ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਨੈਸ਼ਨਲ ਫੁੱਟਬਾਲ ‘ਚ ਮੱਲਾ ਮਾਰਨ ਵਾਲੇ ਦਿੱਲੀ ਨਿਵਾਸੀ ਖਿਡਾਰੀ ਪਰਮਵੀਰ ਸਿੰਘ ਦਾ ਸਨਮਾਨ ਕੀਤਾ ਗਿਆ ਹੈ। ਇਸ ਸਬੰਧ ‘ਚ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਬੀਤੇ ਦਿੱਨੀ ਗੁਜਰਾਤ ਦੇ ਸੂਰਤ ਸ਼ਹਿਰ ਵਿਖੇ ਹੋਈ ‘ਆਲ ਇੰਡੀਆ ਹੀਰੋ ਨੈਸ਼ਨਲ ਬੀਚ ਫੁੱਟਬਾਲ ਚੈਮਪੀਅਨਸ਼ਿਪ’ ‘ਚ ਸ਼ਾਮਿਲ 2 ਦਰਜਨ ਤੋਂ ਵੱਧ ਟੀਮਾਂ ‘ਚ ਦਿੱਲੀ ਸਟੇਟ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ, ਜਿਸ ‘ਚ ਇਸ ਟੀਮ ਦੇ ਗੋਲਕੀਪਰ ਪਰਮਵੀਰ ਸਿੰਘ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਸਿਆ ਕਿ ਪਰਮਵੀਰ ਸਿੰਘ ਦਿੱਲੀ ਸਟੇਟ ਨੈਸ਼ਨਲ ਫੁੱਟਬਾਲ ਟੀਮ ਦਾ ਹਿੱਸਾ ਬਣਨ ਤੋਂ ਪਹਿਲਾ ਗੋਆ ਕਲਬ, ਕੇਲਨਗੁਟੀ ਕਲਬ ‘ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੋਂ ਇਲਾਵਾ ਛਤੀਸਗੜ੍ਹ ਸਟੇਟ ‘ਤੇ ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਦੀ ਅੰਡਰ-19 ਫੁੱਟਬਾਲ ਟੀਮਾਂ ਵਲੋਂ ਖੇਡਣ ਦੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਪਰਮਵੀਰ ਸਿੰਘ ਦੇ ਗੁਰਸਿੱਖ ਪਿਤਾ ਅੱਖਾਂ ਦੇ ਇਲਾਜ ਦੇ ਮਾਹਿਰ ਡਾ. ਗੁਰਚਰਨ ਸਿੰਘ ਦਿੱਲੀ ਸਥਿਤ ਭਾਰਤ ਸਰਕਾਰ ਦੇ ਡਾ. ਰਾਮ ਮਨੋਹਰ ਲੋਹੀਆ ਦੇ ਨਾਮ ‘ਤੋਂ ਜਾਣੇ ਜਾਂਦੇ ਵੱਡੇ ਸਰਕਾਰੀ ਹਸਪਤਾਲ ‘ਚ ਅੱਖਾਂ ਦੇ ਵਿਭਾਗ ਦੇ ਪ੍ਰਮੁੱਖ ਵਜੋਂ ਲੰਬੇ ਸਮੇਂ ਤੋਂ ਤੈਨਾਤ ਹਨ ‘ਤੇ ਇਸ ਤੋਂ ਇਲਾਵਾ ਉਹ ਵੱਖ-ਵੱਖ ਸੰਸਥਾਵਾਂ ‘ਚ ਮਰੀਜਾਂ ਦਾ ਮੁਫਤ ਇਲਾਜ ਕਰਨ ਦੀ ਸੇਵਾ ਨਿਬਾਉਣ ਦਾ ਲਾਹਾ ਲੈ ਰਹੇ ਹਨ।
ਇਸ ਸਨਮਾਨ ਮੋਕੇ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ‘ਤੇ ਸਕੱਤਰ ਵਰਿੰਦਰ ਸਿੰਘ ਨਾਗੀ ਤੋਂ ਇਲਾਵਾ ਖਿਡਾਰੀ ਪਰਮਵੀਰ ਸਿੰਘ ਦੇ ਪਿਤਾ ਡਾ. ਗੁਰਚਰਨ ਸਿੰਘ ਵੀ ਮੋਜੂਦ ਸਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਦਸ਼ਮੇਸ਼ ਸੇਵਾ ਸੁਸਾਇਟੀ ਬੀਤੇ 15 ਵਰਿਆਂ ਨੂੰ ਸਮਾਜਿਕ ‘ਤੇ ਧਾਰਮਿਕ ਸੇਵਾਵਾਂ ਨਿਭਾਉਣ ਤੋਂ ਇਲਾਵਾ ਖੇਡਾਂ, ਸਿਖਿਆ ‘ਤੇ ਹੋਰਨਾਂ ਖੇਤਰਾਂ ‘ਚ ਮੱਲਾ ਮਾਰਨ ਵਾਲੇ ਸਿੱਖ ਬੱਚਿਆਂ, ਬੁਧੀਜੀਵੀਆਂ ‘ਤੇ ਹੋਰਨਾਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ ‘ਤੇ ਲੋੜ੍ਹਵੰਦਾ ਦੀ ਮਦਦ ਕਰਨ ਲਈ ਹਮੇਸ਼ਾ ਵਚਨਬੱਧ ਹੈ।