ਵੰਗਾਂ ਵਾਲਾ ਆਇਆ,ਲੈ ਲੋ ਵੰਗਾਂ ਰੰਗਾਂ ਵਾਲੀਆਂ।
ਸੂਟ ਨੇ ਪੰਜਾਬੀ, ਚੁੰਨੀ, ਗੋਟੇ, ਫੁਲਕਾਰੀਆਂ ।
ਨਵਾਂ ਏ ਜਮਾਨਾਂ ,ਕਿਥੋਂ ਲੱਭੋਂ ਗੇ ਇਹ ਸਾਰੀਆਂ।
ਸੋਹਣੀਆਂ ਸੁਗਾਤਾਂ ਸਭ ,ਔਖੀਆਂ ਨੇ ਭਾਲੀਆਂ।
ਗੁੱਤਾਂ ਨਾ ਪਰਾਂਦੇ ਨਾਲ, ਪੱਤਿਆਂ ‘ਚ ਬਿੰਦੀਆਂ।
ਗੋਲ ਗੋਲ ਵਾਲੀਆਂ ਹੁਲਾਰੇ ਕੰਨੀ ਦਿੰਦੀਆਂ।
ਸੋਹਣੇ ਸੋਹਣੇ ਨਗ ਪਾਕੇ,ਮੁੰਦੀਆਂ ਸ਼ਿਗਾਰੀਆਂ।
ਜੁੱਤੀ ਵੀ ਪੰਜਾਬੀ, ਨਾਲ ਸੂਟ ਦੇ ਮਿਲਾਉਣ ਨੂੰ।
ਤਿੱਲੇ ਦੀ ਕਢਾਈ ਕੀਤੀ ਚਿੱਤ ਕਰੂ ਪਾਉਣ ਨੂੰ।
ਹਵਾ ਚ ਹੁਲਾਰੇ ਆਉਣ,ਅੰਬਰੀ ਉਡਾਰੀਆਂ।
ਸੁਰਮਾ ਬਣਾਦੇ ਅੱਖ , ਨੋਕ ਜਿਵੇਂ ਤੀਰ ਦੀ।
ਕੋਕਾ, ਨੱਥ , ਮੱਛਲੀ ਵੀ, ਵੇਚੇ ‘ਸੁਖਵੀਰ’ ਬਈ।
ਸਸਤੇ ਹੀ ਭਾਅ ਲਾਈਆਂ, ‘ਸੰਧੂ’ ਚੀਜ਼ਾਂ ਬਾਹਲੀਆਂ।
ਤੋਹਫੇ ਵੀ ਲਿਆਦੇਂ, ਹੋਣ ਦੇਣੇ ਦਿਲਦਾਰ ਨੂੰ।
ਰੱਖ ਲੋ ਬਚਾਕੇ , ਅਨਮੋਲ ਸਭਿਆਚਾਰ ਨੂੰ।
ਭੰਗੜੇ ਤੇ ਗਿੱਧਿਆ ‘ਚ, ਖੁਸ਼ੀਆਂ ਨਿਆਰੀਆਂ।