ਕੀ ਹੋਇਆ ਮਜਬੂਰ ਏ ਯਾਰਾ, ਦੁੱਖ ਤਾਂ ਆਉਂਦੇ ਰਹਿਣ ਹਜ਼ਾਰਾਂ,
ਕੀ ਹੋਊ ਜੇ ਕੋਸ਼ਿਸ਼ ਕਰਲੇਂ, ਪਰ ਏਦਾਂ ਨ੍ਹੀ ਮਨਜ਼ੂਰ ਏ ਹਾਰਾਂ,
ਅੰਤਰ ਝਾਤ ਜ਼ਰੂਰੀ ਸੱਜਣਾ, ਕਿਉਂ ਲੋਕੀ ਭੰਡ ਰਿਹਾਂ,
ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,
ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!
ਬਿਨ ਮੰਗਿਆ ਹੀ ਦੇ ਜਾਣਾ ਏ, ਉਹ ਨਾ ਕਰੇ ਮਸ਼ਹੂਰੀ,
ਪੜ੍ਹਨੇ ਜੁੱਸੇ ਅਤੇ ਦਲੇਰੀ ਵਾਲ਼ੇ ਕਿੱਸੇ ਬੜ੍ਹੇ ਜ਼ਰੂਰੀ,
ਤਾਹੀਂ ਤਾਂ ਭਗਤ-ਸਰਾਭਾ ਮਾਰ ਅਵਾਜ਼ਾਂ ਸੱਦ ਰਿਹਾ,
ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,
ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!
ਗੁਰੂ ਨਾਨਕ ਦੀ ਬਾਣੀ ਵਿੱਚੋਂ ਮਿਲਦਾ ਸਬਰ ਬਥੇਰਾ,
ਜਿਨ੍ਹਾਂ ਮਿਲਿਆ ਮਸਤ ਰਿਹਾ ਕਰ,ਕੁੱਝ ਨ੍ਹੀ ਇੱਥੇ ਤੇਰਾ,
ਮੈਂ ਵੀ ਤਾਂਹੀ ਟੁੱਟੀਆਂ ਚੱਪਲਾਂ ਨੂੰ ਹੀ ਗੰਢ ਰਿਹਾਂ,
ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,
ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!