ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਅਜ ਕੀਤੀ ਪ੍ਰੈਸ ਮਿਲਣੀ ਵਿਚ ਕਿਹਾ ਕਿ ਕੁਝ ਦਿਨ ਪਹਿਲਾਂ ਸਿੱਖ ਪੰਥ ਖਿਲਾਫ ਦਿੱਲੀ ਕਮੇਟੀ ਦੀ ਸਿੱਖ ਵਿਰੋਧੀ ਮੈਨੇਜਮੈਂਟ ਨੇ ਸਿੱਖ ਪੰਥ ਦੇ ਅਣਮੁੱਲੇ ਸਰਮਾਏ ਨੂੰ ਖਤਮ ਕਰਨ ਦੇ ਇਰਾਦੇ ਨਾਲ ਬਹੁਤ ਘਟੀਆ ਸਾਜਿਸ਼ ਰਚੀ ਸੀ। ਇਹਨਾਂ ਪਾਕਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਸ਼ਕੀਮਤੀ ਹਥ ਲਿਖਤ ਸਰੂਪਾਂ ਨੂੰ ਲਿਆ ਕੇ ਇਥੇ ਅਗਨਭੇਟ ਕਰਨ ਦਾ ਬਹੁਤ ਗ਼ਲਤ ਇਰਾਦਾ ਬਣਾਇਆ ਸੀ ਤੇ ਕਮੇਟੀ ਪ੍ਰਧਾਨ ਹਰਮੀਤ ਕਾਲਕਾ ਨੇ ਇਸ ਗੁਨਾਹ ਏ ਅਜੀਮ ਨੂੰ ਸਰਪਰਸਤੀ ਦਿੱਤੀ ਸੀ। ਸਮਾਂ ਰਹਿੰਦਿਆ ਇਸ ਦਾ ਪਤਾ ਪੰਥਕ ਹਲਕਿਆ ਚ ਲੱਗ ਗਿਆ ਤੇ ਇਸ ਸਾਜਿਸ਼ ਖਿਲਾਫ ਡਟਦਿਆਂ ਅਸੀਂ ਅਕਾਲ ਪੁਰਖ ਦੀ ਰਹਿਮਤ ਸਦਕਾ ਇਸ ਗੁਨਾਹ ਤੋਂ ਪੂਰੀ ਕੌਮ ਖਾਸਕਰ ਦਿੱਲੀ ਦੀ ਸੰਗਤ ਨੂੰ ਬਚਾ ਲਿਆ । ਉਨ੍ਹਾਂ ਕਿਹਾ ਕਿ ਇੱਕੀਵੀ ਸਦੀ ਚ ਵੀ ਆਪਣੇ ਕੀਮਤੀ ਸਰਮਾਏ ਪ੍ਰਤੀ ਇੰਨੀ ਨਕਾਰਤਮਕ ਪਹੁੰਚ ਰੱਖਣੀ ਦਿੱਲੀ ਕਮੇਟੀ ਲਈ ਸ਼ਰਮ ਦੀ ਗੱਲ ਹੈ। ਇਹਨਾਂ ਹੱਥ ਕੌਮ ਦਾ ਹੋਰ ਸਰਮਾਇਆ ਤੇ ਵਿਰਾਸਤ ਸੁਰੱਖਿਅਤ ਨਹੀਂ ਹੈ। ਹਰਮੀਤ ਕਾਲਕਾ ਵੱਲੋਂ ਲਗਾਏ ਗਏ ਬੇਬੁਨਿਆਦ ਤੇ ਤੱਥਹੀਣ ਦੋਸ਼ਾਂ ਦਾ ਜੁਆਬ ਦੇਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਪਿਛਲੇ 12 ਸਾਲ ਤੋਂ ਕਾਲਕਾ ਅਤੇ ਸਿਰਸਾ ਹੂਰੀ ਸਰਨਾ ਭਰਾਵਾਂ ਤੇ ਬਾਲਾ ਸਾਹਿਬ ਹਸਪਤਾਲ ਨੂੰ ਵੇਚਣ ਦਾ ਦੋਸ਼ ਲਗਾ ਰਹੇ ਹਨ ਦਿੱਲੀ ਦੀ ਮਾਣਯੋਗ ਹਾਈਕੋਰਟ ਕੋਰਟ ਇਸ ਮਾਮਲੇ ਵਿੱਚ ਸ ਪਰਮਜੀਤ ਸਿੰਘ ਸਰਨਾ ਨੂੰ ਬਾਇੱਜਤ ਬਰੀ ਕਰ ਚੁੱਕੀ ਹੈ ਬਾਅਦ ਵਿਚ ਇਨ੍ਹਾਂ ਵਲੋਂ ਈਓਡਬਲਊ ਵਿੱਚ ਵੀ ਇਹਨਾਂ ਕੇਸ ਪਾਇਆ ਪਰ ਸ ਪਰਮਜੀਤ ਸਿੰਘ ਸਰਨਾ ਵੱਲੋਂ ਇਸ ਕੇਸ ਦੀ ਪੈਰਵਾਈ ਕਰਨ ਲਈ ਵਕੀਲ ਵੀ ਨ ਕਰਨ ਦੇ ਬਾਵਜੂਦ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਈਓਡਬਲਊ ਨੇ ਇਹ ਕੇਸ ਸਮਾਪਤ ਕਰ ਦਿੱਤਾ । ਬੰਗਲਾ ਸਾਹਿਬ ਦੀ ਅੰਡਰ ਗਰਾਊਂਡ ਪਾਰਕਿੰਗ ਦੀ ਗੱਲ ਕਰਦਿਆਂ ਸ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਕਾਲਕੇ ਹੋਣੀ ਦੱਸਣ ਕਿ ਇਸ ਪਾਰਕਿੰਗ ਦੀ ਜ਼ਮੀਨ ਕਿਸਨੇ ਪਾਰਕਿੰਗ ਲਈ ਖ਼ਰੀਦੀ ਅਤੇ ਕਿਸਨੇ ਬਣਵਾਈ ਉਹਨਾਂ ਨੇ ਆਖਿਆ ਕਿ ਜਦੋਂ ਸਾਨੂੰ ਸਰਨਾ ਭਰਾਵਾਂ ਨੂੰ ਗੁਰੂ ਪਾਤਸ਼ਾਹ ਨੇ ਸੇਵਾ ਬਖਸ਼ੀ ਸੀ ਤਾਂ ਉਸ ਸਮੇਂ ਹੀ ਜ਼ਮੀਨ ਪਾਰਕਿੰਗ ਲਈ ਪ੍ਰਾਪਤ ਕੀਤੀ ਗਈ ਅਤੇ ਪਾਰਕਿੰਗ ਦੀ ਉਸਾਰੀ ਮੁਕੰਮਲ ਕਰਵਾਈ ਗਈ ਇਸ ਪਾਰਕਿੰਗ ਨੂੰ ਬਣਾਉਣ ਵਿੱਚ ਸਿਰਸਾ ਕਾਲਕਾ ਨੇ ਇਕ ਇੱਟ ਵੀ ਬਾਅਦ ਵਿੱਚ ਨਹੀਂ ਲਗਾਈ। ਸ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਅੱਜ ਕਾਲਕਾ ਗੁਰੂ ਦੀ ਗੋਲ੍ਹਕ ਦੇ ਸਹਾਰੇ ਕਮੇਟੀ ਦੇ ਮੈਂਬਰਾਂ ਦੇ ਇਮਾਨ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸਨੇ ਇਸਦੇ ਦਾਦੇ ਉਪਰ ਗੁਰੂ ਘਰ ਦੇ 10 ਲੱਖ ਦੇ ਗ਼ਬਨ ਉਪਰ ਪੱਕੀ ਮੋਹਰ ਲਗਾ ਦਿੱਤੀ ਹੈਂ ਕਿ ਇਹ ਆਪਣੇ ਦਾਦੇ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਗੁਰੂ ਦੀ ਗੋਲ੍ਹਕ ਨੂੰ ਲੁੱਟਣ ਤੇ ਚੋਰੀ ਮਕਾਰੀ ਨੂੰ ਆਪਣਾ ਪੇਸ਼ਾ ਬਣਾ ਚੁੱਕਾ ਹੈ ਜਿਸਨੂੰ ਤਸਦੀਕ ਸਿਰਸੇ ਸਮੇਤ ਕਾਲਕੇ ਉਪਰ ਹੋਏ ਗੋਲਕ ਚੋਰੀ ਦੇ ਕੇਸ ਦੱਸਦੇ ਹਨ ।
ਦਿੱਲੀ ਕਮੇਟੀ ਵਲੋਂ ਗ਼ਲਤ ਇਰਾਦੇਆਂ ਨਾਲ ਕੀਤੇ ਜਾਣੇ ਸੀ ਪਾਕਿਸਤਾਨ ਦੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਵਰੂਪ ਅਗਨਭੇਟ: ਸਰਨਾ
This entry was posted in ਭਾਰਤ.