ਦਿੱਲੀ: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਸਰਕਾਰ ਪਾਸੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਮਿਆਦ 4 ਸਾਲ ਤੋਂ ਵੱਧਾ ਕੇ 5 ਸਾਲ ਦੀ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਬਣਾਉਨ ਸਮੇਂ ਕਮੇਟੀ ਦੀ 4 ਸਾਲ ਦੀ ਮਿਆਦ ਉਸ ਸਮੇਂ ਦਿੱਲੀ ‘ਚ ਮੈਟਰੋਪੋਲਿਟਨ ਕੋਂਸਲ ਦੀ 4 ਸਾਲ ਦੀ ਮਿਆਦ ਦੇ ਮੱਦੇਨਜਰ ਰੱਖੀ ਗਈ ਸੀ। ਜਦਕਿ ਮੈਟਰੋਪੋਲਿਟਨ ਕੋਂਸਲ ਨੂੰ ਭੰਗ ਕਰਕੇ ਕਾਫੀ ਵਰੇ ਪਹਿਲਾ ਦਿੱਲੀ ‘ਚ ਵਿਧਾਨ ਸਭਾ ਦਾ ਗਠਨ ਕਰ ਦਿੱਤਾ ਗਿਆ ਸੀ, ਜਿਸਦੀ ਮੋਜੂਦਾ ਮਿਆਦ 5 ਸਾਲਾਂ ਦੀ ਹੈ। ਇੰਦਰ ਮੋਹਨ ਸਿੰਘ ਨੇ ਕਿਹਾ ਕਿ ਦਿੱਲੀ ਦੀ ਵਿਧਾਨ ਸਭਾ ਦੀ ਮਿਆਦ ਦੀ ਤਰਜ ‘ਤੇ ਭਾਰਤ ਦੀ ਪਾਰਲੀਆਮੈਂਟ ਦੇ ਐਕਟ ਤਹਿਤ ਗਠਿਤ ਕੀਤੀ ਗਈ ਦਿੱਲੀ ਗੁਰਦੁਆਰਾ ਕਮੇਟੀ ਦੀ ਮਿਆਦ ਵੀ 5 ਵਰਿਆਂ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਭਾਰਤ ਦੇ ਸਵਿਧਾਨ ਤਹਿਤ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਤੋਂ ਇਲਾਵਾ ਦਿੱਲੀ ਨਗਰ ਨਿਗਮ ‘ਤੇ ਹੋਰਨਾਂ ਸਬੰਧਿਤ ਅਦਾਰਿਆਂ ਦੀ ਮਿਆਦ ਵੀ 5 ਵਰਿਆਂ ਦੀ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸੀ ਪ੍ਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਦੀ ਮਿਆਦ ਵੀ ਮੋਜੂਦਾ 2 ਵਰਿਆਂ ਤੋਂ ਵੱਧਾ ਕੇ 5 ਵਰੇ ਕਰਨੀ ਚਾਹੀਦੀ ਹੈ ਤਾਕਿ ਕਮੇਟੀ ਦੀ ਸੇਵਾ ਸੰਭਾਲ ਰਹੇ ਅਹੁਦੇਦਾਰਾਂ ਨੂੰ ਹਰ 2 ਸਾਲ ਬਾਦ ਮੈਂਬਰਾਂ ਨੂੰ ਵੋਟਾਂ ਖਾਤਿਰ ਖੁੱਸ਼ ਕਰਨ ਲਈ ਨਿਯਮਾਂ ਦੀ ਉਲੰਘਣਾਂ ਕਰਨ ਦੀ ਨੋਬਤ ਨਾ ਆਵੇ। ਉਨ੍ਹਾਂ ਕਿਹਾ ਕਿ ਕਮੇਟੀ ਦੇ ਕੰਮ-ਕਾਜ ਨੂੰ ਸੁਚੱਜੇ ‘ਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਦਿੱਲੀ ਗੁਰਦੁਆਰਾ ਐਕਟ 1971 ਦੀ ਧਾਰਾ 5 ‘ਤੇ ਧਾਰਾ 16 ‘ਚ ਤੁਰੰਤ ਲੋੜ੍ਹੀਦੀ ਸੋਧ ਕਰਨ ਦੀ ਲੋੜ੍ਹ ਹੈ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਆਪਣੀ ਦਸ਼ਮੇਸ਼ ਸੇਵਾ ਸੁਸਾਇਟੀ ਵਲੌ ਪੱਤਰ ਰਾਹੀ ਭਾਰਤ ਸਰਕਾਰ ਦੇ ਹੋਮ ਮਨਿਸਟਰ ਅਮਿਤ ਸ਼ਾਹ, ਦਿੱਲੀ ਦੇ ਉਪ-ਰਾਜਪਾਲ ਵਿਨੇ ਕੁਮਾਰ ਸਕਸੈਨਾ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਮਨਵਿੰਦਰ ਸਿੰਘ ਨੂੰ ਇਸ ਸਬੰਧ ‘ਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦਿੱਲੀ ਕਮੇਟੀ ਦੀ ਮਿਆਦ ਨੂੰ ਸ਼੍ਰੋਮਣੀ ਕਮੇਟੀ ‘ਤੇ ਹੋਰਨਾਂ ਅਦਾਰਿਆਂ ਦੀ ਮਿਆਦ ਦੇ ਮੁਤਾਬਿਕ ਇਕਸਾਰ ਕੀਤਾ ਜਾ ਸਕੇ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਮਿਆਦ 5 ਸਾਲ ਕੀਤੀ ਜਾਵੇ – ਇੰਦਰ ਮੋਹਨ ਸਿੰਘ
This entry was posted in ਭਾਰਤ.