ਰਾਤ ਕਾਫੀ ਹੋ ਚੁੱਕੀ ਸੀ ਜਾਨਵੀ ਬਾਲਕੋਨੀ ਵਿੱਚ ਖੜੀ ਉਪਰ ਆਸਮਾਨ ਵੱਲ ਦੇਖੀ ਜਾ ਰਹੀ ਸੀ। ਕਾਲ਼ੇ ਆਸਮਾਨ ਨੂੰ ਦੇਖ-ਦੇਖ ਕੇ ਉਹ ਆਪਣੀ ਜ਼ਿੰਦਗੀ ਦੀ ਤੁਲਨਾ ਵੀ ਉਪਰ ਵਾਲੇ ਕਾਲੇ ਅਸਮਾਨ ਨਾਲ ਕਰ ਰਹੀ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਉਸ ਕਾਲੇ ਆਸਮਾਨ ਨਾਲੋਂ ਵੀ ਵਧੇਰੇ ਕਾਲੀ ਲੱਗੀ ਕਿਉਂਕਿ ਅਸਮਾਨ ਵਿਚਲੇ ਨਿੱਕੇ-ਨਿੱਕੇ ਤਾਰੇ ਆਪਣੀ ਚਮਕ ਨਾਲ ਅਸਮਾਨ ਦੀ ਕਾਲਖ ਨੂੰ ਕੁਛ ਹੱਦ ਤੱਕ ਘਟਾ ਰਹੇ ਸਨ। ਪਰ ਜਾਨਵੀ ਦੀ ਜ਼ਿੰਦਗੀ ਤਾਂ ਨਿਰੀ ਕਾਲਖ ਹੀ ਸੀ। ਫਿਰ ਅਚਾਨਕ ਅਸਮਾਨੋ ਇੱਕ ਤਾਰਾ ਟੁੱਟਿਆ ‘ਹਾਏ ਮੈਂ ਮਰ ਜਾਂ ਕਿੰਨਾ ਸੋਹਣਾ ਤਾਰਾ ਸੀ ਕਿੰਨਾ ਵਧੀਆ ਚਮਕਦਾ ਸੀ ਡਾਢਿਆ ਰੱਬਾ ਕੀ ਮਿਲਿਆ ਤੈਨੂੰ ਐਨਾ ਸੋਹਣਾ ਤਾਰਾ ਤੋੜ ਕੇ ਹੋਰ ਵੀ ਤਾਂ ਕਈ ਘੱਟ ਚਮਕ ਵਾਲੇ ਤਾਰੇ ਸੀ ਤੂੰ ਉਹਨਾਂ ਨੂੰ ਤੋੜ ਲਾ ਮਰਲਾ ਤਾਂ ਅੱਗ ਲੱਗਿਆ ਰੱਬਾ ਐਨਾ ਸੋਹਣਾ ਤਾਰਾ ਤੋੜਨ ਦੀ ਕੀ ਲੋੜ ਸੀ?
ਜਾਨਵੀ ਦਾ ਅਸਮਾਨ ਵੱਲੋਂ ਧਿਆਨ ਟੁੱਟਿਆ ਜਦ ਇੱਕ ਘੱਟ ਉਮਰ ਦੀ ਬੱਚੀ ਰੋਂਦੀ-ਕੁਰਲਾਉਂਦੀ ਨਾਲ ਦੇ ਕਮਰੇ ਵਿੱਚੋਂ ਭੱਜੀ-ਭੱਜੀ ਬਾਹਰ ਆਈ ਉਸਦੀਆਂ ਦੋ ਗੁੱਤਾਂ ਕੀਤੀਆਂ ਹੋਈਆਂ ਸੀ। ਉਹ ਹਜੇ ਲੰਬੇ-ਲੰਬੇ ਹਾਉਂਕੇ ਲੈਂਦੀ ਢਿੱਡ ਨੂੰ ਘੁੱਟ ਹੀ ਰਹੀ ਸੀ ਕੀ ਇੱਕ ਹੱਟਾ-ਕੱਟਾ ਬੰਦਾ ਵੀ ਪਿੱਛੇ ਦੀ ਆ ਗਿਆ ਉਸਨੇ ਉਸ ਬੱਚੀ ਨੂੰ ਗੁੱਤੋਂ ਫੜ ਕੇ ਅੰਦਰ ਨੂੰ ਖਿੱਚਣਾ ਚਾਹਿਆ ਤਾਂ ਜਾਨਵੀ ਬੋਲ ਪਈ।
‘ਓਏ-ਓਏ ਬੱਚੀ ਤੇ ਜ਼ੋਰ ਚਲਾਉਂਦਾ ਹਰਾਮੀਆ ਹੌਲੀ ਖਿੱਚ ਲਾ….
”ਕਿਉਂ ਮੇਰੀ ਮਰਜ਼ੀ ਆ ਤੂੰ ਸਾਲੀ ਲੱਗਦੀ ਮੈਂ 2000 ਦਿੱਤਾ ਇਸਦਾ।
ਐਨਾ ਕਹਿ ਕੇ ਉਹ ਰੋਂਦੀ-ਕੁਰਲਾਉਂਦੀ ਕੁੜੀ ਨੂੰ ਅੰਦਰ ਲੈ ਗਿਆ ਤਾਂ ਪਿੱਛੋਂ ਜਾਨਵੀ ਨੇ ਮਹਿਸੂਸ ਕੀਤਾ ਜੀਵੇਂ ਹੁਣੇ-ਹੁਣੇ ਇੱਕ ਸੋਹਣਾ ਤਾਰਾ ਧਰਤੀ ਤੋਂ ਵੀ ਟੁੱਟਿਆ ਹੋਵੇ ਜਿਸਨੂੰ ਉਹ ਬਚਾ ਨਹੀਂ ਸੀ ਸਕੀ।
ਸੀਂਤੇ ਬੁੱਲ
ਸਾਰਾ ਕਮਰਾ ਇੱਕ ਅਲੱਗ ਹੀ ਤਰਾਂ ਦੀ ਸੜਿਆਂਦ ਨਾਲ ਭਰਿਆ ਪਿਆ ਸੀ ਇਹੋ ਸਾਰੀ ਰਾਤ ਵੀ ਮੋਨੀਕਾ ਦੇ ਨੱਕ ਨੂੰ ਚੜੀ ਜਾ ਰਹੀ ਸੀ ਪਰ ਫਿਰ ਵੀ ਉਸਨੇ ਬਹੁਤਾ ਇਤਰਾਜ਼ ਨਾ ਕੀਤਾ ਆਖਿਰਕਾਰ ਗਾਹਕ ਨੇ ਉਸਨੂੰ ਇਹ ਸੜਿਆਂਦ ਬਰਦਾਸ਼ਤ ਕਰਨ ਦੇ ਬਕਾਇਦੇ ਪੈਸੇ ਦੇਣੇ ਸਨ। ਆਪਣਾ ਆਪ ਬੋਚਦੀ ਹੋਈ ਮੋਨਿਕਾ ਉਠੀ ਤਾਂ ਉਸਨੇ ਆਪਣੇ ਕੱਪੜੇ ਸੰਭਾਲਣੇ ਸ਼ੁਰੂ ਕੀਤੇ ਜਦ ਆਪਣਾ ਇੱਕ ਕੱਪੜਾ ਉਸਨੇ ਨਾਲ ਪਲੰਘ ਤੇ ਪਏ ਗਾਹਕ ਦੇ ਥੱਲਿਓਂ ਖਿੱਚਿਆ ਤਾਂ ਉਹ ਨੀਂਦ ਟੁੱਟਣ ਕਾਰਣ ਕੜਕ ਕੇ ਬੋਲ ਪਿਆ।
‘ਕੀ ਮੌਤ ਪਈਏ ਉਠਾ ਦਿੱਤਾ ਦਿਨ ਤਾਂ ਚੜਨ ਦਿੰਦੀ।
”ਅੱਖਾਂ ਖੋਹਲ ਕੇ ਦੇਖੋ ਦਿਨ ਚੜੇ ਨੂੰ ਦੋ ਘੰਟੇ ਹੋ ਗਏ ਨੇ।
‘ਨੀਂਦ ਖਰਾਬ ਕਰਤੀ ਸਾਰੀ।
”ਅੱਛਾ ਜੋ ਸਾਰੀ ਰਾਤ ਮੇਰੀ ਖਰਾਬ ਕੀਤੀ ਓਹੋ?
‘ਕਿਉਂ ਪੈਸੇ ਨੀ ਦਿੱਤੇ ਤੈਨੂੰ?
”ਹਾਂ ਪੈਸੇ ਤਾਂ ਦਿੱਤੇ ਸੀ।
‘ਬੱਸ ਫਿਰ ਚਪੜ-ਚਪੜ ਨਾ ਕਰ ਬਹੁਤੀ।
”ਠੀਕ ਹੈ ਨਹੀਂ ਕਰਦੀ।
‘ਬਸ ਫਿਰ ਕਰੀਂ ਵੀ ਨਾ ਅੱਗੇ ਤੋਂ ਪੈਸੇ ਲੈ ਤੇ ਮੂੰਹ ਬੰਦ ਰੱਖੋ।
”ਬੱਸ ਗੱਲ ਖਤਮ ਕਰੋ ਹੁਣ ਤੁਸੀਂ ਬੋਲੀ ਜਾਂਦੇ।
‘ਹਾਂ ਬੋਲੂੰਗਾ ਮੈਂ ਕੀ ਕਰ ਲਊਗੀ ਤੂੰ ਹੈਂ ਦੱਸ?
ਐਨੀ ਗੱਲ ਕਹਿ ਕੇ ਗੁੱਸੇ ਵਿੱਚ ਆਇਓ ਗਾਹਕ ਨੇ ਮੇਨਿਕਾ ਦਾ ਬਲਾਊਜ਼ ਖਿੱਚ ਕੇ ਪਰੇ ਮਾਰਿਆ।
‘ਇਹ ਕੀ ਮਤਲਬ ਹੋਇਆ?
”ਮਤਲਬ ਕੁਛ ਨੀ ਤੂੰ 50 ਰੁਪਈਏ ਹੋਰ ਲੈ ਲਵੀਂ ਚੁੱਪ ਰਹਿ ਵਿਕਾਊ ਔਰਤ” ਆਖਰੀ ਗੱਲ ਸੁਣ ਕੇ ਮੋਨਿਕਾ ਦੇ ਬੁੱਲ ਸੀਤੇ ਗਏ।