ਪਟਿਆਲਾ – ਜੂਨਾ ਅਖਾੜੇ ਦੇ ਮਹਾਤਮਾ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਰਾਜ ਹਰਿਆਣਾ ਦੇ ਮੇਵਾਤ *ਚ ਹਿੰਦੂ ਪਰਿਵਾਰਾਂ *ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਹੀ ਕਾਰਵਾਈ ਕਰਨੀ ਚਾਹੀਦੀ ਸੀ।
ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਪਹਿਲਾਂ ਹੀ ਇਸ ਹਿੰਸਾ ਦਾ ਖਦਸ਼ਾ ਸੀ, ਇੰਟੈਲੀਜੈਂਸ ਪਹਿਲਾਂ ਹੀ ਸਰਕਾਰ ਨੂੰ ਅਗਾਹ ਕਰ ਚੁਕੀ ਸੀ ਪਰ ਹਰਿਆਣਾ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਜਿਸ ਕਾਰਣ ਇੰਨਾ ਵੱਡਾ ਭਾਣਾ ਵਾਪਰ ਗਿਆ।
ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਜਲਦ ਹੀ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਬਜਰੰਗ ਦਲ ਹਿੰਦ ਦਾ ਇੱਕ ਵਫ਼ਦ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਸਵਾਮੀ ਸੰਕਰਾਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਵਿੱਚ ਮੇਵਾਤ ਹਰਿਆਣਾ ਜਾਵੇਗਾ ਅਤੇ ਉੱਥੇ ਦੇ ਪੀੜਿਤ ਹਿੰਦੂ ਪਰਿਵਾਰਾਂ ਨਾਲ ਦੁੱਖ ਦਰਦ ਸਾਂਝਾ ਕਰੇਗਾ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਣ ਲਈ ਮਿਲੇਗਾ।
ਇਸ ਮੋਕੇ ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਸਾਹਿਲ ਗੋਇਲ ਨੇ ਕਿਹਾ ਕਿ ਅਜੇ ਭਾਜਪਾ ਸ਼ਾਸਿਤ ਮਨੀਪੁਰ *ਚ ਦੰਗੇ ਸ਼ਾਂਤ ਵੀ ਨਹੀਂ ਹੋਏ ਤੇ ਹੁਣ ਹਰਿਆਣਾ ਵਿੱਚ ਭਾਣਾ ਵਰਤ ਗਿਆ ਹੈ ਜੇਕਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦਾ ਇਹ ਹਾਲ ਹੈ ਤਾਂ ਹਿੰਦੂ ਹਿੰਦੂ ਦਾ ਰਾਗ ਅਲਾਪਣ ਵਾਲੀ ਭਾਜਪਾ ਤੋਂ ਹੋਰ ਹਿੰਦੂ ਕੀ ਉਮੀਦ ਕਰੇ। ਭਾਜਪਾ ਲਈ ਇਸਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।
ਇਸ ਮੋਕੇ ਸਵਾਮੀ ਸ਼ੰਕਰਾ ਨੰਦ ਗਿਰੀ ਜੀ ਮਹਾਰਾਜ ਪੰਚ ਦਸ਼ਨਾਮ ਜੂਨਾ ਅਖਾੜਾ, ਹਿਤੇਸ਼ ਭਾਰਦਵਾਜ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਅਤੇ ਭਵਿਆ ਭਾਰਦਵਾਜ ਪ੍ਰਧਾਨ ਬਜਰੰਗ ਦਲ ਹਿੰਦ ਅਤੇ ਸ਼ੰਕਰ ਭਾਰਦਵਾਜ, ਕਰਨ ਗਿੱਲ, ਗੋਲਡੀ, ਯੋਗੇਸ਼ ਸ਼ਰਮਾ ਦਾ ਸਾਹਿਲ ਗੋਇਲ ਵੱਲੋਂ ਸਨਮਾਨ ਤ੍ਰਿਸ਼ੂਲ ਦੇ ਸਨਮਾਨ ਕੀਤਾ ਗਿਆ।