ਨਿਊਯਾਰਕ – ਅਮਰੀਕਾ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਖਿਚੋਤਾਣ ਦੇ ਬਾਅਦ ਕਰਜ਼ ਡੀਫਾਲਟ ਵੱਲ ਵੱਧ ਰਹੇ ਦੇਸ਼ ਨੂੰ ਆਖਿਰਕਾਰ ਰਾਹਤ ਮਿਲ ਗਈ ਹੈ। ਯੂਐਸ ਸੰਸਦ ਨੇ ਡੈਬਿਟ ਸੀਲਿੰਗ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਇਹ ਬਿੱਲ ਸੈਨਿਟ ਵਿੱਚ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੈਨਿਟ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਤੇ ਜਲਦੀ ਵੋਟ ਕਰਨ। ਇਸ ਤੋਂ ਪਹਿਲਾਂ ਕਰਜ਼ ਸੰਕਟ ਨੂੰ ਲੈ ਕੇ ਬਾਈਅਨ ਅਤੇ ਮੈਕਾਰਥੀ ਦਰਮਿਆਨ ਡੈਬਿਟ ਲਿਿਮਟ ਵਧਾਉਣ ਸਬੰਧੀ ਸਹਿਮਤੀ ਬਣ ਚੁੱਕੀ ਹੈ।
ਆਰਥਿਕ ਮੰਦੀ ਦੇ ਖਤਰੇ ਨਾਲ ਜੂਝ ਰਹੀ ਅਮਰੀਕੀ ਅਰਥਵਿਵਸਥਾ ਦੇ ਲਈ ਡੈਬਿਟ ਸੀਲਿੰਗ ਡੀਲ (debt ceiling deal) ਇੱਕ ਅਹਿਮ ਟ੍ਰਿਗਰ ਹੈ। ਅਮਰੀਕੀ ਸੰਸਦ ਵਿੱਚ ਡੈਬਿਟ ਸੀਲਿੰਗ ਬਿੱਲ (debt ceiling bill) ਦੇ ਹੱਕ ਵਿੱਚ 314 ਵੋਟ ਪਾਏ ਗਏ ਅਤੇ ਇਸ ਦੇ ਵਿਰੋਧ ਵਿੱਚ 117 ਵੋਟ ਪਾਏ ਗਏ। ਡੈਬਿਟ ਡਿਫਾਲਟ ਨੂੰ ਰੋਕਣ ਦੇ ਲਈ ਇਹ ਬਿੱਲ ਪਾਸ ਕੀਤਾ ਗਿਆ ਹੈ। ਯੂਐਸ ਕਾਂਗਰਸ ਦੇ ਬਾਅਦ ਸੈਨਿਟ ਵਿੱਚ ਇਸ ਬਿੱਲ ਨੂੰ ਮਨਜੂਰੀ ਮਿਲਣ ਦੇ ਬਾਅਦ ਅਗਲੇ 2 ਸਾਲ ਦੇ ਲਈ ਯੂਐਸ ਦੀ ਕਰਜ਼ੇ ਦੀ ਸੀਮਾ ਨੂੰ ਵਧਾ ਦਿੱਤਾ ਜਾਵੇਗਾ। ਜਿਸ ਦੇ ਬਾਅਦ ਅਮਰੀਕਾ ਦੀ ਅਰਥਵਿਵਸਥਾ ਤੇ ਛਾਏ ਸੰਕਟ ਦੇ ਬੱਦਲ ਹਾਲ ਦੀ ਘੜੀ ਦੂਰ ਹੋ ਜਾਣਗੇ।
ਅਮਰੀਕਾ ਵਿੱਚ ਸਰਕਾਰ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਰਜ਼ਾ ਲੈਂਦੀ ਹੈ। ਇਹ ਇੱਕ ਨਾਰਮਲ ਪ੍ਰੋਸਿਸ ਹੈ। ਯੂਅੇਸ ਵਿੱਚ 1960 ਤੋਂ ਬਾਅਦ ਹੁਣ ਤੱਕ ਕਰਜ਼ੇ ਦੀ ਸੀਮਾ ਵਿੱਚ 78 ਵਾਰ ਬਦਲਾਅ ਕੀਤੇ ਗਏ ਹਨ।