ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ. ਸਿਮਰਨਜੀਤ ਸਿੰਘ ਮਾਨ ਨੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸੂਝਵਾਨ ਸਿੱਖਾਂ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਅਣਮਨੁੱਖੀ ਤੇ ਗੈਰ ਕਾਨੂੰਨੀ ਕੇਸਾਂ ਸੰਬੰਧੀ ਉਹ ਫੌਰੀ ਇਕੱਤਰ ਹੋ ਕੇ ਕੌਮਾਂਤਰੀ ਅਦਾਲਤ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਅਤੇ ਯੂ.ਐਨ.ਓ ਵਰਗੀਆ ਸੰਸਾਰ ਪੱਧਰ ਦੀਆਂ ਸੰਸਥਾਵਾਂ ਵਿਚ ਪਹੁੰਚ ਕਰਕੇ ਇਸ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਤਾਂ ਕਿ ਅਸੀ ਸਮੂਹਿਕ ਤੌਰ ਤੇ ਜਾਬਰ ਅਤੇ ਜਾਲਮ ਪੁਲਿਸ ਅਫਸਰਸਾਹੀ ਨੂੰ ਕੌਮਾਂਤਰੀ ਕਾਨੂੰਨਾਂ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਜਰਮਨ ਦੋਸ਼ੀ ਪੁਲਿਸ ਦੀ ਤਰ੍ਹਾਂ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਅ ਸਕੀਏ ਅਤੇ ਅੱਗੋ ਲਈ ਪੰਜਾਬ ਸੂਬੇ ਵਿਚ ਹੁਕਮਰਾਨਾਂ ਦੀਆਂ ਅਣਮਨੁੱਖੀ ਮਨਮਾਨੀਆਂ ਉਤੇ ਰੋਕ ਲਗਾਉਣ ਦੀ ਜਿੰਮੇਵਾਰੀ ਨਿਭਾਅ ਸਕੀਏ । ਸ. ਮਾਨ ਨੇ ਜਾਣਕਾਰੀ ਦਿੱਤੀ ਕਿ ਜੋ ਸ. ਪਪਲਪ੍ਰੀਤ ਸਿੰਘ ਹਨ ਉਨ੍ਹਾਂ ਦੇ ਪਿਤਾ ਅਤੇ ਪਰਿਵਾਰਿਕ ਮੈਬਰਾਂ ਨੂੰ ਅੱਜ ਸਾਡੀ ਪਾਰਟੀ ਦੇ ਜਿ਼ਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ. ਅਮਰੀਕ ਸਿੰਘ ਨੰਗਲ, ਸ. ਕੁਲਵੰਤ ਸਿੰਘ ਮਜੀਠਾ, ਕੁਲਵੰਤ ਸਿੰਘ ਮਝੈਲ ਅਤੇ ਹੋਰ ਅਹੁਦੇਦਾਰ ਜਦੋ ਬੀਤੇ ਦਿਨ ਮੁਲਾਕਾਤ ਕਰਨ ਗਏ ਤਾਂ ਉਹ ਪੂਰਨ ਚੜ੍ਹਦੀ ਕਲਾਂ ਵਿਚ ਸਨ, ਉਨ੍ਹਾਂ ਦੇ ਚਿਹਰੇ ਅਤੇ ਮਾਨਸਿਕ ਤੌਰ ਤੇ ਕਿਸੇ ਤਰ੍ਹਾਂ ਦੀ ਘਬਰਾਹਟ ਨਹੀ ਸੀ । ਇਹੀ ਹੈ ਸਿੱਖ ਕੌਮ ਦਾ ਉੱਚਾ ਸੁੱਚਾ ਕਿਰਦਾਰ ਕਿ ਹਰ ਦੀਨ ਦੁੱਖੀ, ਲੋੜਵੰਦ ਦੀ ਔਖੇ ਸਮੇ ਮਦਦ ਕਰਨਾ ਅਤੇ ਔਖੀ ਘੜੀ ਵਿਚ ਬਿਲਕੁਲ ਵੀ ਨਾ ਘਬਰਾਉਣਾ ਬਲਕਿ ਉਸਦਾ ਦ੍ਰਿੜਤਾ ਨਾਲ ਮੁਕਾਬਲਾ ਕਰਦੇ ਹੋਏ ਦੁਸਮਣਾਂ ਨੂੰ ਵੀ ਸੋਚਣ ਲਈ ਮਜਬੂਰ ਕਰਨਾ ਇਹ ਖਾਲਸੇ ਦਾ ਇਹੀ ਰੂਪ ‘ਸੰਤ-ਸਿਪਾਹੀ’ ਵਾਲਾ ਰੂਪ ਹੈ । ਜਿਸਨੂੰ ਕੋਈ ਵੀ ਹੁਕਮਰਾਨ ਜਾਂ ਤਾਕਤ ਕਿਸੇ ਤਰ੍ਹਾਂ ਦੀ ਠੇਸ ਜਾ ਨੁਕਸਾਨ ਨਹੀ ਪਹੁੰਚਾ ਸਕਦੀ ।
ਵਿਦੇਸ਼ਾਂ ‘ਚ ਰਹਿ ਰਹੇ ਸਿੱਖ ਪੰਜਾਬ ਅੰਦਰ ਅਣਮਨੁੱਖੀ ਤੇ ਗੈਰ ਕਾਨੂੰਨੀ ਕੇਸਾਂ ਸੰਬੰਧੀ ਕੌਮਾਂਤਰੀ ਅਦਾਲਤ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਅਤੇ ਯੂ.ਐਨ.ਓ ਤਕ ਕਰਣ ਪਹੁੰਚ: ਮਾਨ
This entry was posted in ਪੰਜਾਬ.