ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਵਲੋਂ ਭਾਰਤ ਵਿੱਚ ਘੱਟ ਗਿਣਤੀਆਂ ਦੀ ਪ੍ਰਸਥਿਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ । ਆਈਐਚਆਰਐਫ ਇੱਸ ਲਈ ਮੰਗ ਕਰਦਾ ਹੈ ਭਾਰਤ ਅੰਦਰ ਸਿੱਖਾਂ, ਮੁਸਲਮਾਨਾਂ, ਕੈਥੋਲਿਕ ਵੱਲ ਸੇਧਿਤ ਨਫ਼ਰਤ, ਹਿੰਸਾ, ਭੇਦਭਾਵ ਦਾ ਤੁਰੰਤ ਅੰਤ ਕਰਣ ਲਈ ਹਰ ਰਾਜ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਯਕੀਨੀ ਬਣਾਉਣਾ ਕਿ ਸਾਰੇ ਵਿਅਕਤੀ ਆਜ਼ਾਦੀ ਅਤੇ ਬਰਾਬਰ ਦੇ ਅਧਿਕਾਰਾਂ ਦਾ ਆਨੰਦ ਮਾਣਦੇ ਹਨ । ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਓਹ ਰਾਸ਼ਟਰਵਾਦੀ ਅਤਿਵਾਦ ਅਤੇ ਧਾਰਮਿਕ ਤੌਰ ‘ਤੇ ਹਿੰਸਾ ਨੂੰ ਪ੍ਰੇਰਿਤ ਕੀਤੇ ਜਾ ਰਹੇ ਕਦਮਾਂ ਨੂੰ ਰੋਕਣ । ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖਾਤਬਿਕ ਹੁੰਦਿਆਂ ਕਿਹਾ ਕਿ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਇਕਹਿਰੇ ਰਾਸ਼ਟਰ-ਰਾਜ-ਧਰਮ-ਸਭਿਆਚਾਰ ਦੀ ਤੁਹਾਡੀ ਇਕਸਾਰ ਨਜ਼ਰ ਵਿੱਚ ਫਿੱਟ ਨਹੀਂ ਬੈਠਦੀਆਂ ਹਨ, ਇਹ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਹੈ ।
ਭਾਰਤ ਅੰਦਰ ਘੱਟ ਗਿਣਤੀਆਂ ਦੀ ਸਤਿਥੀ ਬਾਰੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਨੇ ਜ਼ਾਹਿਰ ਕੀਤੀ ਚਿੰਤਾ
This entry was posted in ਅੰਤਰਰਾਸ਼ਟਰੀ.