ਲੁਧਿਆਣਾ – ਪੱਤਰਕਾਰਤਾ ਦੇ ਖੇਤਰ ਵਿੱਚ ਨਿੱਧੜਕ ਤੇ ਨਿਰਪੱਖ ਪੱਤਰਕਾਰ ਦੇ ਰੂਪ ਵੱਜੋਂ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਸ.ਹਰਬੀਰ ਸਿੰਘ ਭੰਵਰ ਕੇਵਲ ਇੱਕ ਉੱਦਮੀ ਵਿਅਕਤੀ ਹੀ ਨਹੀ ਸਨ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ।ਬੇਸ਼ੱਕ ਸ.ਹਰਬੀਰ ਸਿੰਘ ਭੰਵਰ ਸਾਨੂੰ ਸਾਰਿਆਂ ਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਹਨ।ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਅੰਗ-ਸੰਗ ਵੱਸਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪੰਜਾਬੀ ਲੇਖਕ ਤੇ ਸਿੱਖ ਚਿੰਤਕ ਸ.ਕਰਮਜੀਤ ਸਿੰਘ ਔਜਲਾ ਸਰਪ੍ਰਸਤ ਪੰਜਾਬੀ ਸਾਹਿਤ ਸੰਸਥਾ ਸਿਰਜਣਧਾਰਾ ਨੇ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ
ਪੰਜਾਬੀ ਸਾਹਿਤ ਸੰਸਥਾ ਸਿਰਜਣਧਾਰਾ ਵੱਲੋ ਸਵ.ਹਰਬੀਰ ਸਿੰਘ ਭੰਵਰ ਦੀ ਲਿਖਤ ਆਖਰੀ ਪੁਸਤਕ “ਅਣਪੱਤ ਭਰੇ ਰਿਸ਼ਤੇ “ਨੂੰ ਲੋਕ ਅਰਪਣ (ਰਿਲੀਜ਼) ਕਰਨ ਸਬੰਧੀ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਅੰਦਰ ਇੱਕਤਰ ਹੋਈਆਂ ਪ੍ਰਮੁੱਖ ਸਹਿਤਕ ਸ਼ਖਸ਼ੀਅਤਾਂ, ਲੇਖਕਾਂ, ਬੁੱਧੀਜੀਵੀਆਂ, ਪ੍ਰਮੁੱਖ ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਸਮਾਗਮ ਅੰਦਰ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ਼੍ਰੀਮਤੀ ਡਾ ਗੁਰਚਰਨ ਕੌਰ ਕੋਚਰ ਪ੍ਰਧਾਨ ਸਿਰਜਣਧਾਰਾ, ਅਮਰਜੀਤ ਸਿੰਘ ਸ਼ੇਰਪੁਰੀ ਜਨ.ਸਕੱਤਰ ਤੇ ਉੱਘੇ ਪੰਜਾਬੀ ਸਾਹਿਤਕਾਰ ਸ.ਗੁਲਜਾਰ ਸਿੰਘ ਪੰਧੇਰ,ਸ.ਬਲਕੌਰ ਸਿੰਘ ਨੇ ਕਿਹਾ ਕਿ ਸਵ.ਸ.ਹਰਬੀਰ ਸਿੰਘ ਭੰਵਰ ਪੱਤਰਕਾਰਤਾ ਦਾ ਵੱਡਾ ਸਤੰਭ ਸੀ।ਜਿਸ ਨੇ ਹਮੇਸ਼ਾ ਆਪਣੀ ਕਲਮ ਰਾਹੀਂ ਪੂਰੀ ਨਿਰਪੱਖਤਾ ਤੇ ਬੇਬਾਕੀ ਨਾਲ ਆਪਣੀ ਆਵਾਜ਼ ਸਮਾਜ ਅੰਦਰ ਬੁਲੰਦ ਕੀਤੀ।ਅੱਜ ਵੀ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ, ਲੇਖ,ਵਿਸ਼ੇਸ਼ ਫ਼ੀਚਰ ਅਤੇ ਖ਼ਬਰਾਂ ਸਾਨੂੰ ਸੱਚ ਦੇ ਰਾਹ ਤੇ ਚੱਲਣ ਅਤੇ ਪੂਰੀ ਸੰਜੀਦਗੀ ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦਾ ਸੁਨੇਹਾ ਦੇਦੀਆਂ ਹਨ,ਖਾਸ ਕਰਕੇ ਉਨ੍ਹਾਂ ਵੱਲੋ ਆਪਣੇ ਅੰਤਿਮ ਸਮੇਂ ਲਿਖੀ ਗਈ ਪੁਸਤਕ”ਅਣਪੱਤ ਭਰੇ ਰਿਸ਼ਤੇ”ਲੇਖ ਸੰਗ੍ਰਹਿ (ਜਿਸ ਨੂੰ ਉਹ ਛਪਵਾ ਨਹੀਂ ਸਕੇ) ਨੂੰ ਛਪਵਾਉਣ ਦਾ ਇੱਕ ਵੱਡਾ ਸੁਪਨਾ ਸੀ।ਜਿਸਨੂੰ ਅੱਜ ਉਨ੍ਹਾਂ ਦੀ ਸੁਪਤਨੀ ਬੀਬੀ ਕੈਲਾਸ਼ ਭੰਵਰ ਨੇ ਹਰਬੀਰ ਸਿੰਘ ਭੰਵਰ ਦੇ ਪਰਮ ਮਿੱਤਰ ਸ.ਜਰਨੈਲ ਸਿੰਘ ਸੇਖਾ ਦੇ ਨਿੱਘੇ ਸਹਿਯੋਗ ਨਾਲ ਹਕੀਕੀ ਰੂਪ ਵਿੱਚ ਸਮੰਪੂਰਨ ਕੀਤਾ ਹੈ।ਇਸ ਦੌਰਾਨ ਸਿਰਜਣਧਾਰਾ ਦੇ ਸਰਪ੍ਰਸਤ ਸ.ਕਰਮਜੀਤ ਸਿੰਘ ਔਜਲਾ, ਪ੍ਰਧਾਨ ਡਾ ਗੁਰਚਰਨ ਕੌਰ ਕੋਚਰ,ਜਨ.ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ, ਇੰਜੀ. ਸੁਖਦੇਵ ਸਿੰਘ ਲਾਜ, ਸ਼੍ਰੀਮਤੀ ਕੈਲਾਸ਼ ਭੰਵਰ,ਜੋਗਿੰਦਰ ਸਿੰਘ ਸੇਖੋਂ ਤੇ ਡਾ.ਇੰਦਰਜੀਤਪਾਲ ਕੌਰ ਭਿੰਡਰ ,ਪੰਜਾਬੀ ਗੀਤਕਾਰ ਮੰਚ ਲੁਧਿਆਣਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਵੱਲੋਂ ਸਾਂਝੇ ਤੌਰ ਤੇ ਸਵ.ਹਰਬੀਰ ਸਿੰਘ ਭੰਵਰ ਦੀ ਲਿਖੀ ਅੰਤਿਮ ਪੁਸਤਕ “ਅਣਪੱਤ ਭਰੇ ਰਿਸ਼ਤੇ” (ਲੇਖ ਸੰਗ੍ਰਹਿ) ਸਾਂਝੇ ਤੌਰ ਤੇ ਲੋਕ ਅਰਪਣ ਕੀਤੀ।ਇਸ ਮੌਕੇ ਉੱਘੇ ਲੇਖਕ ਸ.ਤੇਗ ਬਹਾਦਰ ਤੇਗ,ਹਰਦੀਪ ਢਿੱਲੋਂ , ਸਮੰਪੂਰਨ ਸਿੰਘ ਸਨਬ,ਸੁਰਜੀਤ ਸਿੰਘ ਜੀਤ,ਮਲਕੀਅਤ ਸਿੰਘ,ਬੀਬਾ ਪਰਮਜੀਤ ਕੌਰ ਮਹਿਕ,ਸੁਰਿੰਦਰਜੀਤ ਕੌਰ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪ੍ਰਮੁੱਖ ਸਾਹਿਤਕ ਸ਼ਖਸ਼ੀਅਤਾਂ ਨੇ ਸਵ.ਹਰਬੀਰ ਸਿੰਘ ਭੰਵਰ ਦੀ ਲਿਖੀ ਅੰਤਿਮ ਪੁਸਤਕ ” ਅਣਪੱਤ ਭਰੇ ਰਿਸ਼ਤੇ”ਕੀਤੀ ਲੋਕ ਅਰਪਣ
This entry was posted in ਸਰਗਰਮੀਆਂ.