ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇਂ ਵਿਚ ਜਦੋਂ ਇਥੇ ਰਜਵਾੜਾ ਸ਼ਾਹੀ ਦਾ ਪ੍ਰਬੰਧ ਹੁੰਦਾ ਸੀ ਅਤੇ ਜਨਤਾ ਨਾਲ ਰਾਜ ਦਰਬਾਰ ਦੇ ਮੋਢੀ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੇ ਸਨ, ਤਾਂ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਨੇ ਇਸ ਜ਼ਬਰ ਵਿਰੁੱਧ 9 ਮਹੀਨੇ ਲੰਮਾਂ ਸੰਘਰਸ਼ ਕਰਦੇ ਹੋਏ, ਰਜਵਾੜਾ ਸ਼ਾਹੀ ਦੇ ਦੋਸ਼ਪੂਰਨ ਪ੍ਰਬੰਧ ਨੂੰ ਚੁਣੋਤੀ ਦਿੰਦੇ ਹੋਏ ਸ਼ਹੀਦੀ ਪਾਈ ਸੀ । ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਜੋ 20 ਜਨਵਰੀ ਨੂੰ ਠੀਕਰੀਵਾਲ (ਬਰਨਾਲਾ) ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਸਮੇਂ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਹਰ ਸਾਲ ਇਕੱਤਰ ਹੁੰਦੀ ਹੈ । ਜਿਸ ਵਿਚ ਬੀਤੇ ਸਮੇ ਦੇ ਕੌਮੀ ਸੰਘਰਸ਼ਾਂ, ਨਾਇਕਾਂ, ਯੋਧਿਆ ਦੇ ਉੱਦਮਾਂ ਤੇ ਉਨ੍ਹਾਂ ਵੱਲੋ ਦਿੱਤੀਆ ਸ਼ਹਾਦਤਾਂ ਦਾ ਜਿਕਰ ਕਰਦੇ ਹੋਏ ਕੌਮ ਦੇ ਚੱਲ ਰਹੇ ਮੌਜੂਦਾ ਆਜਾਦੀ ਦੇ ਸੰਘਰਸ਼ ਸੰਬੰਧੀ ਅਗਵਾਈ ਦੇਣ ਲਈ ਸਿੱਖ ਲੀਡਰਸ਼ਿਪ ਵੱਲੋਂ ਵਿਚਾਰਾਂ ਸਾਂਝੀਆ ਕੀਤੀਆ ਜਾਂਦੀਆ ਹਨ । ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਆਪਣੇ ਕੌਮੀ ਫਰਜਾ ਨੂੰ ਪੂਰਨ ਕਰਦੇ ਹੋਏ ਸਾਮਿਲ ਹੋ ਕੇ ਸਰਧਾ ਦੇ ਫੁੱਲ ਭੇਟ ਕਰੇਗਾ । ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਹੁੰਮ-ਹੁੰਮਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਦੀ 89ਵੀ ਬਰਸੀ ਮੌਕੇ ਹੋਣ ਵਾਲੇ ਸਮਾਗਮ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਨ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਸੁਹਿਰਦ ਸੁਨੇਹਾ ਦਿੰਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਆ ਰਹੀ 26 ਜਨਵਰੀ ਦੇ ਦਿਹਾੜੇ ਉਤੇ ਜਿਥੇ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਜ਼ਬਰ ਜੁਲਮ ਕਰਨ ਵਾਲੇ ਹੁਕਮਰਾਨ ਸਾਡੇ ਉਤੇ ਹਿੰਦੂਤਵ ਸੋਚ ਨੂੰ ਠੋਸਣ ਅਤੇ ਸਾਡੇ ਮਹਾਨ ਵਿਰਸੇ-ਵਿਰਾਸਤ ਨੂੰ ਠੇਸ ਪਹੁੰਚਾਉਣ ਦੀ ਸੋਚ ਅਧੀਨ ਇਸ ਦਿਨ ਨੂੰ ਬਤੌਰ ਗਣਤੰਤਰ ਦਿਹਾੜੇ ਮਨਾਉਦੇ ਹੋਏ ਸਾਡੇ ਨਾਲ ਨਿਰੰਤਰ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ ਜੁਲਮ ਕਰਦੇ ਆ ਰਹੇ ਹਨ, ਉਸ ਦਿਨ ਅਸੀ ਸਮੁੱਚੇ ਪੰਜਾਬ ਦੇ ਤਿੰਨੇ ਜੋਨਾਂ ਮਾਲਵਾ, ਮਾਝਾ ਅਤੇ ਦੋਆਬਾ ਵਿਖੇ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਆਪਣੇ ਕੌਮੀ ਖਾਲਸਾਈ ਝੰਡਿਆਂ ਨੂੰ ਹੱਥਾਂ ਵਿਚ ਫੜਕੇ ਅਤੇ ਆਪਣੇ ਵਹੀਕਲਜ ਉਤੇ ਲਗਾਕੇ ‘ਖ਼ਾਲਸਾਈ ਮਾਰਚ’ ਕਰਾਂਗੇ ਅਤੇ ਇਹ ਪ੍ਰਣ ਕਰਾਂਗੇ ਕਿ ਅਸੀ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਕਤਈ ਪ੍ਰਵਾਨ ਨਹੀ ਕਰਾਂਗੇ ਅਤੇ ਆਪਣੇ ਸੰਘਰਸ਼ ਨੂੰ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਮੰਜਿਲ ਵੱਲ ਵਧਾਉਦੇ ਹੋਏ ਆਪਣੀ ਆਜਾਦੀ ਦੇ ਮਿਸਨ ਨੂੰ ਹਰ ਕੀਮਤ ਤੇ ਪ੍ਰਾਪਤ ਕਰਕੇ ਰਹਾਂਗੇ । ਸ. ਮਾਨ ਨੇ ਪੰਜਾਬ ਦੇ ਤਿੰਨੇ ਜੋਨਾਂ ਵਿਚ ਕੇਸਰੀ ਮਾਰਚ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਮਾਝੇ ਦਾ ਅੰਮ੍ਰਿਤਸਰ ਵਿਖੇ, ਦੋਆਬੇ ਦਾ ਜਲੰਧਰ ਵਿਖੇ ਅਤੇ ਮਾਲਵੇ ਦਾ ਬਰਗਾੜੀ ਜਿਥੇ ਇਨਸਾਫ਼ ਮੋਰਚਾ ਚੱਲ ਰਿਹਾ ਹੈ, ਉਥੇ ਇਹ ਮਾਰਚ ਕੀਤੇ ਜਾਣਗੇ । ਇਨ੍ਹਾਂ ਤਿੰਨੇ ਜੋਨਾਂ ਵਿਚ ਜਿਲਿ੍ਹਆਂ ਦੀ ਵੰਡ ਕੀਤੀ ਗਈ ਹੈ ਜਿਸ ਅਨੁਸਾਰ ਮਾਝੇ ਦੇ ਕੇਸਰੀ ਨਿਸਾਨ ਮਾਰਚ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ, ਤਰਨਤਾਰਨ, ਪਠਾਨਕੋਟ ਜ਼ਿਲ੍ਹੇ ਹੋਣਗੇ, ਦੋਆਬੇ ਦੇ ਮਾਰਚ ਵਿਚ ਜਲੰਧਰ, ਕਪੂਰਥਲਾ, ਨਵਾਂਸਹਿਰ, ਹੁਸਿਆਰਪੁਰ, ਰੋਪੜ੍ਹ ਅਤੇ ਲੁਧਿਆਣਾ ਹੋਣਗੇ ਅਤੇ ਮਾਲਵੇ ਦੇ ਬਰਗਾੜੀ ਤੋ ਕੀਤੇ ਜਾਣ ਵਾਲੇ ਮਾਰਚ ਵਿਚ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮਲੇਰਕੋਟਲਾ ਅਤੇ ਮੋਹਾਲੀ ਜ਼ਿਲ੍ਹੇ ਸਾਮਿਲ ਹੋਣਗੇ ।