ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਵਲੋਂ ਲਗਾਏ ਜਾਂਦੇ ਮੋਰਚੇ ਧਰਨਿਆਂ ਦੀਆਂ ਗੁੰਜਾ ਵਿਦੇਸ਼ਾਂ ਵਿਚ ਵੀਂ ਪੈਂਦੀਆਂ ਹਨ ਜਿਸ ਨਾਲ ਉੱਥੇ ਰਹਿ ਰਹੇ ਸਿੱਖ/ਪੰਜਾਬੀ ਭਾਈਚਾਰੇ ਦੇ ਲੋਕ ਵੀਂ ਉੱਥੇ ਰੋਹ ਪ੍ਰਦਰਸ਼ਨ ਕਰਕੇ ਆਪਣੀ ਹਾਜ਼ਿਰੀ ਲਗਵਾਦੇ ਹਨ । ਇਸੇ ਤਰ੍ਹਾਂ ਹੁਣ ਮੋਹਾਲੀ ਅੰਦਰ ਚਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਸਾਥ ਦੇਣ ਲਈ ਕਨੈਡਾ ਵਿਚ ਇਕ ਵਿਸ਼ਾਲ ਕਾਰ ਰੈਲੀ ਨਿਕਾਲੀ ਜਾ ਰਹੀ ਹੈ। ਸਰੀ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੇ ਦਸਿਆ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਤੋਂ ਸਵੇਰੇ 11 ਵਜੇ ਵੱਡੀ ਗਿਣਤੀ ਅੰਦਰ ਕਾਰਾਂ ਦਾ ਵਿਸ਼ਾਲ ਕਾਫਲਾ ਹਿੰਦੁਸਤਾਨੀ ਕੌਂਸਲਖਾਨੇ ਤਕ ਜਾਏਗਾ, ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਵਾਪਿਸ ਪਰਤਣਗੇ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਬਲਾਤਕਾਰੀਆਂ ਨੂੰ ਰਿਹਾ ਕਰੀ ਜਾਂਦੀ ਹੈ, ਰਾਮ ਰਹੀਮ ਵਰਗੇ ਗੰਭੀਰ ਦੋਸ਼ਾਂ ਦੇ ਮੁਜਰਿਮ ਨੂੰ ਪੈਰੋਲਾ ਦਿਤੀਆਂ ਜਾਂਦੀਆਂ ਹਨ, ਰਾਜੀਵ ਕਤਲਕਾਂਡ ਦੇ ਸਮੂਹ ਦੋਸ਼ੀਆਂ ਦੀ ਜਮਾਨਤਾਂ ਮੰਜੂਰ ਕੀਤੀਆਂ ਜਾਂਦੀਆਂ ਹਨ ਤੇ ਸਿੱਖ ਕੌਮ ਦੇ ਬੰਦੀ ਸਿੰਘਾਂ ਨਾਲ ਮਤਰੇਆ ਵਿਵਹਾਰ ਕਿਉਂ..? ਉਨ੍ਹਾਂ ਕਿਹਾ ਕਿ ਅਸੀਂ ਸਮੂਹ ਪੰਥ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਆਪੋ ਆਪਣੇ ਮੁਲਕਾਂ ਵਿਚ ਹਿੰਦੁਸਤਾਨੀ ਕੌਂਸਲਖਾਨੇ ਮੁਹਰੇ ਵਿਰੋਧ ਪ੍ਰਦਰਸ਼ਨ ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾਏ ਜਿਸ ਨਾਲ ਕੁੰਭਕਰਨੀ ਨੀਂਦ ਵਿਚ ਸੁੱਤੀ ਹੋਈ ਸਰਕਾਰ ਦੀ ਨੀਂਦ ਖੁਲ ਜਾਏ ।