ਫਰੀਦਕੋਟ, (ਦੀਪਕ ਗਰਗ) – ਜਨਤਕ ਖੇਤਰ ਦੇ ਮੋਹਰੀ ਕੇਨਰਾ ਬੈਂਕ ਦੀ ਤਰਫੋਂ ਜਨਰਲ ਮੈਨੇਜਰ ਸਲੀਨਾ ਗੋਇਲ, ਡਿਪਟੀ ਜੀ.ਐਮ ਸ਼ੇਲੇਂਦਰ ਨਾਥ ਸੀਤ ਅਤੇ ਖੇਤਰੀ ਮੁਖੀ ਸੀ.ਐਸ.ਤੋਮਰ ਦੀ ਅਗਵਾਈ ਹੇਠ ੰਸ਼ੰਓ ਤਹਿਤ ਆਊਟ ਰੀਚ ਪ੍ਰੋਗਰਾਮ ਸਥਾਨਕ ਦੇਵੀ ਵਾਲਾ ਰੋਡ ਸਥਿਤ ਉਦਯੋਗਿਕ ਕੇਂਦਰ ਵਿਖੇ ਕਰਵਾਇਆ ਗਿਆ।
ਇਸ ਮੌਕੇ ਧੀਰਜ ਵਰਮਾ ਡੀ.ਐਮ ਸਰਕਲ ਦਫ਼ਤਰ ਚੰਡੀਗੜ੍ਹ, ਅਮਿਤ ਕੁਮਾਰ ਅਰੋੜਾ ਕਲੱਸਟਰ ਹੈੱਡ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਙ ਇਸ ਮੌਕੇ ਪ੍ਰਸਿੱਧ ਉਦਯੋਗਪਤੀਆਂ, ਵਪਾਰੀਆਂ ਅਤੇ ਬੈਂਕ ਦੇ ਗਾਹਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਬੈਂਕ ਦੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਅਰੋੜਾ ਡੀ.ਐਮ.ਐਮ.ਐਸ.ਐਮ.ਈ. ਕਲੱਸਟਰ ਹੈੱਡ ਬ੍ਰਾਂਚ ਕੋਟਕਪੂਰਾ ਨੇ ਦੱਸਿਆ ਕਿ ਇਨ੍ਹਾਂ ਵਿੱਚ ਕੇਨਰਾ ਜੀ.ਐਸ.ਟੀ., ਡਾਕਟਰ ਪਲੱਸ, ਕੇਨਰਾ ਸਟਾਰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਆਦਿ ਸ਼ਾਮਿਲ ਹਨ। ਉਨ੍ਹਾਂ ਹਾਜ਼ਰ ਲੋਕਾਂ ਤੋਂ ਸੁਝਾਅ ਵੀ ਮੰਗੇ ਤਾਂ ਜੋ ਬੈਂਕ ਆਪਣੀਆਂ ਸਕੀਮਾਂ ਵਿੱਚ ਹੋਰ ਸੁਧਾਰ ਕਰ ਸਕੇ।
ਇਸ ਮੌਕੇ ਧੀਰਜ ਵਰਮਾ ਨੇ ਕਿਹਾ ਕਿ ਕੇਨਰਾ ਬੈਂਕ ਆਪਣੇ ਗਾਹਕਾਂ ਲਈ ਬਿਹਤਰ ਅਤੇ ਨਵੀਆਂ ਸਕੀਮਾਂ ਲੈ ਕੇ ਆਉਂਦਾ ਹੈ। ਜਿਸ ਵਿੱਚ ਖਾਸ ਕਰਕੇ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਲੋੜਾਂ ਅਨੁਸਾਰ ਉਹਨਾਂ ਨੂੰ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਵੱਡੇ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸਟੈਂਡਅੱਪ ਇੰਡੀਆ ਸਕੀਮ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੇ ਛੋਟੇ ਉਦਯੋਗਾਂ ਦੀ ਸਥਾਪਨਾ ਕਰਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨਿਰਮਾਣ ਵਿੱਚ ਹਿੱਸਾ ਲੈ ਸਕਣ ਕਿਉਂਕਿ ਤੁਹਾਡੀ ਪ੍ਰੇਰਨਾ ਨਾਲ। ਅਤੇ ਸਹਿਯੋਗ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਤੁਸੀਂ ਵੀ ਦੇਸ਼ ਦੇ ਵਿਕਾਸ ਅਤੇ ਨਿਰਮਾਣ ਵਿੱਚ ਯੋਗਦਾਨ ਪਾਓਗੇ।
ਇਸ ਮੌਕੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੇ ਵੀ ਬਿਹਤਰੀ ਲਈ ਕੁਝ ਸੁਝਾਅ ਵੀ ਦਿੱਤੇ, ਜਿਸ ‘ਤੇ ਕੇਨਰਾ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਸੁਝਾਵਾਂ ‘ਤੇ ਗੌਰ ਕਰਨਗੇ ਙ