ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਬਾਬਾ ਅਵਤਾਰ ਸ਼ਾਹ ਸਿੰਘ ਮੁੱਖੀ ਗੁਰਦੁਆਰਾ ਸ਼ਾਹ ਸਾਹਿਬ ਡੇਰਾਵਲ ਨਗਰ, ਗੁਜਰਾਵਾਲਾਂ ਟਾਉਨ ਵਲੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਬਾਬਾ ਸੋਮਾ ਸ਼ਾਹ ਜੀ ਦੀ ਯਾਦ ਵਿਚ ਬਖਸ਼ੀਸ਼ ਸਮਾਗਮ ਕਰਵਾਇਆ ਗਿਆ । ਜਿਕਰਯੋਗ ਹੈ ਕਿ ਬਾਬਾ ਸੋਮਾ ਸ਼ਾਹ ਜੀ ਨੂੰ ਚੋਥੇ ਪਾਤਸਾਹ ਨੇ ਆਪ ਥਾਪੜਾ ਦੇ ਕੇ ਸ਼ਾਹ ਦੀ ਉਪਾਧੀ ਦਿੱਤੀ ਸੀ ਤੇ ਇਨ੍ਹਾਂ ਦੀ ਯਾਦ ਵਿਚ ਇਹ ਸਮਾਗਮ ਮਨਾਇਆ ਜਾਂਦਾ ਹੈ । ਪਿਛਲੇ ਕਈ ਵਰ੍ਹਿਆਂ ਤੋਂ ਹਰ ਸਾਲ ਮਾਰਚ ਦੇ ਅਖੀਰਲੇ ਐਤਵਾਰ ਨੂੰ ਪਹਿਲਾ ਸੰਤ ਬਾਬਾ ਹਰਬੰਸ ਸ਼ਾਹ ਸਿੰਘ ਜੀ ਵਲੋਂ ਅਤੇ ਹੁਣ ਉਸੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਬਾਬਾ ਅਵਤਾਰ ਸ਼ਾਹ ਸਿੰਘ ਵਲੋਂ ਸਮਾਗਮ ਕਰਵਾ ਕੇ ਸੇਵਾ ਨਿਭਾਈ ਜਾ ਰਹੀ ਹੈ । ਸਮਾਗਮ ਸਵੇਰੇ 10 ਵਜੇ ਤੋਂ ਲੈਕੇ ਰਾਤ ਦੇ 10 ਵਜੇ ਚਲਿਆ ਸੀ ਜਿਸ ਵਿਚ ਦਿੱਲੀ ਕਮੇਟੀ ਦੇ ਮੈਂਬਰ, ਸੰਤ ਮਹਾਪੁਰਸ਼ਾਂ ਦੇ ਨਾਲ ਸਚਖੰਡ ਦਰਬਾਰ ਸਾਹਿਬ ਜੀ ਦੇ ਰਾਗੀ ਜੱਥੇ ਅਤੇ ਕਥਾਵਾਚਕਾ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਦੇ ਹੋਏ ਬਾਬਾ ਸੋਮਾ ਸ਼ਾਹ ਜੀ ਦੇ ਜੀਵਨ ਬਾਰੇ ਵੀਂ ਜਾਣਕਾਰੀ ਦਿੱਤੀ । ਸਮਾਗਮ ਦੇ ਅੰਤ ਵਿਚ ਬਾਬਾ ਅਵਤਾਰ ਸ਼ਾਹ ਸਿੰਘ ਜੀ ਨੇ ਸਮਾਗਮ ਵਿਚ ਹਾਜ਼ਿਰੀ ਭਰਣ ਵਾਲੀਆਂ ਦੇਸ਼ ਅਤੇ ਵਿਦੇਸ਼ ਤੋਂ ਆਈਆਂ ਸਮੂਹ ਸੰਗਤਾਂ, ਪੰਥਕ ਸਖਸ਼ੀਅਤਾਂ, ਰਾਗੀ ਸਾਹਿਬਾਨ ਅਤੇ ਕਥਾਵਾਚਕਾਂ ਦਾ ਧੰਨਵਾਦ ਕੀਤਾ ਤੇ ਅੱਗੇ ਵੀਂ ਹੋਣ ਵਾਲੇ ਸਮਾਗਮਾਂ ਵਿਚ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ । ਇਸ ਸਮਾਗਮ ਕਰਵਾਉਣ ਵਿਚ ਅਜੀਤ ਸ਼ਾਹ ਸਿੰਘ, ਕਰਤਾਰ ਸਿੰਘ ਚਾਵਲਾ ਵਿੱਕੀ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ, ਸਿੱਖ ਜਥੇਬੰਦੀਆਂ ਸਮੇਤ ਸਮੂਹ ਸੰਗਤਾਂ ਨੇ ਇਸ ਸਮਾਗਮ ਵਿਚ ਸਹਿਯੋਗ ਦਿੱਤਾ ਸੀ ।