣ ਦੇ ਲਈ ਨਿਵਾਰਕ ੳਪਰਾਲੇ ਕਰਣ ਦੇ ਲਈ ਸਾਰਿਆਂ ਦੇ ਲਈ ਇਕ ‘ਵੇਕ ਅੱਪ ਕਾਲ’ ਹੈ।
ਹੈਲਥ ਮਾਹਿਰਾਂ ਦਾ ਕਿ ਕਹਿਣਾ ਹੈ :
ਲੁਧਿਆਣਾ ਵਿਖੇ ਡੀਐਮਸੀ ਵਿਚ ਸੀਨਿਅਰ ਪਲਮੋਲੋਜਿਸਟ ਡਾਕਟਰ ਆਕਾਸ਼ਦੀਪ ਨੇ ਕਿਹਾ ਕਿ ਇਨ੍ਹਾਂ ਚਿੱਟੇ ‘ਬ੍ਰੀਥਿੰਗ ਲੰਗਸ’ ਦਾ ਕਾਲਾ ਹੋ ਜਾਣਾ ਸਾਡੇ ਫੇਫੜਿਆਂ ਵਿਚ ਜਮਾ ਖਤਰਨਾਕ ਕਣਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਦਰਸ਼ਾਉਣ ਦੇ ਲਈ ਇਸਤੇਮਾਲ ਕਰਣਾ ਇਕ ਸਮਾਰਟ ਆਇਡਿਆ ਸੀ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਪੇਸ਼ ਆ ਰਹੀ ਸਾਹ ਦੀ ਤਕਲੀਫ, ਲਗਾਤਾਰ ਖਾਂਸੀ, ਪੁਰਾਣੀ ਬ੍ਰੌਂਕਾਇਟਿਸ, ਰਾਇਨਾਇਟਿਸ, ਕੈਂਸਰ, ਦਿਲ ਦੇ ਰੋਗ ਅਤੇ ਬਲਡ ਪ੍ਰੇਸ਼ਰ ਦੀ ਸ਼ਿਕਾਇਤਾਂ ਨੂੰ ਵਾਯੂ ਪ੍ਰਦੂਸ਼ਣ ਦੀ ਮਾਤਰਾ ਤੋਂ ਜੋਣਾ ਜਾ ਸਕਦਾ ਹੈ।
ਡਾਕਟਰ ਅਮਨਦੀਪ ਬੈਂਸ ਨੇ ਦਸਿਆ ਕਿ ਲੁਧਿਆਣਾ ਦੀ ਹਵਾ ਦੀ ਸਿਥਤਿ ਨੂੰ ਲੈ ਕੇ ਲਿਟਮਸ ਟੇਸਟ ਪੋਜਿਿਟਵ ਆਇਆ ਹੈ। ਸਕੂਲ ਦੇ ਬਾਹਰ ਸਥਾਪਤ ਲੰਗਸ ਬਿਲਬੋਰਡ ਲਗਭਗ ਇੱਕ ਹਫਤੇ ਦੇ ਵਿਚਕਾਰ ਗਰੇ ਨਹੀਂ ਬਲਕਿ ਬਲੈਕ ਹੋ ਗਏ ਸਨ। ਬਾਵਜੂਦ ਇਸਦੇ ਕਿ ਸਥਾਪਤ ਕੀਤੇ ਗਏ ਬਿਲਬੋਰਡ ਮੁੱਖ ਸੜਕਾਂ ਅਤੇ ਕਾਰਖਾਨਿਆਂ ਤੋਂ ਦੂਰ ਸਨ। ਉਨ੍ਹਾਂ ਨੇ ਕਿਹਾ ਕਿ ਇਹ ਇਕ ਐਮਰਜੇਂਸੀ ਹੈ ਜਿਸਦੀ ਘੌਸ਼ਣਾ ਕਿੰਨੀ ਨਿਜੀ ਸਵਾਰਥਾਂ ਦੇ ਕਾਰਣ ਨਹੀਂ ਕੀਤੀ ਜਾ ਰਹੀ ਹੈ।
ਜਨਵਰੀ 2020 ਵਿਚ ਮੂੰਬਈ ਵਿਚ ਸਥਾਪਤ ਇਹੋ ਜਿਹੇ ਲੰਗਸ ਬਿਲਬੋਰਡ ਨੂੰ ਕਾਲਾ ਹੋਣ ਵਿਚ 14 ਦਿਨ ਲਗੇ ਸਨ ਜਦਕਿ ਨੰਵਬਰ 2018 ਵਿਚ ਦਿੱਲੀ ਵਿਖੇ ਸਥਾਪਤ ਇਸ ਬਿਲਬੋਰਡ ਨੂੰ ਕਾਲਾ ਹੋਣ ਵਿਚ ਸਿਰਫ 6 ਦਿਨ ਹੀ ਲਗੇ ਸੀ।