ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਖੇਤੀਬਾੜੀ ਯੂਨਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ ਵੱਲੋਂ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਦੀ ਅਗਵਾਈ ਹੇਠ ਸਾਇੰਸ ਅਤੇ ਤਕਨਾਲੋਜੀ ਵਿਭਾਗ, ਜਲਵਾਯੂ ਅਨੁਕੂਲ ਖੇਤੀ ‘ਤੇ ਰਾਸ਼ਟਰੀ ਨਵੀਨਤਾਵਾਂ (ਨਿੱਕਰਾ) ਅਤੇ ਬਰਾਨੀ ਏਕੀਕ੍ਰਿਤ ਖੇਤੀ ਪ੍ਰਣਾਲੀ (ਆਰ ਆਈ ਐਫ ਐਸ) ਅਧੀਨ ਸਾਂਝੇ ਤੌਰ ਤੇ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਮਿਤੀ 09.03.2022 ਨੂੰ ਪਿੰਡ ਟੱਬਾ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਦੀ ਆਰੰਭਤਾ ਤੇ ਡਾ. ਗੁਰਵਿੰਦਰ ਸਿੰਘ ਨੇ ਆਏ ਕਿਸਾਨਾਂ ਦਾ ਸਵਾਗਤ ਕੀਤਾ । ਡਾ. ਬਲਵਿੰਦਰ ਸਿੰਘ ਢਿੱਲੋ, ਐਗਰੋਨੋਮਿਸਟ, ਨੇ ਕਿਸਾਨਾਂ ਨੂੰ ਹਾੜ੍ਹੀ ਅਤੇ ਸਾਉਣੀ ਰੁੱਤ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਉਹਨਾ ਨੇ ਫਸਲਾਂ ਦੀਆਂ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਪ੍ਰੇਰਿਆਂ ਅਤੇ ਪੀਲੀ ਕੁੰਗੀ ਦੇ ਲੱੱੱਛਣ, ਕਾਰਨ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਬਦਲਦੇ ਮੌਸਮ ਅਨੁਸਾਰ ਫਸਲਾਂ ਤੇ ਆਉਣ ਵਾਲੀਆਂ ਬੀਮਾਰੀਆਂ ਬਾਰੇ ਵੀ ਦੱਸਿਆ। ਡਾ. ਅਮੀਨ ਭੱਟ ਨੇ ਮਿੱਟੀ ਪਰਖ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਰੂੜ੍ਹੀ ਪਾਉਣ ਅਤੇ ਮਿੱਟੀ ਪਰਖ ਦੇ ਅਧਾਰ ਤੇ ਹੀ ਖਾਦਾਂ ਪਾਉਣ ਲਈ ਪ੍ਰੇਰਿਆ।ਉਹਨਾਂ ਨੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ ਨਾਲ ਹੀ ਨੇ ਕੰਢੀ ਖੇਤਰ ਵਿੱਚ ਪਾਣੀ ਅਤੇ ਮਿੱਟੀ ਦੀ ਸੰਭਾਲ ਦੇ ਨੁਕਤੇ ਸਾਂਝੇ ਕਰਦਿਆ ਘੱਟ ਪਾਣੀ ਵਾਲੀਆ ਫਸਲਾਂ ਲਾਉਣ ਤੇ ਜੋਰ ਦਿੱਤਾ। ਡਾ. ਨਵਨੀਤ ਕੌਰ, ਖੇਤੀ ਮੌਸਮ ਵਿਿਗਆਨੀ, ਨੇ ਮੌਸਮੀ ਬਦਲਾਅ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਰਤ ਮੌਸਮ ਵਿਿਗਆਨ ਵੱਲੋਂ ਦਿੱਤੀਆਂ ਜਾ ਰਹੀਆਂ ਖੇਤੀ ਮੌਸਮ ਸੇਵਾਵਾਂ ਬਾਰੇ ਦੱਸਿਆ।ਡਾ. ਹੇਮੰਤ ਠਾਕੁਰ, ਸਬਜੀ ਵਿਿਗਆਨੀ, ਨੇ ਸਬਜੀਆਂ ਦੀ ਚੋਣ, ਕਾਸ਼ਤ ਦੇ ਢੰਗਾਂ, ਘਰ ਬਗੀਚੀ ਲਾਓਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਘਰੇਲੂ ਖਰਚੇ ਘਟਾਉਣ ਲਈ ਆਪਣੇ ਖਾਣ ਲਈ ਸਬਜੀਆਂ ਘਰ ਵਿੱਚ ਹੀ ਲਾਉਣ ਲਈ ਪ੍ਰੇਰਿਆ। ਅੰਤ ਵਿਚ ਕਿਸਾਨਾਂ ਅਤੇ ਸਮੂਹ ਵਿਿਗਆਨੀਆਂ ਦੁਆਰਾ ਖੇਤੀ ਔਕੜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਕੈਂਪ ਵਿੱਚ ਕਿਸਾਨਾਂ ਨੂੰ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।