ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨੀ ਨਾਗਰਿਕਤਾ ਵਾਲੇ ਭਾਰਤੀ ਆਪਣਾ ਦੇਸ਼ ਛੱਡ ਰਹੇ ਹਨ। ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ‘ਚ ਦੱਸਿਆ ਕਿ 12 ਸਾਲਾਂ ‘ਚ ਕਰੀਬ 16.5 ਲੱਖ ਹਿੰਦੁਸਤਾਨੀ ਆਪਣੀ ਨਾਗਰਿਕਤਾ ਛੱਡ ਕੇ ਦੂਜੇ ਦੇਸ਼ ‘ਚ ਵੱਸ ਗਏ ਹਨ। ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਜਦੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ 16,63,440 ਲੋਕਾਂ ਨੇ ਆਪਣਾ ਦੇਸ਼ ਹਿੰਦੁਸਤਾਨ ਛੱਡ ਕੇ ਦੂਜੇ ਦੇਸ਼ ਦੀ ਨਾਗਰਿਕਤਾ ਲਈ ਹੈ। ਇਨ੍ਹਾਂ ਵਿੱਚੋਂ 2,25,620 ਨੇ ਸਾਲ 2022 ਵਿੱਚ ਹਿੰਦੁਸਤਾਨੀ ਨਾਗਰਿਕਤਾ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਹਿੰਦੁਸਤਾਨ ਦੀ ਨਾਗਰਿਕਤਾ ਛੱਡਣ ਵਾਲਿਆਂ ਲਈ ਸਿੱਖਿਆ, ਨੌਕਰੀ ਅਤੇ ਕਾਰੋਬਾਰ ਮੁੱਖ ਤਿੰਨ ਕਾਰਨ ਹਨ। ਇਸ ਤੋਂ ਇਲਾਵਾ ਰਹਿਣ-ਸਹਿਣ ਦਾ ਚੰਗਾ ਮਿਆਰ ਵੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਨਾਗਰਿਕਤਾ ਲੈਣ ਲਈ ਲੁਭਾਉਂਦਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਵਸ ਗਏ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਜ ਸਭਾ ਨੂੰ ਦੱਸਿਆ – ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, 2015 ਵਿੱਚ ਆਪਣੀ ਹਿੰਦੁਸਤਾਨੀ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ 1,31,489, 2016 ਵਿੱਚ 1,41,603, 2017 ਵਿੱਚ 1,33,049, 1,34,82015 ਵਿੱਚ , 2019 ਵਿੱਚ 2020 ਵਿੱਚ 1,44,017, 2020 ਵਿੱਚ 85,256, 2021 ਵਿੱਚ 1,63,370 ਅਤੇ 2022 ਵਿੱਚ 2,25,620। ਉਪਰੋਕਤ ਸਾਰੇ ਅੰਕੜੇ ਭਾਜਪਾ ਦੀ ਮੋਦੀ ਸਰਕਾਰ ਆਉਣ ਤੋਂ ਬਾਅਦ ਦੇ ਹਨ।
ਮੋਦੀ ਰਾਜ ਦੇ 12 ਸਾਲਾਂ ਵਿੱਚ, 16 ਲੱਖ ਤੋਂ ਵੱਧ ਲੋਕਾਂ ਨੇ ਹਿੰਦੁਸਤਾਨ ਛੱਡ ਕੇ ਦੂਜੇ ਦੇਸ਼ ਦੀ ਲਈ ਨਾਗਰਿਕਤਾ
This entry was posted in ਭਾਰਤ.