ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ. ਮਾਨ ਨੇ ਬਰਤਾਨੀਆ ਦੇ ਸਿੱਖ ਐਮ.ਪੀ ਸ. ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਉਤੇ ਉਤਰਨ ਤੇ 2 ਘੰਟੇ ਰੋਕ ਕੇ ਜ਼ਲੀਲ ਕਰਨ ਅਤੇ ਸਾਡੀ ਸਿੱਖੀ ਆਨ-ਸਾਨ ਵਾਲੀ ਪਹਿਚਾਣ ਪ੍ਰਤੀ ਸੰਕੇ ਪੈਦਾ ਕਰਨ ਦੀਆਂ ਮੋਦੀ ਹਕੂਮਤ ਦੀਆਂ ਨਫਰਤ ਭਰੀਆ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਸ. ਤਨਮਨਜੀਤ ਸਿੰਘ ਢੇਸੀ ਨੇ ਕਿਸੇ ਵੀ ਇੰਡੀਅਨ ਕਾਨੂੰਨ, ਵਿਧਾਨ ਜਾਂ ਰਵਾਇਤ ਦਾ ਉਲੰਘਣ ਨਹੀ ਕੀਤਾ । ਉਹ ਬਰਤਾਨੀਆ ਦੇ ਲੋਕਾਂ ਦੁਆਰਾ ਚੁਣੇ ਹੋਏ ਐਮ.ਪੀ ਹਨ । ਜੇਕਰ ਕੋਈ ਗੱਲ ਹੋਈ ਹੋਵੇ ਤਾਂ ਉਨ੍ਹਾਂ ਨੂੰ ਬਰਤਾਨੀਆ ਦਾ ਕਾਨੂੰਨ ਤੇ ਬਰਤਾਨੀਆ ਹਕੂਮਤ ਹੀ ਪੁੱਛਤਾਛ ਕਰ ਸਕਦੀ ਹੈ, ਨਾ ਕਿ ਇੰਡੀਅਨ ਹੁਕਮਰਾਨ ਤੇ ਇੰਡੀਅਨ ਕਾਨੂੰਨ ਬਾਹਰੋ ਆਉਣ ਵਾਲੇ ਕਿਸੇ ਸਿੱਖ ਨੂੰ ਇਸ ਤਰ੍ਹਾਂ ਜਲੀਲ ਤੇ ਅਪਮਾਨ ਕਰਨ ਦਾ ਕੋਈ ਇਖਲਾਕੀ ਜਾਂ ਕਾਨੂੰਨੀ ਹੱਕ ਰੱਖਦਾ ਹੈ । ਉਨ੍ਹਾਂ ਬਾਹਰੋ ਆਉਣ ਵਾਲੇ ਆਪਣੀ ਜਨਮ ਭੂਮੀ ਉਤੇ ਪਹੁੰਚਣ ਵਾਲੇ ਸਿੱਖਾਂ ਨੂੰ ਅਜਿਹੇ ਅਣਮਨੁੱਖੀ ਢੰਗਾਂ ਰਾਹੀ ਅਪਮਾਨਿਤ ਕਰਨ ਉਤੇ ਕਿਹਾ ਕਿ ਅਜਿਹੀਆ ਕਾਰਵਾਈਆ ਤੋ ਸੈਟਰ ਦੀ ਦਿੱਲੀ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਹੁਕਮਰਾਨਾਂ ਦੀ ਬਿਨ੍ਹਾਂ ਵਜਹ ਸਿੱਖ ਕੌਮ ਪ੍ਰਤੀ ਨਫਰਤ, ਦਵੈਤ, ਈਰਖਾ ਵਾਲੀ ਸੋਚ ਨੂੰ ਹੀ ਪ੍ਰਤੱਖ ਕਰਦੀ ਹੈ । ਜਦੋਕਿ ਬੀਤੇ ਸਮੇ ਵਿਚ ਇਨ੍ਹਾਂ ਸਿੱਖਾਂ ਨੇ ਹੀ ਕਸ਼ਮੀਰੀ ਪੰਡਿਤਾਂ, ਮੁਗਲਾਂ ਦੇ ਜ਼ਬਰ ਜੁਲਮ ਸਹਿਣ ਵਾਲੇ ਬਹੁਗਿਣਤੀ ਹਿੰਦੂ ਪਰਿਵਾਰਾਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਬਚਾਉਦੇ ਹੋਏ ਦੁਸ਼ਮਣਾਂ ਦੇ ਖੇਮੇ ਵਿਚ ਜਾ ਕੇ ਇਨ੍ਹਾਂ ਧੀਆਂ-ਭੈਣਾਂ ਨੂੰ ਉਨ੍ਹਾਂ ਦੇ ਚੁੰਗਲ ਵਿਚੋ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰੋ ਘਰੀ ਪਹੁੰਚਾਉਣ ਵਾਲੇ ਇਹ ਸਿੱਖ ਹੀ ਸਨ ਜਿਨ੍ਹਾਂ ਨੂੰ ਅੱਜ ਬਿਨ੍ਹਾਂ ਵਜਹ ਜਲੀਲ ਤੇ ਅਪਮਾਨਿਤ ਕਰਕੇ ਇਹ ਹਿੰਦੂਤਵ ਹੁਕਮਰਾਨ ਕੇਵਲ ਇੰਡੀਆ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ‘ਅਕ੍ਰਿਤਘਣਤਾ’ ਕਰਕੇ ਆਪਣੇ ਇਖਲਾਕ ਉਤੇ ਕਾਲਾ ਦਾਗ ਲਗਾ ਰਹੇ ਹਨ ।
ਤਨਮਨਜੀਤ ਢੇਸੀ ਨੂੰ ਰੋਕ ਕੇ ਸਰਕਾਰ ਨੇ ਕੌਮਾਂਤਰੀ ਪੱਧਰ ਤੇ ‘ਅਕ੍ਰਿਤਘਣਤਾ’ ਕਰਕੇ ਆਪਣੇ ਇਖਲਾਕ ਉਤੇ ਲਗਾਇਆ ਕਾਲਾ ਦਾਗ: ਮਾਨ
This entry was posted in ਪੰਜਾਬ.