ਬਲਾਚੌਰ, (ਉਮੇਸ਼ ਜੋਸ਼ੀ) – ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਰਕੇ ਤੇ ਉਨ੍ਹਾਂ ਦੀ ਸੋਚ ਮੁਤਾਬਕ ਕਿ ਕੋਈ ਵੀ ਗਰੀਬ ਪਰਿਵਾਰ ਬਿਨਾਂ ਛੱਤ ਤੋਂ ਨਾ ਰਹੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਕਰਦਿਆਂ ਕਿਹਾ ਤੇ ਇਸੇ ਲੜੀ ਤਹਿਤ ਅੱਜ 190 ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਵਿਸ਼ੇਸ਼ ਭਲਾਈ ਸਕੀਮਾਂ ਤਹਿਤ ਹਲਕਾ ਬਲਾਚੌਰ ਦੇ ਵਸਨੀਕਾਂ ਨੂੰ ਪੁਰਾਣੇ ਮਕਾਨਾਂ ਦੀ ਮੁੜ ਉਸਾਰੀ ਲਈ ਮਨਜ਼ੂਰ ਕੀਤੇ 3,3250000 ਰੁਪਏ ਦੇ ਮਨਜ਼ੂਰੀ ਪੱਤਰ ਵੰਡੇ।ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਜੇਕਰ ਕੋਈ ਹੋਰ ਵੀ ਬਲਾਚੌਰ ਦਾ ਵਸਨੀਕ ਇਸ ਲਾਭ ਤੋਂ ਵਾਂਝਾ ਰਹਿ ਗਿਆ ਹੈ ਉਸਨੂੰ ਵੀ ਇਸ ਸਕੀਮ ਦਾ ਜਰੂਰ ਲਾਭ ਦਵਾਇਆ ਜਾਵੇਗਾ।ਇਸ ਮੌਕੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾ ਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਾਰੇ ਵਰਗਾਂ ਦਾ ਸਨਮਾਨ ਕਰ ਰਹੇ ਹਨ।ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਹਲਕਾ ਤੇ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਜੇਕਰ ਪਿਛਲੀਆਂ ਸਰਕਾਰਾਂ ਲੋਕ ਹਿਤੈਸ਼ੀ ਨੀਤੀਆਂ ਅਪਣਾਉਦੀਂਆਂ ਤਾਂ ਹੁਣ ਨੂੰ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣ ਸਕਦੀ ਸੀ। ਇਸ ਮੌਕੇ ਹਨੀ ਡੱਬ ਸ਼ਹਿਰੀ ਪ੍ਰਧਾਨ ਬਲਾਚੌਰ,ਰਾਧੇ ਸ਼ਾਮ ਬਿੱਲੂ ਚੌਧਰੀ, ਬਿੱਟਾ ਰਾਣਾ ਉੱਪ ਪ੍ਰਧਾਨ ਟ੍ਰੇਡ ਵਿੰਗ,ਸ਼ਾਲੂ ਸੋਨੀ ਪ੍ਰਧਾਨ ਵਪਾਰ ਵਿੰਗ,ਰਜਿੰਦਰ ਲੋਹਟੀਆ ਬਲਾਕ ਪ੍ਰਧਾਨ,ਜਸਵਿੰਦਰ ਸਿਆਣ, ਪ੍ਰਵੀਨ ਪੱਪਾ ਪੁਰੀ, ਕੁਲਦੀਪ ਸਿੰਘ, ਰਾਮ ਪਾਲ ਮੈਹਸ਼ੀ, ਪ੍ਰਦੀਪ ਰਾਮਾ ਧੀਮਾਨ, ਬਲਦੇਵ ਰਾਜ, ਰਣਜੀਤ ਸਿੰਘ ਕਾਕਾ, ਜੌਲੀ ਬੈਂਸ, ਗੁਰਪ੍ਰੀਤ ਸੈਣੀ ਆਦਿ ਹਾਜ਼ਰ ਸਨ।
ਸੰਤੋਸ਼ ਕਟਾਰੀਆ ਵਿਧਾਇਕ ਨੇ 190 ਲਾਭਪਾਤਰੀਆਂ ਨੂੰ ਮਕਾਨਾਂ ਦੀ ਮੁੜ ਉਸਾਰੀ ਲਈ ਮਨਜ਼ੂਰੀ ਪੱਤਰ ਵੰਡੇ
This entry was posted in ਪੰਜਾਬ.