ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਭਵਨ ਵਲੋਂ ਸੂਚਿਤ ਕੀਤਾ ਜਾਂਦਾ ਹੈ,ਕਿ ਸ੍ਰੀ ਸਤਪਾਲ ਸਤੋਖਪੁਰੀ ਜੀ 13 ਦਸੰਬਰ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ।ਉਹਨਾਂ ਦਾ ਅੰਤਮ ਸੰਸਕਾਰ 28 ਦਸੰਬਰ ਬੁਧਵਾਰ ਦੁਪਹਿਰ 1 ਵਜੇ ਸ਼ਮਸ਼ਾਨਘਾਟ ਪੇਅਰ ਲਾਚੈਸ ਪੈਰਿਸ 20 ਕੀਤਾ ਜਾਵੇਗਾ।ਸੰਸਕਾਰ ਤੋਂ ਉਪਰੰਤ ਆਤਮਿੱਕ ਸ਼ਾਤੀ ਲਈ ਰੱਖੇ ਸਹਿਜਪਾਠ ਦਾ ਭੋਗ ਪਾਇਆ ਜਾਵੇਗਾ।ਅੰਤਮ ਅਰਦਾਸ ਸ੍ਰੀ ਗੁਰੂ ਰਵਿਦਾਸ ਜੀ ਭਵਨ ਲਾ ਕੋਰਨਵ (93120) ਵਿਖੇ ਕੀਤੀ ਜਾਵੇਗੀ।ਯਾਦ ਰਹੇ ਕੇ ਸ੍ਰੀ ਸਤਪਾਲ ਸਤੋਖਪੁਰੀ ਜੀ ਸ੍ਰੀ ਗੁਰੂ ਰਵਿਦਾਸ ਭਵਨ ਜੀ ਦੇ ਫਾਂਊਡੇਸ਼ਨ ਦੇ ਮੂਹਰਲੀ ਕਤਾਰ ਦੇ ਸੇਵਾਦਾਰਾਂ ਵਿੱਚੋਂ ਸਨ।ਉਹ ਫਰਾਂਸ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ) ਦੇ ਪ੍ਰਧਾਨ ਤੇ ਪੰਜਾਬੀ ਬੋਲੀ ਨੂੰ ਅਥਾਹ ਪਿਆਰ ਕਰ ਵਾਲੇ ਸਨ।ਉਹਨਾਂ ਦੀਆਂ ਕਵਿ ਰਚਨਾਵਾਂ “ਮੁੜ ਵਤਨਾਂ ਨੂੰ” ਕਿਤਾਬ ਦੇ ਰੂਪ ਵਿੱਚ ਪੰਜਾਬੀ ਸਹਿਤ ਅਤੇ ਸਭਿਆਚਾਰ ਫਗਵਾੜਾ ਵਲੋਂ ਪ੍ਰਕਾਸ਼ਤ ਕੀਤਾ ਗਿਆ ਸੀ।ਮੈਗਜ਼ੀਨ ਅਖਬਾਰਾਂ ਵਿੱਚ ਸਤੋਖਪੁਰੀ ਜੀ ਦੀਆਂ ਰਚਨਾਵਾਂ ਸਮੇਂ ਸਮੇਂ ਛਪਦੀਆਂ ਰਹਿੰਦੀਆਂ ਸਨ।ਫਰਾਂਸ ਵਿੱਚ ਪੰਜਾਬੀ ਲੇਖਕਾਂ ਦੀ ਸਭਾ ਵਿੱਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਸ੍ਰੀ ਗੁਰੂ ਰਵਿਦਾਸ ਜੀ ਭਵਨ ਦੇ ਫਾਂਊਡੈਸ਼ਨ ਅਤੇ ਪੰਜਾਬੀ ਸਹਿਤ ਸਭਾ ਪੈਰਿਸ (ਰਜ਼ਿ)ਦੇ ਪ੍ਰਧਾਨ ਸ੍ਰੀ “ਸਤਪਾਲ ਸਤੋਖਪੁਰੀ ਜੀ” ਸਦੀਵੀਂ ਵਿਛੋੜਾ ਦੇ ਗਏ
This entry was posted in ਅੰਤਰਰਾਸ਼ਟਰੀ.