ਸ਼ਾਂਤ ਰਾਹਾਂ ਵਿੱਚ
ਦਾਨਵ, ਰਾਖ਼ਸ਼
ਦਨਦਨਾਉਂਦੇ
ਅੱਗ ਵਰਾਉਂਦੇ
ਹੱਥਾਂ ਦੇ ਵਿਚ
ਤ੍ਰਿਸ਼ੂਲ ਤੇ ਬਰਛੇ
ਦਰਾਂ ਉੱਤੇ
ਧਮਚੱੜ ਪਾਉਂਦੇ
ਜ਼ਹਿਰ ਫੈਲਾਉਂਦੇ
ਵੰਡੀਆਂ ਪਾਉਂਦੇ
ਬੰਦੇ ਤੋਂ
ਬੰਦਾ ਮਰਵਾਉਂਦੇ
ਚੁੱਪ ਚੁਪੀਤੇ
ਦੇਖਣ ਨਾਲੋਂ
ਹੱਥ ਤੇ ਹੱਥ ਧਰ
ਬੈਠਣ ਨਾਲੋਂ
ਅੱਖਾਂ ’ਤੇ ਪੱਟੀ
ਬੰਨਣ ਨਾਲੋਂ
ਬੇਬੱਸ ਹੋ ਕੇ
ਬੈਠਣ ਨਾਲੋਂ
ਦੈਂਤਾਂ ਨਾਲ ਹੈ
ਲੜਨਾ ਚੰਗਾ
ਜੀਣ ਦੇ ਲਈ
ਲੜਦੇ—ਲੜਦੇ
ਮਰਨਾ ਚੰਗਾ
ਸੰਘਰਸ਼ ਦੇ ਬਾਝੋਂ
ਕੋਈ ਰਾਹ ਨਹੀਂ ਹੈ
ਵਿਚਲਾ ਕੋਈ
ਰਾਹ ਨਹੀਂ ਹੈ।
ਵਿਚਲਾ ਕੋਈ
ਰਾਹ ਨਹੀਂ