ਨਵੀਂ ਦਿੱਲੀ – ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਰੇਲਵੇ ਦੇਸ਼ ਦੀ ਨਾ ਕੇਵਲ ਅਰਥਵਿਵਸਥਾ ਦੀ ਰੀਢ ਹੈ, ਸਗੋਂ ਇਹ ਦੇਸ਼ ਦੀ ਏਕਤਾ ਅਤੇ ਸਮਾਜਿਕ-ਸੰਸਕ੍ਰਿਿਤਕ ਵਿਵਧਤਾ ਦਾ ਵੀ ਸਵਰੂਪ ਹੈ। ਊਨ੍ਹਾਂ ਨੇ ਰੇਲ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਉਤਮ ਸੇਵਾਵਾਂ ਦਿੰਦੇ ਹੋਏ ਯਾਤਰੀਆਂ ਨਾਲ ਮਹਿਮਾਨਾਂ ਵਰਗਾ ਵਿਵਹਾਰ ਕੀਤਾ ਜਾਵੇ। ਹਰ ਦਿਨ ਲੱਖਾਂ ਲੋਕ ਰੇਲਵੇ ਦੁਆਰਾ ਸਫਰ ਕਰਕੇ ਆਪਣੀ-ਆਪਣੀ ਮੰਜਿ਼ਲ ਤੇ ਪਹੁੰਚਦੇ ਹਨ।
ਰਾਸ਼ਟਰਪਤੀ ਭਵਨ ਦੇ ਸੰਸਕ੍ਰਿਤਕ ਕੇਂਦਰ ਵਿੱਚ ਮੌਜੂਦ 2018 ਬੈਚ ਦੇ 255 ਰੇਲ ਅਫ਼ਸਰਾਂ ਨੂੰ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਰੇਲਵੇ ਦੇਸ਼ ਦੀ ਜੀਵਨਰੇਖਾ ਹੈ। ਰੇਲਵੇ ਸਿਰਫ਼ ਲੱਖਾਂ ਲੋਕਾਂ ਨੂੰ ਰੁਜ਼ਗਾਰ ਹੀ ਨਹੀਂ ਦਿੰਦਾ, ਉਨ੍ਹਾਂ ਦੇ ਸੁਫ਼ਨਿਆਂ ਨੂੰ ਵੀ ਪੂਰਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵਰਗੇ ਨੌਜਵਾਨ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਆਪ ਆਪਣੇ ਗਾਹਕਾਂ ਨਾਲ ਮਹਿਮਾਨਾਂ ਵਰਗਾ ਵਰਤਾਉ ਕਰੇ ਅਤੇ ਉਨ੍ਹਾਂ ਨੂੰ ਉਤਮ ਸੇਵਾਵਾਂ ਦਿੱਤੀਆਂ ਜਾਣ।