ਲੇਹਲ ਕਲਾਂ – ਪੰਜਾਬੀ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ 162ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਸ਼ਹੀਦ ਭਗਤ ਸਿੰਘ ਪਬਲਿਕ ਲਾਇਬਰੇਰੀ ਲੇਹਲ ਕਲਾਂ ਵਿਖੇ ਕੀਤਾ ਗਿਆ।ਇਸ ਮੌਕੇ ਡਾ. ਜਗਮੇਲ ਸਿੰਘ ਭਾਠੂਆਂ ਨੇ ਆਪਣੇ ਵਿਸ਼ੇਸ਼ ਲੈਕਚਰ ਰਾ੍ਹੀਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਜੀਵਨ ਤੇ ਸਮੁੱਚੀ ਸਾਹਿਤਕ ਦੇਣ ਬਾਰੇ ਚਾਨਣਾ ਪਾਇਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਨੇ ਆਪਣੇ ਵਲੋਂ ਸੰਪਾਦਿਤ ਭਾਈ ਕਾਨ੍ਹ ਸਿੰਘ ਦੇ ਕਾਵਿ ਸੰਗ੍ਰਹਿ ਦੀ ਪੁਸਤਕ “ਗੀਤਾਂਜਲੀ-ਹਰੀਵ੍ਰਿਜੇਸ” ਲਾਇਬਰੇਰੀ ਲਈ ,ਸਾਬਕਾ ਸਰਪੰਚ ਦਰਸ਼ਨ ਸਿੰਘ ਸਰਾਓ ਅਤੇ ਗੁਰਵਿੰਦਰ ਸਿੰਘ ਬਬਲਾ ਨੂੰ ਭੇਂਟ ਕੀਤੀ।ਇਸ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਇਕ ਸੁੰਦਰ ਯਾਦਗਾਰੀ ਤਸਵੀਰ ਲਾਇਬਰੇਰੀ ‘ਚ ਸਥਾਪਿਤ ਕੀਤੀ ਗਈ ਅਤੇ ਨੌਜ਼ਵਾਨ ਆਗੂ ਡਾ. ਕਰਮਜੀਤ ਸਿੰਘ ਬਖੋਰਾ ਨੇ ਇਸ ਪਰੋਗਰਾਮ ਦੇ ਮੁੱਖ ਮਹਿਮਾਨ ਡਾ.ਜਗਮੇਲ ਸਿੰਘ ਭਾਠੂਆਂ ਅਤੇ ਡਾ. ਰਵਿੰਦਰ ਕੌਰ ਰਵੀ ਨੂੰ ਅਮਰ ਸ਼ਹੀਦ ਭਗਤ ਸਿੰਘ ਇਨਕਲਾਬੀ ਵਿਚਾਰਧਾਰਾ ਦੇ ਪੋਸਟਰ ਦੇ ਕੇ ਸਨਮਾਨਿਤ ਕੀਤਾ।ਪਰੋਗਰਾਮ ਦੌਰਾਨ ਸਾਬਕਾ ਸੈਨਿਕ ਠੋਲੂ ਗੁਰਮੇਲ ਸਿੰਘ,ਤੇਜਾ ਸਿੰਘ ਖਾਲਸਾ,ਮਨੀਸ਼ ਸ਼ਰਮਾ ,ਹਰਪ੍ਰੀਤ ਸਿੰਘ ,ਬਲਦੇਵ ਸਿੰਘ ਸਮੇਤ ਪਿੰਡ ਲੇਹਲ ਕਲਾਂ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।
ਸ਼ਹੀਦ ਭਗਤ ਸਿੰਘ ਲਾਇਬਰੇਰੀ ਲੇਹਲ ਕਲਾਂ ‘ਚ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ ਦਿਵਸ ਮਨਾਇਆ
This entry was posted in ਪੰਜਾਬ.