ਫ਼ਤਹਿਗੜ੍ਹ ਸਾਹਿਬ, – “ਬੀਤੇ ਕਾਫ਼ੀ ਲੰਮੇ ਸਮੇ ਤੋਂ ਇੰਡੀਆ ਵਿਚ ਜੋ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਫਰਮਾਂ ਹਨ, ਉਨ੍ਹਾਂ ਵੱਲੋਂ ਦਵਾਈਆਂ ਵਿਚ ਨੀਚੇ ਦਰਜੇ ਦੀ ਮਿਲਾਵਟ ਕਰਕੇ ਜੋ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ ਉਸ ਨਾਲ ਵੱਡੀ ਗਿਣਤੀ ਵਿਚ ਬੱਚੇ ਅਤੇ ਸਾਡੇ ਮੁਲਕ ਦੇ ਬਸਿੰਦੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਜਿਸ ਲਈ ਇਹ ਦਵਾਈਆਂ ਦੀਆਂ ਫਰਮਾਂ ਦੇ ਮਾਲਕ ਅਤੇ ਅਧਿਕਾਰੀ ਸਿੱਧੇ ਤੌਰ ਤੇ ਅਜਿਹੀਆਂ ਬਿਨ੍ਹਾਂ ਵਜਹ ਹੋਈਆਂ ਮੌਤਾਂ ਦੇ ਦੋਸ਼ੀ ਹਨ । ਇਨ੍ਹਾਂ ਵਿਰੁੱਧ ਐਨ.ਐਸ.ਏ. ਲਗਾਕੇ ਸਖ਼ਤ ਤੋ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਦਵਾਈਆਂ ਦੀ ਫਰਮਾਂ ਦੇ ਮਾਲਕ ਅਤੇ ਅਧਿਕਾਰੀ ਆਪਣੇ ਲਾਭ ਨੂੰ ਵਧਾਉਣ ਲਈ ਦਵਾਈਆਂ ਵਿਚ ਮਿਲਾਵਟ ਕਰਕੇ ਮਨੁੱਖੀ ਜਿੰਦਗਾਨੀਆਂ ਨਾਲ ਖਿਲਵਾੜ ਨਾ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ, ਉੱਤਰਾਖੰਡ ਤੇ ਮੱਧ ਪ੍ਰਦੇਸ਼ ਵਿਚ ਦਵਾਈਆ ਬਣਾਉਣ ਵਾਲੀਆ ਉਪਰੋਕਤ ਫੈਕਟਰੀਆਂ ਦੇ ਮਾਲਕ ਅਤੇ ਅਧਿਕਾਰੀਆਂ ਵੱਲੋਂ ਦਵਾਈਆ ਵਿਚ ਮਿਲਾਵਟ ਕੀਤੀ ਜਾ ਰਹੀ ਹੈ ਅਤੇ ਜੋ ਸਰਕਾਰ ਦੇ ਵਿਭਾਗਾਂ ਦੇ ਰਾਡਾਰ ਤੇ ਆ ਕੇ ਇਹ ਗੈਰ ਕਾਨੂੰਨੀ ਅਮਲ ਕਰਦੇ ਫੜ੍ਹੇ ਗਏ ਹਨ ਉਨ੍ਹਾਂ ਨੂੰ ਐਨ.ਐਸ.ਏ. ਅਧੀਨ ਬੰਦ ਕਰਨ ਅਤੇ ਸਖਤ ਸਜਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਹੜੇ ਸਰਹੱਦੀ ਸੂਬੇ ਹਨ, ਜਿਥੇ ਅਕਸਰ ਹੀ ਸਾਡੇ ਸਿਪਾਹੀਆ ਤੇ ਫ਼ੌਜੀਆਂ ਨੂੰ ਆਪਣੀਆ ਜਿੰਮੇਵਾਰੀਆ ਪੂਰੀਆ ਕਰਦੇ ਹੋਏ ਬਹੁਤ ਔਖੀ ਜਿੰਦਗੀ ਵਿਚੋ ਗੁਜਰਣਾ ਪੈਦਾ ਹੈ ਅਤੇ ਸ਼ਹਾਦਤਾਂ ਵੀ ਦੇਣੀਆ ਪੈਦੀਆ ਹਨ, ਇਨ੍ਹਾਂ ਨੂੰ ਉਥੇ ਭੇਜਕੇ ਇਨ੍ਹਾਂ ਤੋਂ ਸਰਹੱਦਾਂ ਤੇ ਇਹ ਜਿੰਮੇਵਾਰੀ ਲਈ ਜਾਵੇ ਤਾਂ ਕਿ ਇਨ੍ਹਾਂ ਮਿਲਾਵਟ ਕਰਨ ਵਾਲੇ ਅਧਿਕਾਰੀਆ ਤੇ ਮਾਲਕਾਂ ਨੂੰ ਮਨੁੱਖੀ ਜਿੰਦਗਾਨੀਆਂ ਦੀ ਅਸਲ ਕੀਮਤ ਦੀ ਜਾਣਕਾਰੀ ਮਿਲ ਸਕੇ ਅਤੇ ਇਹ ਜੋ ਗੈਰ ਕਾਨੂੰਨੀ ਧੰਦਾ ਕਰਕੇ ਮਨੁੱਖੀ ਜਾਨਾਂ ਨਾਲ ਧ੍ਰੋਹ ਕਮਾ ਰਹੇ ਹਨ, ਉਸ ਤੋ ਆਪਣੀ ਆਤਮਾ ਤੋ ਤੋਬਾ ਕਰ ਸਕਣ ਅਤੇ ਆਪਣੀਆ ਫਰਮਾ ਵਿਚ ਸਹੀ ਢੰਗ ਨਾਲ ਦਵਾਈਆ ਨੂੰ ਬਣਾਕੇ ਜਾਰੀ ਕਰ ਸਕਣ ।