ਮੂਲ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅੱਜ ਸਿੱਖ ਕੌਮ ਦਾ ਇੱਕ ਬਹੁਤ ਹੀ ਅਹਿਮ ਮੁੱਦਾ ਬਣਿਆ ਹੋਇਆ ਹੈ।ਇਸ ਤੇ ਸਿੱਖ ਕੌਮ ਵਿੱਚ ਅੱਜ ਦੁਬਿਧਾ ਪਈ ਹੋਈ ਹੈ।ਏਸੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ , ਦੁਨੀਆਂ ਭਰ ਵਿੱਚ ਸਿੱਖਾਂ ਦੀ ਆਵਾਜ਼ ਗਲੋਬਲ ਸਿੱਖ ਕੌਂਸਲ ਨੇ ਗੁਰਬਾਣੀ ਦੇ ਫੁਰਮਾਨ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।। ਤੇ ਚੱਲਦਿਆਂ ਹੋਇਆ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਰੂਪੀ ਅਪੀਲ ਕੀਤੀ ਹੈ ਕਿ ਆਉ ਸਾਰੀ ਕੌਮ ਮੂਲ ਨਾਨਕਸ਼ਾਹੀ ਕੈਲੰਡਰ ਦੇ ਇੱਕ ਝੰਡੇ ਹੇਠਾਂ ਇੱਕਠੇ ਹੋਈਏ।
ਇਸੇ ਸੰਬੰਧ ਵਿੱਚ ਮਾਰਚ ਮਹੀਨੇ ਦੀ 17 ਅਤੇ 18 ਤਾਰੀਕ ਨੂੰ ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ।
ਇਹ ਵੈਬੀਨਾਰ ਦੋ ਸ਼ੈਸਨ ਵਿੱਚ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ 18 ਤਾਰੀਖ ਨੂੰ ਪਹਿਲਾ ਸ਼ੈਸਨ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਅਤੇ ਦੂਸਰਾ ਸ਼ੈਸਨ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 6:30 ਵਜੇ ਹੈ। ਇਸ ਵਿੱਚ ਕੈਲੰਡਰ ਮਾਹਿਰ ਸ੍ਰ.ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸ੍ਰ. ਇਰਵਿਨਪ੍ਰੀਤ ਸਿੰਘ ਜੀ ਹਿੱਸਾ ਲੈ ਰਹੇ ਹਨ।ਇਹ ਦੋਵੇਂ ਮਾਹਿਰ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਾਰੀ ਜਾਣਕਾਰੀ ਦੇਣਗੇ ਅਤੇ ਵੈਬੀਨਾਰ ਵਿਚ ਸ਼ਾਮਿਲ ਲੋਕਾਂ ਦੇ ਸਭ ਸੁਆਲਾਂ ਦੇ ਜੁਆਬ ਵੀ ਦੇਣਗੇ।
ਗਲੋਬਲ ਸਿੱਖ ਕੌਂਸਲ ਦੁਨੀਆਂ ਭਰ ਦੇ ਸਿੱਖਾਂ ਅਤੇ ਵਿਦਵਾਨਾਂ ਨੂੰ ਖੁੱਲ੍ਹਾ ਸੱਦਾ ਦਿੰਦੀ ਹੈ ,ਆਉ ! ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋਕੇ ਆਪਣੀਆਂ ਦੁਬਿਧਾਵਾਂ ਨੂੰ ਖਤਮ ਕਰੀਏ ਅਤੇ ਸਿੱਖ ਕੌਮ ਦੇ ਇੱਕ ਕੈਲੰਡਰ ਅਨੁਸਾਰ ਹੀ ਅਸੀਂ ਆਪਣੇ ਸਾਰੇ ਦਿਹਾੜੇ ਮਨਾਈਏ।
ਇਸ ਵਿੱਚ ਸਭ ਨੂੰ ਆਪਣੇ ਵਿਚਾਰ ਰੱਖਣ ਦੀ ਅਤੇ ਵਿਦਵਾਨਾਂ ਕੋਲੋਂ ਸੁਆਲ ਕਰਨ ਦੀ ਖੁੱਲ੍ਹ ਹੋਵੇਗੀ।ਹਾਂ ਪਰ ਵੀਚਾਰ ਅਤੇ ਸੁਆਲ ਜੁਆਬ ਦੀ ਭਾਸ਼ਾ ਜਰੂਰ ਪ੍ਰੇਮ ਵਾਲੀ ਅਤੇ ਸਭਿਅਕ ਹੋਣੀ ਚਾਹੀਦੀ ਹੈ।
ਗਲੋਬਲ ਸਿੱਖ ਕੌਂਸਲ ਬਹੁਤ ਹੀ ਤਨਦੇਹੀ ਅਤੇ ਸਾਫ ਭਾਵਨਾ ਨਾਲ ਇਹ ਚਾਹੁੰਦੀ ਹੈ ਕਿ ਸਾਰੀ ਕੌਮ ਇੱਕ ਮੁੱਠ ਹੋਕੇ ਚੱਲੇ ਅਤੇ ਜੇਕਰ ਕੋਈ ਵੀ ਦੁਬਿਧਾ ਹੈ ਤਾਂ ਗੁਰਬਾਣੀ ਦੇ ਚਾਨਣ ਵਿੱਚ ਇੱਕਠੇ ਹੋਕੇ ਇਹ ਦੁਬਿਧਾਵਾਂ ਦੂਰ ਕੀਤੀਆਂ ਜਾਣ। ਗਲੋਬਲ ਸਿੱਖ ਕੌਂਸਲ ਦੀ ਪੂਰੀ ਟੀਮ ਹੀ ਇਸ ਵੈਬੀਨਾਰ ਸ਼ਾਮਿਲ ਹੋਣ ਲਈ ਦੁਨੀਆਂ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਮੂਹ ਸੰਗਤਾਂ ਨੂੰ ਖੁੱਲ੍ਹਾ ਅਤੇ ਹਾਰਦਿਕ ਸੱਦਾ ਦਿੰਦੀ ਹੈ ਕਿ ਆਉ ਸਾਰੀ ਕੌਮ ਇੱਕ ਮੁੱਠ ਹੋਈਏ ਅਤੇ ਇਸ ਬਹੁਤ ਹੀ ਅਹਿਮ ਅਤੇ ਜਰੂਰੀ ਮੁੱਦੇ ਨੂੰ ਪ੍ਰੇਮ ਨਾਲ ਹੱਲ ਕਰੀਏ।