ਨਾ ਆਖ ਹਾਕਮਾਂ
ਤੂੰ ਹਰਜਾਨਾ
ਕਰ ਅੰਨਦਾਤੇ ਦਾ
ਤੂੰ ਸ਼ੁਕਰਾਨਾ
ਖ਼ੂਨ ਪਸੀਨੇ ਨਾਲ ਜੋ ਸਿੰਝੇ
ਇਹ ਇਕ—ਇਕ ਦਾਣਾ
ਫੇਰ ਫ਼ਸਲ ਨੂੰ ਵੇਖ ਨਿਸਰੀ
ਮੜ੍ਹਕ—ਮੜ੍ਹਕ ਤੁਰੇ ਮਸਤਾਨਾ
ਅੰਬਰ ਪਾਟੇ* ਗੜ੍ਹੇਮਾਰੀ ਹੋਵੇ**
ਜਾਪੇ ਜਿਊਂ ਮਸਾਣਾ
ਆਪ ਇਹ ਭੁੱਖਾ, ਕਰਜ਼ਾਈ
ਪਰ ਪਾਲੇ ਇਨਸਾਨਾਂ
ਨਾ ਆਖ ਹਾਕਮਾਂ
ਤੂੰ ਹਰਜਾਨਾ
ਕਰ ਅੰਨਦਾਤੇ ਦਾ
ਤੂੰ ਸ਼ੁਕਰਾਨਾ
ਸ਼ੁਕਰਾਨਾ
This entry was posted in ਕਵਿਤਾਵਾਂ.