ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਖ਼ਾਲਸਾ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਖੁੱਖਰਾਣਾ ਦੇ ਬੇਟੇ ਅਵਤਾਰ ਸਿੰਘ ਖੰਡਾ (ਯੂ ਕੇ) ਜੋ ਭਾਰਤੀ ਹਕੂਮਤ ਵੱਲੋ ਕਾਲੀ ਸੂਚੀ ਚ ਪਾਏ ਹੋਏ ਸਨ ਦੀ ਅੱਜ ਬੇਵਕਤ ਮੌਤ ਨੇ ਹਲੂਣ ਕੇ ਰੱਖ ਦਿੱਤਾ ਹੈ ਲਗਾਤਾਰ ਖੰਥਕ ਜਝਾਰੂਆਂ ਦੀਆਂ ਮੌਤਾਂ ਬਾਰੇ ਖ਼ਾਲਸਾ ਪੰਥ ਨੂੰ ਬਹੁਤ ਗੰਭੀਰਤਾ ਨਾਲ ਸੋਚਣਾਂ ਚਾਹੀਦਾ ਹੈ ਕਿਉਂਕਿ ਇਹ ਮੌਤਾਂ ਕੁਦਰਤੀ ਨਹੀਂ ਹਨ । ਕਨੇਡਾ ਦੇ ਸ਼ਹਿਰ ਸਰੀ ਵਿਖੇ ਸੰਗਤਾਂ ਵੱਲੋਂ ਵੀਰ ਅਵਤਾਰ ਸਿੰਘ ਖੰਡੇ ਦੀ ਯਾਦ ਵਿੱਚ ਇਕੱਠ ਕੀਤਾ ਗਿਆ ਜਿਸ ਵਿਚ ਪੰਥਕ ਬੁਲਾਰਿਆਂ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ । ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਕਿਹਾ ਕਿ ਇਸ ਅਕਾਲ ਚਲਾਣੇ ਨੂੰ ਅੱਜ ਸਮੁੱਚਾ ਖ਼ਾਲਸਾ ਪੰਥ ਵਲੋਂ ਡੂੰਘੀਆਂ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਇਹ ਸਾਬਤ ਕਰਦਾ ਹੈ ਕਿ ਹਿੰਦੁਸਤਾਨ ਦੇ ਹੁਕਮਰਾਨ ਅਤੇ ਏਜੰਸੀਆ ਕਿਸ ਤਰ੍ਹਾਂ ਸਾਡੇ ਅਗਾਹਵਾਧੂ ਕੌਮੀ ਖਿਆਲਾਤਾਂ ਦੀ ਮਾਲਕ ਨੌਜ਼ਵਾਨੀ ਅਤੇ ਆਗੂਆਂ ਨੂੰ ਸਾਜਿ਼ਸ ਦਾ ਸਿ਼ਕਾਰ ਬਣਾ ਰਹੀ ਹੈ, ਇਹ ਸਮੁੱਚੇ ਖ਼ਾਲਸਾ ਪੰਥ ਦੇ ਸੂਝਵਾਨ ਪੰਥਦਰਦੀਆਂ, ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ ਤੇ ਸਰਗਰਮ ਪਾਰਟੀਆਂ ਦੀ ਇਕ ਸਾਂਝੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਹੋਏ ਅਕਾਲ ਚਲਾਣੇ ਦੇ ਸੱਚ ਨੂੰ ਕੌਮਾਂਤਰੀ ਪੱਧਰ ਦੀਆਂ ਯੂਰਪਿੰਨ ਮੁਲਕਾਂ ਦੀਆਂ ਖੂਫੀਆ ਏਜੰਸੀਆ ਦੀ ਵਰਤੋ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ । ਜੇਕਰ ਇਸ ਪਿੱਛੇ ਹਿੰਦੂਤਵ ਹੁਕਮਰਾਨਾਂ ਤੇ ਏਜੰਸੀਆ ਦਾ ਹੱਥ ਸਾਹਮਣੇ ਆਵੇ, ਤਾਂ ਇਸ ਗੱਲ ਨੂੰ ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ ਅਤੇ ਸਮੁੱਚੇ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕਾਂ ਦੇ ਧਿਆਨ ਵਿਚ ਲਿਆਉਦੇ ਹੋਏ ਇੰਡੀਆ ਦੇ ਸਾਜਿਸਕਾਰੀ ਹੁਕਮਰਾਨਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਈਆ ਜਾਣ ਤਾਂ ਕਿ ਮੁਤੱਸਵੀ ਹਿੰਦੂਤਵ ਹੁਕਮਰਾਨ ਅਜਿਹੇ ਸਾਜਸੀ ਢੰਗਾਂ ਰਾਹੀ ਵਾਰ-ਵਾਰ ਕਦੀ ਦੀਪ ਸਿੰਘ ਸਿੱਧੂ, ਕਦੀ ਸਿੱਧੂ ਮੂਸੇਵਾਲਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਹੁਣ ਸ. ਅਵਤਾਰ ਸਿੰਘ ਖੰਡਾ ਵਰਗੀਆਂ ਕੌਮੀ ਸਖਸੀਅਤਾਂ ਤੇ ਆਗੂਆ ਨੂੰ ਆਉਣ ਵਾਲੇ ਸਮੇ ਵਿਚ ਨਿਸ਼ਾਨਾਂ ਬਣਾਉਣ ਵਿਚ ਕਾਮਯਾਬ ਨਾ ਹੋ ਸਕਣ ਤੇ ਸਮੁੱਚੀ ਸਿੱਖ ਕੌਮ ਅਜਿਹੀਆ ਸਾਜਿਸਾਂ ਤੋ ਸੁਚੇਤ ਰਹਿ ਸਕੇ ।