ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਬਿਲਾਵਲ ਭੁੱਟੋ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਮੋਦੀ ਤੇ ਤਿੱਖੇ ਵਾਰ ਕੀਤੇ। ਬਿਲਾਵਲ ਦੇ ਬਿਆਨ ਤੋਂ ਬਾਅਦ ਭਾਰਤ ਵਿੱਚ ਉਨ੍ਹਾਂ ਦੇ ਖਿਲਾਫ਼ ਬਹੁਤ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬਿਲਾਵਲ ਨੇ ਯੂਐਨਐਸਸੀ ਦੀ ਬੈਠਕ ਦੇ ਬਾਅਦ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਸੀ। ਉਨ੍ਹਾਂ ਨੇ ਮੋਦੀ ਦੀ ਤੁਲਣਾ ਹਿਟਲਰ ਨਾਲ ਵੀ ਕੀਤੀ।
ਬਿਲਾਵਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਆਰਐਸਐਸ ਤੋਂ ਆਏ ਹਨ ਅਤੇ ਇਹ ਰਾਸ਼ਟਰੀ ਸਵੈ ਸੇਵਕ ਸੰਘ ਉਹ ਸੰਸਥਾ ਹੈ ਜੋ ਹਿਟਲਰ ਤੋਂ ਪ੍ਰਭਾਵਿਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਅਮਰੀਕਾ ਨੇ ਇੱਕ ਸਮੇਂ ਮੋਦੀ ਨੂੰ ਵੀਜ਼ਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜੈਸ਼ੰਕਰ ਦੇ ਪਾਕਿਸਤਾਨ ਵੱਲੋਂ ਓਸਾਮਾ ਬਿਨ ਲਾਦਿਨ ਦੀ ਮੇਜ਼ਬਾਨੀ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਭਾਰਤ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਬਿਲਾਵਲ ਨੇ ਕਿਹਾ ਕਿ ਓਸਾਮਾ ਬਿਨ ਲਾਦਿਨ ਤਾਂ ਮਰ ਗਿਆ, ਪਰ ਗੁਜਰਾਤ ਦਾ ਕਸਾਈ ਅਜੇ ਜਿਊਂਦਾ ਹੈ ਅਤੇ ਉਹ ਭਾਰਤ ਦਾ ਪ੍ਰਧਾਨਮੰਤਰੀ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦੀ ਤੁਲਣਾ ਹਿਟਲਰ ਦੀ ਐਸਐਸ ਨਾਲ ਕੀਤੀ। ਬਿਲਾਵਲ ਦੁਆਰਾ ਭਾਰਤ ਅਤੇ ਮੋਦੀ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿਪਣੀਆਂ ਕਰ ਕੇ ਭਾਰਤ ਵਿੱਚ ਬਵਾਲ ਮੱਚਿਆ ਹੋਇਆ ਹੈ ਅਤੇ ਉਸ ਦੇ ਪੁੱਤਲੇ ਸਾੜੇ ਜਾ ਰਹੇ ਹਨ।