ਫ਼ਤਹਿਗੜ੍ਹ ਸਾਹਿਬ – “ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੇ ਮਸਲਿਆ ਨੂੰ ਲੈਕੇ 07 ਜਨਵਰੀ 2023 ਤੋਂ ਮੋਹਾਲੀ ਵਿਖੇ ਸੁਰੂ ਹੋਏ ਕੌਮੀ ਇਨਸਾਫ ਮੋਰਚੇ ਨੂੰ ਕੇਵਲ ਪੰਜਾਬ ਦੇ ਹੀ ਨਹੀ ਬਲਕਿ ਹਰਿਆਣਾ, ਹਿਮਾਚਲ, ਯੂ.ਟੀ ਚੰਡੀਗੜ੍ਹ, ਰਾਜਸਥਾਂਨ, ਦਿੱਲੀ, ਜੰਮੂ-ਕਸ਼ਮੀਰ ਇਥੋ ਤੱਕ ਯੂਪੀ ਤੋ ਵੀ ਸਭ ਵਰਗਾਂ ਦਾ ਜੋਰਦਾਰ ਸਮਰੱਥਨ ਮਿਲਣ ਦੀ ਬਦੌਲਤ ਜੋ ਇਹ ਮੁੱਦੇ ਲੋਕ ਲਹਿਰ ਬਣਦੇ ਜਾ ਰਹੇ ਹਨ ਅਤੇ ਰੋਜਾਨਾ ਹੀ ਇਨਸਾਫ਼ ਮੋਰਚਾ ਮੋਹਾਲੀ ਵਿਖੇ ਵੱਡੀ ਗਿਣਤੀ ਵਿਚ ਲੋਕ ਸਮੂਲੀਅਤ ਕਰ ਰਹੇ ਹਨ । ਉਸ ਜਮਹੂਰੀਅਤ ਪੱਖੀ ਉੱਠ ਰਹੇ ਵੱਡੇ ਰੋਹ ਅਤੇ ਮਿਲ ਰਹੇ ਭਰਵੇ ਹੁੰਘਾਰੇ ਤੋ ਬੁਖਲਾਹਟ ਵਿਚ ਆ ਕੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਅਤੇ ਸੈਟਰ ਸਰਕਾਰ ਨੇ ਇਨਸਾਫ਼ ਮੋਰਚੇ ਨੂੰ ਮੰਦਭਾਵਨਾ ਤਹਿਤ ਬਦਨਾਮ ਕਰਨ ਦੀ ਜੋ ਡੂੰਘੀ ਸਾਜਿਸ ਰਚੀ ਹੈ, ਉਸ ਤਹਿਤ ਮੋਰਚੇ ਦੇ ਨਜਦੀਕ ਬੁਲਟ ਪਰੂਫ ਜੈਕਟਾਂ ਵਾਲੇ ਪੁਲਿਸ ਕਰਮੀਆ ਅਤੇ ਬੁਲਟ ਪਰੂਫ ਟਰੈਕਟਰ ਲਗਾਏ ਗਏ ਹਨ, ਇਹ ਅਮਲ ਹਕੂਮਤੀ ਸਾਜਿਸ ਨੂੰ ਪ੍ਰਤੱਖ ਕਰਦੇ ਹਨ ਕਿ ਹੁਕਮਰਾਨ ਬਿਨ੍ਹਾਂ ਕਿਸੇ ਵਜਹ ਦੇ ਅਜਿਹੀਆ ਭੜਕਾਊ ਕਾਰਵਾਈਆ ਕਰਕੇ ਜਮਹੂਰੀਅਤ ਢੰਗ ਨਾਲ ਚੱਲ ਰਹੇ ਇਨਸਾਫ਼ ਮੋਰਚੇ ਨੂੰ ਨਿਸ਼ਾਨਾਂ ਬਣਾਉਣ, ਭੜਕਾਊ ਕਾਰਵਾਈ ਕਰਦੇ ਹੋਏ ਇਸ ਨੂੰ ਬਦਨਾਮ ਕਰਨ ਦੇ ਅਤਿ ਖਤਰਨਾਕ ਖੇਡ ਖੇਡਣ ਜਾ ਰਹੀ ਹੈ । ਜਿਸ ਨਾਲ ਸਥਿਤੀ ਅਤਿ ਵਿਸਫੋਟਕ ਬਣ ਜਾਵੇਗੀ । ਜਿਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਜਿੰਮੇਵਾਰ ਹੋਣਗੀਆ । ਜੋ ਸਿੱਖ ਕੌਮ ਨੂੰ ਬਣਦਾ ਕਾਨੂੰਨੀ ਇਨਸਾਫ਼ ਦੇਣ ਦੀ ਬਜਾਇ ਸਰਕਾਰੀ ਸਾਧਨਾਂ ਤੇ ਤਾਕਤ ਦੀ ਦੁਰਵਰਤੋ ਕਰਕੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨਾ ਲੋੜਦੇ ਹਨ । ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਸਾਜਿਸਾਂ ਨੂੰ ਕਤਈ ਸਹਿਣ ਨਹੀ ਕਰਨਗੇ ਅਤੇ ਨਾ ਹੀ ਪੰਜਾਬ ਵਿਚ ਫਿਰ ਤੋ ਹਕੂਮਤੀ ਖੂਨ ਖਰਾਬਾ ਕਰਨ ਦੀ ਇਜਾਜਤ ਦਿੱਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨਸਾਫ਼ ਮੋਰਚੇ ਦੇ ਮੋਹਾਲੀ ਸਥਾਂਨ ਵਿਖੇ ਮੰਦਭਾਵਨਾ ਅਧੀਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਸੈਟਰ ਦੀ ਮੋਦੀ ਸਰਕਾਰ ਵੱਲੋ ਸਿੱਖ ਕੌਮ ਨੂੰ ਬਦਨਾਮ ਕਰਕੇ ਉਸ ਉਤੇ ਜ਼ਬਰ ਜੁਲਮ ਢਾਹੁਣ ਦੀ ਘੜੀ ਜਾ ਰਹੀ ਸਾਜਿਸ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਤਾਕਤ ਨੂੰ ਵਿਸਫੋਟਕ ਬਣਾਉਣ ਦੀ ਇਜਾਜਤ ਨਾ ਦੇਣ ਦੀ ਗੱਲ ਕਰਦੇ ਹੋਏ ਹੁਕਮਰਾਨਾਂ ਦੀਆਂ ਕਾਰਵਾਈਆ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਹਾਲੀ ਇਨਸਾਫ ਮੋਰਚਾ ਕਿਸੇ ਵੀ ਕੌਮ, ਧਰਮ, ਕਬੀਲੇ, ਵਰਗ ਵਿਰੁੱਧ ਨਹੀ ਹੈ । ਬਲਕਿ ਜੋ ਹੁਕਮਰਾਨ ਸਿੱਖ ਕੌਮ ਨਾਲ ਲੰਮੇ ਸਮੇ ਤੋ ਵਿਧਾਨਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਜੁਲਮ ਕਰਦੇ ਆ ਰਹੇ ਹਨ, ਉਸ ਵਿਰੁੱਧ ਇਨਸਾਫ਼ ਪ੍ਰਾਪਤੀ ਲਈ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਸੁਰੂ ਕੀਤਾ ਗਿਆ ਹੈ । ਜੋ ਕਿ ਸਿੱਖ ਕੌਮ ਦਾ ਕਾਨੂੰਨੀ ਅਤੇ ਵਿਧਾਨਿਕ ਹੱਕ ਹੈ । ਸਾਡੇ ਇਸ ਇਨਸਾਫ਼ ਮੋਰਚੇ ਨੂੰ ਪੰਜਾਬ ਅਤੇ ਸੈਟਰ ਦੀਆਂ ਸਰਕਾਰਾਂ ਤਸੱਦਦ ਜੁਲਮ ਨਾਲ ਦਬਾਉਣਾ ਅਤੇ ਬਦਨਾਮ ਕਰਨਾ ਲੋੜਦੀਆਂ ਹਨ । ਇਹੀ ਵਜਹ ਹੈ ਕਿ ਹੁਕਮਰਾਨ ਮੀਡੀਏ, ਪ੍ਰਿੰਟ ਮੀਡੀਏ, ਟੀ.ਵੀ ਚੈਨਲਾਂ ਉਤੇ ਸਾਡੇ ਇਸ ਇਨਸਾਫ ਮੋਰਚੇ ਪ੍ਰਤੀ ਗਲਤ ਰੰਗਤ ਪੇਸ਼ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀਆ ਹਨ । ਸਿੱਖ ਕੌਮ ਪ੍ਰਤੀ ਹੁਕਮਰਾਨਾਂ ਦੀ ਮੰਦਭਾਵਨਾ ਉਸ ਸਮੇ ਪ੍ਰਤੱਖ ਹੋ ਜਾਂਦੀ ਹੈ ਕਿ ਬਿਨ੍ਹਾਂ ਕਿਸੇ ਵਜਹ ਦੇ ਸਰਕਾਰ ਵੱਲੋ ਪੁਲਿਸ ਕਰਮੀਆ ਨੂੰ ਵੱਡੀ ਗਿਣਤੀ ਵਿਚ ਬੁਲਟ ਪਰੂਫ ਜੈਕਟਾਂ ਰਾਹੀ ਲੈਂਸ ਕਰਕੇ ਮੋਹਾਲੀ ਮੋਰਚੇ ਉਤੇ ਲਗਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਉਹ ਬੁਲਟ ਪਰੂਫ ਟਰੈਕਟਰ ਜੋ ਕੇ.ਪੀ.ਐਸ. ਗਿੱਲ ਅਤੇ ਬੇਅੰਤ ਸਿੰਘ ਦੇ ਤਾਨਾਸਾਹੀ ਰਾਜ ਭਾਗ ਸਮੇ ਸਿੱਖ ਨੌਜਵਾਨੀ ਨੂੰ ਫੜਫੜ ਕੇ ਇਨ੍ਹਾਂ ਬੁਲਟ ਪਰੂਫ ਟਰੈਕਟਰਾਂ ਰਾਹੀ ਖੇਤਾਂ ਵਿਚ ਝੂਠੇ ਮੁਕਾਬਲੇ ਦਿਖਾਕੇ ਸ਼ਹੀਦ ਕਰਦੇ ਰਹੇ ਹਨ, ਉਨ੍ਹਾਂ ਸਾਧਨਾਂ ਦੀ ਫਿਰ ਤੋ ਦੁਰਵਰਤੋ ਕਰਨ ਦੇ ਦਹਿਸਤੀ ਸਰਕਾਰੀ ਮਨਸੂਬੇ ਇਸ ਸਿੱਖ ਵਿਰੋਧੀ ਸਾਜਿਸ ਨੂੰ ਸਪੱਸਟ ਰੂਪ ਵਿਚ ਸਾਹਮਣੇ ਲਿਆਉਦੇ ਹਨ । ਜਦੋ ਹੁਕਮਰਾਨ ਅਜਿਹੀਆ ਗੁੰਦਾ ਗੁੰਦ ਰਹੇ ਹਨ ਤਾਂ ਕੇਵਲ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਦਿੱਲੀ ਆਦਿ ਸੂਬਿਆ ਦੇ ਇਨਸਾਫ ਪਸ਼ੰਦ ਨਿਵਾਸੀ ਅਤੇ ਸਿੱਖ ਹੀ ਨਹੀ ਬਲਕਿ ਸਮੁੱਚੇ ਮੁਲਕ ਦੇ ਨਿਵਾਸੀਆ ਤੇ ਸਿੱਖਾਂ ਨੂੰ ਇਨਸਾਫ ਮੋਰਚਾ ਮੋਹਾਲੀ ਵਿਚ ਨਿਰੰਤਰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਤੇ ਸੰਜੀਦਗੀ ਨਾਲ ਸਮੂਲੀਅਤ ਕਰਨੀ ਬਣਦੀ ਹੈ । ਤਾਂ ਕਿ ਅਸੀ ਆਪਣੇ ਕੌਮੀ ਫਖ਼ਰ ਵਾਲੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਹਕੂਮਤੀ ਤਾਨਸਾਹੀ ਜ਼ਬਰ ਵਾਲੀਆ ਨੀਤੀਆ ਦਾ ਸਬਰ ਨਾਲ ਅਤੇ ਗੁਰਬਾਣੀ ਦਾ ਜਾਪ ਕਰਦੇ ਹੋਏ, ਉਸੇ ਤਰ੍ਹਾਂ ਇਸ ਮੋਰਚੇ ਦੀ ਫਤਹਿ ਕਰ ਸਕੀਏ ਜਿਸ ਤਰ੍ਹਾਂ ਸਮੂਹਿਕ ਰੂਪ ਵਿਚ ਸਭਨਾਂ ਵਰਗਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਨੂੰ ਫਤਹਿ ਕੀਤਾ ਸੀ ।