ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਵੱਖ ਵੱਖ ਗੁਰੂ ਘਰਾਂ ਅੰਦਰ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਦਸਖਤੀ ਮੁਹਿੰਮ ਚਲਾਈ ਜਾਏਗੀ । ਇਸ ਗੱਲ ਦੀ ਜਾਣਕਾਰੀ ਦੇਂਦਿਆਂ ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਸਿੱਖ ਪੰਥ ਦੇ ਅਨਮੋਲ ਹੀਰੇ ਜੋ ਕਿ ਬੰਦੀ ਸਿੰਘਾਂ ਦੇ ਨਾਮ ਤੋਂ ਵੀਂ ਜਾਣੇ ਜਾਂਦੇ ਹਨ ਜਿਨ੍ਹਾਂ ਪੰਥ ਦੀ ਆਨ ਬਾਨ ਸ਼ਾਨ ਲਈ ਆਪਣੀ ਜੁਆਨੀ ਜੇਲ੍ਹਾਂ ਅੰਦਰ ਬਤੀਤ ਕਰ ਦਿੱਤੀ ਹੈ, ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਉਨ੍ਹਾਂ ਦੀ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਭੁਗਤਣ ਉਪਰੰਤ ਵੀਂ ਰਿਹਾਅ ਨਾ ਕੀਤੇ ਜਾਣ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੀ ਪਾਲਨਾ ਕਰਦਿਆਂ ਅਸੀਂ ਦਸਖਤੀ ਮੁਹਿੰਮ ਦਿੱਲੀ ਦੇ ਸੁਭਾਸ਼ ਨਗਰ ਇਲਾਕੇ ਤੇ ਵੱਖ ਵੱਖ ਗੁਰੂ ਘਰ ਅੰਦਰ ਸਵੇਰੇ ਅਤੇ ਰਾਤ ਨੂੰ ਸ਼ੁਰੂ ਕਰ ਰਹੇ ਹਾਂ । ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਓਹ ਬੰਦੀ ਸਿੰਘਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਦਸਖਤੀ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਜਿਸ ਨਾਲ ਉਨ੍ਹਾਂ ਦੀ ਅਵਾਜ਼ ਮੌਜੂਦਾ ਸਰਕਾਰਾਂ ਤਕ ਪਹੁੰਚਾਈ ਜਾ ਸਕੇ । ਇੰਦਰਪ੍ਰੀਤ ਸਿੰਘ ਮੌਂਟੀ ਸਰਨਾ ਪਾਰਟੀ ਵਲੋਂ ਦਿੱਲੀ ਕਮੇਟੀ ਦੇ ਨੌਜੁਆਨ ਮੈਂਬਰ ਅਤੇ ਸਮਾਜਿਕ ਕਾਰਕੁਨ ਵੀਂ ਹਨ, ਜੋ ਕਿ ਮਨੁੱਖੀ ਸੇਵਾਵਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ।
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਵੱਖ ਵੱਖ ਗੁਰਦੁਆਰਿਆਂ ਅੰਦਰ ਚਲੇਗੀ ਦਸਖਤੀ ਮੁਹਿੰਮ: ਮੌਂਟੀ
This entry was posted in ਭਾਰਤ.