ਚੰਡੀਗੜ੍ਹ – “ਪੰਜਾਬ ਵਿਚ ਨਰਮੇ ਦੀ ਵੱਡੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ । ਜਿਸਨੂੰ ਗੁਲਾਬੀ ਸੂੰਢੀ ਦੀ ਬਿਮਾਰੀ ਪੈ ਜਾਣ ਕਾਰਨ ਇਨ੍ਹਾਂ ਇਲਾਕਿਆ ਵਿਚ ਜਿੰਮੀਦਾਰਾਂ ਦੀ ਫ਼ਸਲ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ ਜਿਸ ਨਾਲ ਨਰਮਾ ਪੈਦਾ ਕਰਨ ਵਾਲੇ ਜਿੰਮੀਦਾਰ ਵੱਡੇ ਮਾਲੀ ਬੋਝ ਥੱਲ੍ਹੇ ਆ ਗਏ ਹਨ । ਜਦੋ ਇਨ੍ਹਾਂ ਕਿਸਾਨਾਂ ਨੂੰ ਹਾਈਬ੍ਰੀਡ ਬੀਜ ਕਹਿਕੇ ਦਿੱਤਾ ਗਿਆ ਹੈ, ਫਿਰ ਇਹ ਸੂੰਢੀ ਕਿਵੇ ਪੈ ਗਈ ? ਜਿਸਦਾ ਮਤਲਬ ਹੈ ਕਿ ਯੂਨੀਵਰਸਿਟੀਆਂ ਤੇ ਸਰਕਾਰ ਵੱਲੋ ਹਾਈਬ੍ਰੀਡ ਦਾ ਬੀਜ ਕਹਿਕੇ ਘਟੀਆ ਬੀਜ ਦੇ ਦਿੱਤਾ ਗਿਆ ਹੈ । ਜਿਸ ਨਾਲ ਜਿਥੇ ਸਰਕਾਰ ਦੀ ਬਦਨਾਮੀ ਹੋਈ ਹੈ, ਉਥੇ ਜਿੰਮੀਦਾਰਾਂ ਨੂੰ ਵੱਡਾ ਮਾਲੀ ਘਾਟਾ ਪਿਆ ਹੈ । ਜਿਸਦੀ ਉੱਚ ਪੱਧਰੀ ਜਾਂਚ ਕਰਵਾਉਦੇ ਹੋਏ ਦੋਸ਼ੀ ਅਧਿਕਾਰੀਆਂ ਅਤੇ ਪ੍ਰਯੋਗਸਲਾਵਾਂ ਦੇ ਮੁੱਖੀਆਂ ਨੂੰ ਕਾਨੂੰਨ ਅਨੁਸਾਰ ਜਿਥੇ ਬਣਦੀ ਸਜ਼ਾ ਦਿੱਤੀ ਜਾਵੇ, ਉਥੇ ਨੁਕਸਾਨ ਤੋ ਪੀੜ੍ਹਤ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਮੁਆਵਜੇ ਦਾ ਸਰਕਾਰ ਫੌਰੀ ਭੁਗਤਾਨ ਕਰਨ ਦਾ ਪ੍ਰਬੰਧ ਕਰੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੰਮੀਦਾਰਾਂ ਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੂੰਢੀ ਦੀ ਬਿਮਾਰੀ ਪੈ ਜਾਣ ਕਾਰਨ ਹੋਏ ਵੱਡੇ ਨੁਕਸਾਨ ਲਈ ਦਿੱਤੇ ਗਏ ਬੀਜ ਦੀ ਸਪਲਾਈ ਦੇਣ ਵਾਲੇ ਅਧਿਕਾਰੀਆਂ ਦੀ ਜਾਂਚ ਕਰਨ ਅਤੇ ਪੀੜ੍ਹਤ ਕਿਸਾਨਾਂ ਨੂੰ ਬਣਦੇ ਮੁਆਵਜੇ ਦਾ ਤੁਰੰਤ ਭੁਗਤਾਨ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।