ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਅਹਿਮ ਜਥੇਬੰਦੀ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਪੰਜਾਬ ਹਰਿਆਣਾ ਵਿਖੇ ਆਈ ਹੜ ਵਿਚ ਪੀੜਿਤ ਹੋਏ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ । ਜੱਥੇ ਦੇ ਸਾਬਕਾ ਮੁੱਖ ਸੇਵਾਦਾਰ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਜੀ ਅਤੇ ਉਨ੍ਹਾਂ ਦੀ ਟੀਮ ਵਲੋਂ ਬੀਤੇ ਦਿਨੀਂ ਚੀਕਾ ਦੇ ਭਾਉਪੁਰ ਵਿਖੇ ਜਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ, ਆਟਾ, ਮਸਾਲੇ, ਬੁਰਸ਼, ਪੇਸਟ, ਸਾਬਣ, ਤੇਲ, ਓਆਰਐਸ, ਆਈ ਫਲੂ ਦੇ ਡਰਾਪਸ, ਪੈਡ ਅਤੇ ਹੋਰ ਜਰੂਰਤ ਦਾ ਸਮਾਣ ਦੇ ਕੇ ਮਦਦ ਕੀਤੀ ਗਈ । ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਜੱਥੇ ਨੂੰ ਬਣਾਉਂਦਿਆਂ ਕੁਝ ਉਦੇਸ਼ ਵੀਂ ਬਣਾਏ ਸਨ । ਕਿਰਤ ਕਰਣੀ, ਨਿਸ਼ਕਾਮ ਬਾਣੀ ਬਾਣੇ ਦਾ ਪ੍ਰਚਾਰ ਪ੍ਰਸਾਰ ਅਤੇ ਜਰੂਰਤਮੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ । ਅਸੀ ਉਨ੍ਹਾਂ ਵਲੋਂ ਪਾਏ ਪੁਰਨਿਆ ਤੇ ਚੱਲਦੇ ਹੋਏ ਅਕਾਲ ਪੁਰਖ ਜੋ ਸਾਡੇ ਕੋਲੋਂ ਸੇਵਾ ਲੈਂਦੇ ਹਨ ਕਰਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੋੜ ਪੈਣ ਤੇ ਅੱਗੇ ਵੀਂ ਪੰਥਕ ਸੇਵਾਵਾਂ ਵਿਚ ਮੋਹਰੀ ਹੋ ਕੇ ਸੇਵਾ ਕਰਦੇ ਰਹਾਂਗੇ । ਉਨ੍ਹਾਂ ਕਿਹਾ ਕਿ ਪੰਥਕ ਸੇਵਾਵਾਂ ਵਿਚ ਜਿਹੜੇ ਵੀਰ ਭੈਣਾਂ ਸਾਡਾ ਦੇ ਰਹੇ ਹਨ, ਅਸੀ ਉਨ੍ਹਾਂ ਦੇ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਓਹ ਅੱਗੇ ਵੀਂ ਸਾਡੇ ਨਾਲ ਹਰ ਦੁੱਖ ਸੁਖ ਦੇ ਸਮੇਂ ਸਾਥ ਦੇਂਦੇ ਰਹਿਣਗੇ । ਪਟਿਆਲਾ ਦੇ ਪਿੰਡ ਆਲੋਵਾਲ ਵਿਖੇ ਯੂਨਾਇਟੇਡ ਸਿਖਸ ਵਲੋਂ ਬਹੁਤ ਵੱਡਾ ਦਵਾਈਆ ਦਾ ਕੈਪ ਲਗਾਇਆ ਗਿਆ ਸੀ ਤੇ ਉਨ੍ਹਾਂ ਵਲੋਂ ਜੱਥੇ ਦੇ ਸਿੰਘਾਂ ਦੀ ਮਦਦ ਕੀਤੀ ਗਈ ਸੀ ਤੇ ਜੱਥੇ ਵਲੋਂ ਉਨ੍ਹਾਂ ਨੂੰ ਵੀਂ ਜਰੂਰਤਮੰਦਾ ਨੂੰ ਦੇਣ ਲਈ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਣ ਦਿਤਾ ਗਿਆ ਸਨ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੇ ਦਸਿਆ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰੇ ਸਾਹਿਬਾਨਾਂ ਵਿਖ਼ੇ ਦੁਸਹਿਰਾ ਦੀ ਛੁੱਟੀਆਂ ਵਿਚ ਹੋਣ ਵਾਲੇ ਅਖੰਡ ਕੀਰਤਨ ਸਮਾਗਮ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਣਗੇ । ਜਿਕਰਯੋਗ ਹੈ ਕਿ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੂੰ ਬੀਤੇ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਸਮਾਗਮ ਤੇ ਅਖੰਡ ਕੀਰਤਨੀ ਜੱਥੇ ਦੇ ਪੰਚਾ ਨੇ ਦਿੱਲੀ ਦੇ ਜੱਥੇ ਦੀ ਸਾਰ ਸੰਭਾਲ ਲਈ ਮੁੱਖ ਸੇਵਾਦਾਰ ਦੀ ਸੇਵਾ ਸੋਪੀ ਸੀ ਤਦ ਤੋਂ ਓਹ ਆਪਣੀ ਸੇਵਾ ਨਿਭਾ ਰਹੇ ਹਨ ।
ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਉਪੁਰ ਵਿਖੇ ਹੜ ਪੀੜੀਤਾਂ ਦੀ ਮਦਦ ਲਈ ਲਗਾਇਆ ਗਿਆ ਦਵਾਈਆਂ ਦਾ ਲੰਗਰ
This entry was posted in ਭਾਰਤ.