ਪਲੰਘ ਤੇ ਅਰਾਮ ਨਾਲ ਬੈਠੀ ਜੈਸੀਕਾ ਨੂੰ ਜਦੋਂ ਬਾਹਰ ਹੋ ਰਿਹਾ ਚੀਕ ਚਿਹਾੜਾ ਸੁਣਿਆ ਤਾਂ ਉਹ ਫਟਾ-ਫਟ ਪਲੰਘ ਤੋਂ ਉਤਰ ਕੇ ਬਾਹਰ ਵੱਲ ਨੂੰ ਹੋ ਤੁਰੀ ਜਦ ਉਸਨੇ ਵਰਾਂਡੇ ਵਿੱਚ ਜਾ ਕੇ ਦੇਖਿਆ ਤਾਂ ਦੋ-ਤਿੰਨ ਹੱਟੇ-ਕੱਟੇ ਬੰਦੇ ਕਿਸੇ ਨੂੰ ਕੁੱਟੀ ਜਾ ਰਹੇ ਸੀ ਤਾਂ ਕੋਲ ਖੜੀ ਖਾਲਾ ‘ਹੋਰ ਮਾਰੋ, ਹੋਰ ਮਾਰੋ’ ਕਹਿ ਰਹੀ ਸੀ। ਪਾਸੇ ਹੋ ਕੇ ਕੁਛ ਕੁੜੀਆਂ ਵੀ ਇਹ ਸਭ ਦੇਖ ਰਹੀਆਂ ਸੀ ਤਾਂ ਜੈਸੀਕਾ ਵੀ ਜਾ ਕੇ ਉਹਨਾਂ ਦੇ ਨਾਲ ਖੜੀ ਹੋ ਗਈ। ਫਿਰ ਜਦ ਉਹ ਬੰਦਾ ਵਾਰ-ਵਾਰ ਮਾਫ਼ੀਆਂ ਮੰਗਣ ਲੱਗਾ ਤਾਂ ਖਾਲਾ ਨੇ ਕੁੱਟਣ ਵਾਲਿਆਂ ਨੂੰ ਰੋਕ ਦਿੱਤਾ।
‘ਉਏ ਗੱਲ ਸੁਣ ਲਾ ਮੇਰੀ ਜੇ ਤੂੰ ਮੇਰੇ ਕੋਠੇ ਤੇ ਆ ਕੇ ਅੱਗੇ ਤੋਂ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇਰੀ ਖੈਰ ਨੀਂ।
”ਨਹੀਂ ਖਾਲਾ ਅੱਗੇ ਤੋਂ ਨੀ ਕਰਦਾ ਹੁਣ ਮੈਨੂੰ ਜਾਣ ਦੇ ਮੈਂ ਤਾਂ ਮਰਨਹਾਕਾ ਹੋਇਆ ਪਿਆਂ।
‘ਚੱਲ ਦਫਾ ਹੋ ਹੁਣ ਐਥੋਂ ਅੱਗੇ ਤੋਂ ਸੋਚ ਕੇ ਆਵੀਂ।
ਫਿਰ ਜੈਸੀਕਾ ਨੇ ਖਾਲਾ ਨੂੰ ਪੁੱਛਣਾ ਚਾਹਿਆ।
‘ਮਾਸੀ ਗੱਲ ਕੀ ਹੋਈ ਸੀ?
”ਗੱਲ ਤਾਂ ਵੱਡੀ ਹੋਈ ਸੀ ਇਹ ਹਰਾਮੀ ਰਾਤੀ ਆਪਣੀ ਵੈਸ਼ਾਲੀ ਨੂੰ ਜ਼ਬਰਦਸਤੀ ਮੂੰਧੀ ਕਰਦਾ ਰਿਹਾ ਉਹ ਵਿਚਾਰੀ ਮਰਨਹਾਕੀ ਹੋਈ ਪਈ ਆ ਤਾਂਹੀ ਮੈਂ ਇਹਦੇ ਛਿੱਤਰ ਫੇਰਿਆ। ਜੋ ਮਰਜ਼ੀ ਹੋ ਜਾਏ ਮੈਂ ‘ਆਪਣੀਆਂ ਕੁੜੀਆਂ’ ਨਾਲ ਇਹ ਸਭ ਨੀ ਕਰਨ ਦੇਣਾ ਜੇ ਆਹੀ ਗੰਦ ਖਾਨਾ ਕਰਨਾ ਤਾਂ ਹੋਰ ਕੋਠਿਆਂ ਤੇ ਮਰਨ ਜਾਕੇ ਜੈਸੀਕਾ ਖਾਲਾ ਦੇ ਮੂੰਹੋਂ ‘ਆਪਣੀਆਂ ਕੁੜੀਆਂ’ ਸ਼ਬਦ ਸੁਣਕੇ ਅਜੀਬ ਜਿਹੀ ਖੁਸ਼ੀ ਨਾਲ ਭਰ ਗਈ।
ਦੁੱਧ ਧੋਤੇ
‘ਇਹ ਮੋਹੀਨੀ ਗੱਲ ਸੁਣ ਜ਼ਰਾ….
”ਹਾਂਜੀ ਦੱਸੋ ਸੁਣਦੀ ਪਈ ਆ….
‘ਨਹੀਂ ਤੇਰਾ ਧਿਆਨ ਇਧਰ ਨੀ ਆ ਸ਼ਾਇਦ।
”ਹਾਂ ਹੁਣ ਬੋਲੋ ਮੈਂ ਸੁਣਦੀ ਪਈ ਆਂ ਦੱਸੋ।
‘ਮੈਂ ਹੁਣ ਅੱਗੇ ਤੋਂ ਨਹੀਂ ਤੇਰੇ ਕੋਲ ਆਉਣਾ।
”ਕਿਉਂ ਕੀ ਗੱਲ ਹੋ ਗਈ?
‘ਬੱਸ ਵੈਸੇ ਈ।
”ਕਿਸੇ ਹੋਰ ਕੋਠੇ ਤੇ ਜਾਣਾ ਸ਼ੁਰੂ ਕਰਤਾ ਹੁਣਾਂ ਜਨਾਬ ਨੇ?
‘ਨਹੀਂ ਨਹੀਂ ਦਰਾਸਲ ਮੇਰਾ ਵਿਆਹ ਆ ਅਗਲੇ ਹਫਤੇ ਤਾਂ।
”ਫਿਰ ਤਾਂ ਬੜੀ ਖੁਸ਼ੀ ਦੀ ਗੱਲ ਹੈ ਮੁਬਾਰਕਾਂ।
‘ਤੂੰ ਬੁਰਾ ਨਾ ਮੰਨੀਂ ਆਪਣੀ ਇਹ ਆਖਰੀ ਰਾਤ ਸੀ ਦੋਵਾਂ ਦੀ।
”ਗੋਲੀ ਮਾਰੋ ਮੇਰੇ ਬੁਰੇ ਮੰਨਣ ਨੂੰ ਤੁਸੀਂ।
ਫਿਰ ਸੰਤੋਖ ਚਲਾ ਗਿਆ ਤੇ ਮੋਹੀਨੀ ਨੇ ਉੱਠ ਕੇ ਕੰਧ ਵਿੱਚ ਬਣੀ ਹੋਈ ਅਲਮਾਰੀ ਵਿੱਚੋਂ ਦਾਰੂ ਕੱਢ ਕੇ ਪੀਣੀ ਸ਼ੁਰੂ ਕਰ ਦਿੱਤੀ। ਕੁਝ ਮਹੀਨਿਆਂ ਬਾਅਦ ਇੱਕ ਰਾਤ ਸੰਤੋਖ ਫਿਰ ਤੋਂ ਮੋਹੀਨੀ ਕੋਲ ਆ ਗਿਆ।
‘ਤੁਸੀਂ ਹੁਣ ਐਥੇ ਕੀ ਕਰਨ ਆਏ ਆਪਣੀ ਪਤਨੀ ਨਾਲ ਰਹੋ ਨਾ।
”ਉਹਨੂੰ ਤਾਂ ਮੈਂ ਤਲਾਕ ਦੇ ਦਿੱਤਾ।
‘ਹੈਂ ਕਿਉਂ ਕਿਸ ਗੱਲੋਂ?
”ਯਾਰ ਮੈਨੂੰ ਸ਼ੱਕ ਸੀ ਕੀ ਉਸਦੇ ਕਿਸੇ ਨਾਲ ਸਬੰਧ ਸੀ।
”ਤੁਹਾਨੂੰ ਤਾਂ ਸ਼ੱਕ ਹੀ ਸੀ ਨਾ ਤੇ ਆਪ ਤੁਸੀਂ ਕਿਹੜਾ ਦੁੱਧ ਧੋਤੇ ਹੋ?
ਇੱਕ ਵਾਰ ਵੀ ਸੋਚਿਆ ਕੀ ਹੁਣ ਬੇਚਾਰੀ ਉਹ ਜ਼ਿੰਦਗੀ ਕੱਟਣ ਲਈ ਕੀ-ਕੀ ਪਾਪੜ ਵੇਲਦੀ ਫਿਰੂ ਹੈਂ?”
ਮੋਹੀਨੀ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਦੇਖ ਸੰਤੋਖ ਮੁੜ ਪਿੱਛੇ ਨੂੰ ਚਲਾ ਗਿਆ।