ਲੋਕ ਆਪੋ-ਆਪਣੇ ਕੰਮੀ ਆ ਜਾ ਰਹੇ ਸਨ ਕੁਛ ਕੁ ਬਿਨਾਂ ਕੰਮੋ ਹੀ ਬਜ਼ਾਰ ਵਿੱਚ ਆਏ ਹੋਏ ਸੀ ਜ਼ਿਆਦਾਤਰ ਲੋਕ ਸਬਜ਼ੀ ਜਾਂ ਫਲਾਂ ਦੀਆਂ ਰੇਹੜੀਆਂ ਦੇ ਆਸੇ-ਪਾਸੇ ਝੁਰਮਟ ਪਾਈ ਵੱਖੋ-ਵੱਖ ਸਬਜੀਆਂ-ਫਲਾਂ ਦਾ ਮੁੱਲ ਪੁੱਛ ਰਹੇ ਸੀ। ਸਰਮਿਲਾ ਅਤੇ ਸਵਿਤਰੀ ਵੀ ਬਜ਼ਾਰ ਵੱਲ ਹੀ ਆਇਆਂ ਹੋਈਆਂ ਸੀ। ਇੱਕ ਜਗਾਹ ਰੁਕ ਕੇ ਸਰਮਿਲਾ ਨੇ ਸਵਿਤਰੀ ਦਾ ਹੱਥ ਫੜ ਕੇ ਉਸਨੂੰ ਰੋਕ ਲਿਆ।
‘ਕੀ ਹੋਇਆ ਤੂੰ ਰੁਕ ਕਿਉਂ ਗਈ?
”ਮੈਂ ਤਾਂ ਉਹ ਸਾਹਮਣੇ ਦੇਖ ਕੇ ਰੁਕ ਗਈ ਤੂੰ ਵੀ ਦੇਖ।
‘ਕੌਣ ਆ ਐਨੀ ਭੀੜ ਵਿੱਚ ਕੀ ਪਹਿਚਾਣ ਕਰਾਂ ਵੀ ਤੂੰ ਕਿਸਦੀ ਗੱਲ ਕਰ ਰਹੀ ਆਂ।
”ਉਹ ਔਰਤ ਦੇਖ ਗੁਲਾਬੀ ਸਾੜੀ ਵਾਲੀ ਜਿਸਦੀ ਕੁੜੀ ਵੀ ਉਸਦੀ ਉਂਗਲ ਫੜੀ ਨਾਲ ਖੜੀ ਆ
‘ਹਾਂ ਅੱਛਾ-ਅੱਛਾ ਉਹ ਔਰਤ ਕੌਣ ਆ ਉਹ ਮੈਂ ਤਾਂ ਪਹਿਚਾਣਿਆ ਨੀ ਉਸਨੂੰ ਕੀ ਖਾਸ ਗੱਲ ਆ ਉਸਦੇ ਵਿੱਚ?
”ਜਿਹੜਾ ਸੇਠ ਆਉਂਦਾ ਹੁੰਦਾ ਨਾ ਆਪਣੇ ਕੋਠੇ ਤੇ ਲੰਬੀ ਜਿਹੀ ਕਾਲੀ ਗੱਡੀ ਵਾਲਾ ਇਹ ਉਸਦੀ ਘਰਵਾਲੀ ਆ।
‘ਪਰ ਯਾਰ ਐਡੇ ਅਮੀਰ ਬੰਦੇ ਦੀ ਘਰਵਾਲੀ ਹੋ ਕੇ ਇਹ ਪੈਦਲ ਈ ਤੁਰੀ ਫਿਰਦੀ ਆ ਬਜ਼ਾਰ ਵਿੱਚ।
”ਤੂੰ ਦੋ ਕੁ ਮਿੰਟ ਰੁਕ ਤੈਨੂੰ ਹੁਣ ਈ ਸਾਰਾ ਮਾਮਲਾ ਸਮਝ ਆ ਜਾਣਾ।
ਕੁਛ ਕੁ ਮਿੰਟਾਂ ਬਾਅਦ ਇੱਕ ਮੋਟਰ ਸਾਈਕਲ ਸਵਾਰ ਆਇਆ ਉਸਦੇ ਮੂੰਹ ਤੇ ਕੱਪੜਾ ਬੱਝਾ ਹੋਇਆ ਸੀ ਉਹ ਔਰਤ ਅਤੇ ਬੱਚੀ ਨੂੰ ਬਿਠਾ ਕੇ ਤੇਜ਼ੀ ਨਾਲ ਉਥੋਂ ਨਿਕਲ ਗਿਆ।
‘ਯਾਰ ਇਹ ਕੌਣ ਸੀ?
”ਇਹ ਉਸਦਾ ਯਾਰ ਸੀ ਹੋਰ ਕੌਣ ਸੀ ਇਹਦੇ ਬਾਰੇ ਵੀ ਮੈਨੂੰ ਪਤਾ ਇਹ ਉਸ ਸੇਠ ਦਾ ਨੌਕਰ ਆ।
‘ਉਹ ਤੇਰੀ ਮੈਂ ਤਾਂ ਸੋਚਿਆ ਕੱਲਾ ਸੇਠ ਈ ਅੱਯਾਸ਼ੀ ਕਰਦਾ ਫਿਰਦਾ ਇਹ ਕੁੱਤੀ ਤਾਂ ਉਸਤੋਂ ਵੀ ਉਪਰ ਆ।
ਜ਼ਿੱਲਤ
ਭੀੜ ਨੂੰ ਚੀਰਦਾ ਹੋਇਆ ਉਹ ਬੰਦਾ ਉਸ ਔਰਤ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀ। ਜਿਸਦੇ ਨਾਲ ਹੁਣੇ-ਹੁਣੇ ਉਸਨੇ ਰੈਡ-ਲਾਇਟਾਂ ਦੇ ਕੋਲ ਸੌਦਾ ਪੱਕਾ ਕੀਤਾ ਸੀ। ਅੱਗੇ ਜਾ ਕੇ ਉਸ ਔਰਤ ਨੇ ਇੱਕ ਨਿੱਕੀ ਜਿਹੀ ਕੋਠੜੀ ਦਾ ਬਾਰ ਖੋਹਲਿਆ ਤੇ ਅੰਦਰ ਵੜ ਗਈ ਮਗਰੇ ਈ ਉਹ ਬੰਦਾ ਵੀ ਅੰਦਰ ਲੰਘ ਗਿਆ। ਔਰਤ ਨੇ ਆਸੇ-ਪਾਸੇ ਦੇਖ ਕੇ ਇੱਕ ਅੱਧੋ-ਰਾਣਾ ਜਿਹਾ ਕੱਪੜਾ ਚੁੱਕ ਕੇ ਜ਼ਮੀਨ ਤੇ ਵਿਛਾ ਦਿੱਤਾ ਤੇ ਪਾਸੇ ਪਿਆ ਮੰਜਾ ਵੱਖੀ ਭਾਰ ਖੜਾ ਕਰਕੇ ਉਸ ਬੰਦੇ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ। ਕੋਲ ਆਉਂਦੇ ਸਾਰ ਉਸਨੇ ਆਪਣੇ ਕੱਪੜੇ ਲਾਹਤੇ ਤੇ ਔਰਤ ਦੇ ਖਿੱਚ ਕੇ ਪਰੇ ਦੇ ਮਾਰੇ।
‘ਕਿੰਨੇ ਕੇ ਕਮਾ ਲੈਂਦੀ ਆਂ ਵੈਸੇ?
”ਤੂੰ ਮੇਰੀ ਕਮਾਈ ਤੋਂ ਕੀ ਲੈਣਾ?
‘ਨਹੀਂ ਫਿਰ ਵੀ ਦੱਸ ਤਾਂ ਸਹੀ….
”ਤੂੰ ਆਪਣਾ ਕੰਮ ਕਰ ਤੇ ਰਾਹ ਪੈ ਹਜੇ ਫਿਰ ਬਾਹਰ ਜਾਣਾ ਆ ਮੈਂ
‘ਚੰਗਾ ਜਿੱਦਾਂ ਤੇਰੀ ਮਰਜ਼ੀ।
ਉਸਤੋਂ ਬਾਅਦ ਸਾਰੀ ਕੋਠੜੀ ਇੱਕ ਅਲੱਗ ਹੀ ਤਰਾਂ ਦੀਆਂ ਸਿਸਕੀਆਂ ਨਾਲ ਭਰ ਗਈ। ਮੰਜਾ ਜੋ ਕੀ ਇੱਕ ਓਟ ਦੇ ਤੌਰ ਤੇ ਵਰਤਿਆ ਸੀ ਮਸੀਂ ਹੀ ਡਿਗਣੋ ਬਚਿਆ ਤੇ ਫਿਰ ਇੱਕ ਪਲ ਵਿੱਚ ਹੀ ਸਭ ਸਾਂਤ ਹੋ ਗਿਆ।
‘ਸੁਣਦੀ ਆਂ?
”ਹੂੰ?
‘ਆਹ ਕੱਪੜਾ ਫੜਾਈਂ ਕੋਈ।
ਔਰਤ ਦੇ ਪਿੰਡੇ ਵਿੱਚ ਜਾਨ ਨੀ ਸੀ ਬਚੀ ਉਸਨੂੰ ਨਿਢਾਲ ਦੇਖਕੇ ਬੰਦੇ ਨੇ ਆਸ-ਪਾਸ ਨਜ਼ਰ ਮਾਰੀ ਤਾਂ ਉਸਦੀ ਨਜ਼ਰ ਜ਼ਮੀਨ ਤੇ ਪਏ ਛੋਟੇ ਬੱਚੇ ਤੇ ਗਈ ਜੋ ਸੌਂ ਰਿਹਾ ਸੀ ਉਸਨੇ ਉਸਦੇ ਉਪਰਲਾ ਕੱਪੜਾ ਚੱਕਣ ਲਈ ਪੈਰ ਪੱਟਿਆ।
‘ਖਬਰਦਾਰ ਜੇ ਹੱਥ ਲਾਇਆ ਉਹ ਮੇਰੀ ਬੱਚੀ ਸੁੱਤੀ ਪਈ ਆ।
”ਫਿਰ ਕੀ ਹੋਇਆ ਇਹਨੇ ਵੀ ਅੱਗੇ ਜਾ ਕੇ ਇਹੋ ਕੰਮ ਕਰਨੇ ਆ ਜ਼ਿੱਲਤ ਈ ਭੋਗਣੀ ਆ।
ਅਖੀਰ ਗੱਲ ਸੁਣ ਕੇ ਔਰਤ ਦਾ ਤੰਨ ਮੰਨ ਸੁੰਨ ਹੋ ਗਿਆ ਤੇ ਉਹ ਧੜੰਮ ਕਰਕੇ ਡਿੱਗ ਪਈ।