ਸੁਣੋ ਵੀਰ ਜੀ, ਸੁਣੋ ਭੈਣ ਜੀ,
ਲੱਗੇ ਆਂ ਇੱਕ ਗੱਲ ਕਹਿਣ ਜੀ।
ਪਿੰਡ ਦਾ ਜੋ ਸਕੂਲ ਸਰਕਾਰੀ,
ਇਮਾਰਤ ਇਸਦੀ ਬੜੀ ਪਿਆਰੀ।
ਬੱਚੇ ਆਪਣੇ ਦਾਖਲ ਕਰਵਾਓ,
ਵਧੀਆ ਵਿੱਦਿਆ ਮੁਫ਼ਤ ‘ਚ ਪਾਓ।
ਡਰੰਮ ਬੈਂਡ ਨਾਲ ਹੁੰਦੀ ਪੀ.ਟੀ.,
ਚਾਅ ਨਾਲ ਕਰਦੇ ਨੱਥੂ, ਮੀਤੀ।
ਸਵੇਰੇ ਸਵੇਰੇ ਸਲਾਇਡ ਹੈ ਆਉਂਦੀ,
ਵਧੀਆ ਇੱਕ ਵਿਚਾਰ ਸਿਖਾਉਂਦੀ।
ਫਰੀ ਕਿਤਾਬਾਂ, ਫਰੀ ਏ ਵਰਦੀ,
ਕਾਹਤੋਂ ਭੈਣੇ, ਐਵੇਂ ਤੂੰ ਡਰਦੀ।
ਨਾ ਕੋਈ ਫੀਸ ‘ਤੇ ਨਾ ਕੋਈ ਖਰਚਾ,
ਸਰਕਾਰੀ ਸਕੂਲਾਂ ਦੀ ਘਰ ਘਰ ਚਰਚਾ।
ਸਮਾਰਟ ਕਲਾਸਾਂ ਨਾਲ ਕੰਪਿਊਟਰ,
ਐੱਲ.ਈ.ਡੀ., ਟੀ.ਐੱਲ.ਐੱਮ., ਕਿਤਾਬਾਂ, ਪ੍ਰੋਜੈਕਟਰ।
ਖੇਡ ਖੇਡ ਵਿੱਚ ਕਰਨ ਪੜ੍ਹਾਈ,
ਬੀਬੇ ਬਾਲ ਨਾ ਕਰਨ ਲੜਾਈ।
ਬਿਮਾਰੀਆਂ ਤੋਂ ਹੁਣ ਕੀ ਘਬਰਾਣਾ,
ਸਕੂਲ ‘ਚ ਮਿਲਦਾ ਪੌਸ਼ਕ ਖਾਣਾ।
ਹੁਣ ਨਾ ਕੋਈ ਬਿਮਾਰੀ ਰਹਿੰਦੀ,
ਜਾਂਚ ਡਾਕਟਰੀ ਹੁੰਦੀ ਰਹਿੰਦੀ।
ਦਿਵਿਆਂਗਾਂ ਲਈ ਬਰਾਬਰ ਮੌਕੇ,
ਹੁਣ ਰਹਿੰਦੇ ਆਤਮਵਿਸ਼ਵਾਸੀ ਹੋਕੇ।
ਬਾਲ ਮੇਲੇ ‘ਤੇ ਬਾਲ ਸਭਾਵਾਂ,
ਨਿਖੇਰਨ ਬਾਲਾਂ ਦੀਆਂ ਕਲਾਵਾਂ।
ਖੇਡਾਂ, ਗਿੱਧੇ, ਭੰਗੜੇ ਨਾਚ,
ਸਭ ਦੀ ਸਾਨੂੰ ਆ ਗਈ ਜਾਂਚ।
ਅਧਿਆਪਕ ਮਨ ਲਾ ਕੇ ਪੜ੍ਹਾਉਂਦੇ,
ਭੋਰਾ ਵੀ ਨਾ ਜੀਅ ਚੁਰਾਉਂਦੇ।
ਨਾਲ ਪਿਆਰ ਦੇ ਸਭ ਸਮਝਾਉਂਦੇ,
ਜੀਵਨ ਦੀ ਵੀ ਜਾਂਚ ਸਿਖਾਉਂਦੇ।
ਦੱਸਦੇ ਬਹੁਤ ਹੀ ਚੰਗੀਆਂ ਗੱਲਾਂ,
ਬੱਚੇ ਮਾਰਨ ਵੱਡੀਆਂ ਮੱਲਾਂ।
ਤਜ਼ਰਬੇਕਾਰ ਸਟਾਫ ਹੈ ਸਾਰਾ,
ਸਕੂਲ ਅਸਾਡਾ ਸਾਨੂੰ ਪਿਆਰਾ।
ਇਹਨਾਂ ਸਕੂਲਾਂ ਵਿੱਚ ਹੀ ਪੜ੍ਹਕੇ,
ਮਾਸਟਰ, ਡਾਕਟਰ, ਅਫ਼ਸਰ ਬਣਦੇ।
ਸਰਕਾਰੀ ਸਕੂਲਾਂ ‘ਤੇ ਵਿਸ਼ਵਾਸ ਜਤਾਓ,
ਆਪਣੇ ਬੱਚੇ ਦਾਖਲ ਕਰਵਾਓ।
ਜੇ ਤੁਸੀਂ ਪਰਿਚਾਣ ਕਰੋਗੇ,
ਸਰਕਾਰੀ ਸਕੂਲਾਂ ਤੇ ਮਾਣ ਕਰੋਗੇ।
ਬੱਚੇ ਆਪਣੇ ਦਾਖਲ ਕਰਵਾਓ,
ਵਧੀਆ ਵਿੱਦਿਆ ਮੁਫ਼ਤ ‘ਚ ਪਾਓ।