ਇਤਿਹਾਸ ਗਵਾਹ ਹੈ ਸਿੱਖ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਪੁਸ਼ਤਾਂ ਤੱਕ ਮੁਆਫ਼ ਨਹੀ ਕਰਦੇ, ਰਾਹੁਲ ਗਾਂਧੀ ਦੀ ਦਾਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲਾ ਕਰਕੇ ਆਪਣੇ ਕੁੜਮ-ਕੋੜਮੇ ਦੀ ਜੜ੍ਹ ਪੁੱਟ ਲਈ ਸੀ, ਦਰਬਾਰ ਸਾਹਿਬ ਉੱਪਰ ਹਮਲੇ ਤੌ ਬਾਅਦ ਹਰ ਸਿੱਖ ਗਾਂਧੀ ਪਰਿਵਾਰ ਨੂੰ ਆਪਣਾ ਦੁਸ਼ਮਣ ਸਮਝਦਾ ਆਇਆ ਹੈ, ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦਾ ਬਦਲਾ ਸਿੱਖ ਕੌਮ ਨੇ ਇੰਦਰਾ ਗਾਂਧੀ ਦਾ ਸੋਧਾ ਲਗਾਕੇ ਲਿਆ ਸੀ, ਸਿੱਖ ਕੌਮ ਕਦੇ ਨਹੀ ਭੁੱਲਦੀ ਰਾਹੁਲ ਗਾਂਧੀ ਦੇ ਪਿਓ ਰਜੀਵ ਗਾਂਧੀ ਨੂੰ ਜੋ ਉਸ ਕਾਤਲ ਜਮਾਤ ਕਾਂਗਰਸ ਪਾਰਟੀ ਦਾ ਆਗੂ ਸੀ ਜਿਸਨੇ ਹਜਾਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੌ ਬਾਅਦ ਆਖਿਆ ਸੀ ਕਿ “ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ”।
ਉਹਨਾਂ ਕਾਤਲ ਬੁੱਚੜ ਜਲਾਦਾ ਜਗਦੀਸ਼ ਟਾਈਟਲ, ਐਚ ਐਲ ਭਗਤ ਵਰਗਿਆਂ ਨੂੰ ਭਾਰਤੀ ਰਾਜ ਸਭਾ ਵਿੱਚ ਸੀਟਾਂ ਦੇ ਤੋਹਫ਼ੇ ਦੇ ਕਿ ਨਿਵਾਜਿਆ ਸੀ, ਅੱਜ ਤੱਕ ਰਾਹੁਲ ਗਾਂਧੀ ਨੇ ਰਾਜਨੀਤਿਕ ਤੋਰ ਤੇ ਵਿਚਰਦਿਆਂ ਆਪਣੇ ਪੁਰਖਿਆਂ ਵੱਲੋਂ ਕੀਤੀਆਂ ਇਹਨਾਂ ਵੱਡੀਆਂ ਕਦੇ ਵੀ ਨਾਂ ਭੁੱਲਣ ਵਾਲੀਆਂ ਗਲਤੀਆਂ ਲਈ ਮੁਆਫ਼ੀ ਨਹੀਂ ਮੰਗੀ ।
ਸਿੱਖ ਕੌਮ ਹਮੇਸ਼ਾ ਜਿੱਥੇ ਵੀ ਰਹਿੰਦੀ ਹੈ ਜਦੋ ਵੀ ਹੋਇਆ ਇਸ ਕਾਤਲ ਜਮਾਤ ਦਾ ਵਿਰੋਧ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ, ਕੈਲੀਫੋਰਨੀਆ ਯੂ ਐਸ਼ ਏ ਸਿੱਖ ਨੌਜਵਾਨਾਂ ਵੱਲੋਂ ਰਾਹੁਲ ਗਾਂਧੀ ਨੂੰ ਉਸਦੇ ਪ੍ਰੋਗਰਾਮ ਵਿੱਚ ਜਾਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਇਹਸਾਸ ਕਰਵਾ ਦਿੱਤਾ ਗਿਆ ਹੈ ਕਿ ਲੱਖਾ ਮਾਵਾ ਦੇ ਪੁੱਤ ਸ਼ਹੀਦ ਕਰਨ ਤੌ ਬਾਅਦ ਵੀ ਅੱਜ ਇਹ ਕੌਮ ਆਪਣੇ ਕੌਮੀ ਘਰ ਦੀ ਪ੍ਰਾਪਤੀ ਦੇ ਅਕੀਦੇ ਲਈ ਡਟ ਕਿ ਪਹਿਲਾਂ ਨਾਲੋ ਵੀ ਵੱਧ ਜ਼ੋਰ-ਸ਼ੋਰ ਨਾਲ ਸ਼ੰਘਰਸ ਕਰ ਰਹੀ ਹੈ ।
ਰਾਹੁਲ ਗਾਂਧੀ ਦਾ ਨਿਉਯਾਰਕ ਪਹੁੰਚਣ ਤੇ ਭਾਰੀ ਵਿਰੋਧ ਹੋਵੇਗਾ ਅਤੇ ਰਾਹੁਲ ਗਾਂਧੀ ਦੇ ਸਪੋਟਰਾਂ ਨੂੰ ਵੀ ਅਸੀ ਅਗਾਂਹ ਕਰਦੇ ਹਾਂ ਕਿ ਉਹ ਇਸ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਨਹੀਂ ਤਾਂ ਵਿਰੋਧ ਲਈ ਤਿਆਰ ਰਹਿਣ, ਸਿੱਖ ਕੌਮ ਆਪਣੇ ਕਾਤਲਾਂ ਨੂੰ ਕਦੇ ਵੀ ਬਖਸ਼ੇਗੀ ਨਹੀ ।