ਵਿਗਿਆਨਿਕ ਤਰੱਕੀ ਅਤੇ ਤਕਨੀਕੀ ਕ੍ਰਾਂਤੀ ਦੇ ਆਉੁਣ ਨਾਲ ਜਿੱਥੇ ਸਾਡੀ ਰੋਜ਼ਮਰਾ ਦੀ ਜਿੰਦਗੀ ਸੁਗਮ ਅਤੇ ਸਰਲ ਬਣਾ ਦਿੱਤੀ ਹੈ, ਉੁਥੇ ਕਈ ਨਵੀਆਂ ਬੀਮਾਰੀਆ ਬਾਰੇ ਵੀ ਪਤਾ ਲੱਗਿਆ ਹੈ। ਅੱਜ ਅਸੀਂ ਕੈਂਸਰ ਵਰਗੀ ਬੀਮਾਰੀ ਦੀ ਚਰਚਾ ਆਮ ਸੁਣਦੇ ਹਾਂ। ਇਸ ਬੀਮਾਰੀ ਦਾ ਨਾਂਓ ਅਤੇ ਚਰਚਾ ਅੱਜ ਜਿਵੇਂ ਆਮ ਹੈ, ਕੋਈ 25-30 ਸਾਲ ਪਹਿਲਾਂ ਇਸ ਬੀਮਾਰੀ ਬਾਰੇ ਚਰਚਾ ਟਾਵੀ ਟੱਲੀ ਹੀ ਸੀ। ਸਵਾਲ ਇਹ ਉੁਠਦਾ ਹੈ ਕਿ ਇਹ ਮਰਜ਼ ਏਨੇ ਪੈਰ ਕਿਉੁਂ ਪਸਾਰ ਰਹੀ ਹੈ?
ਇਸਦੇ ਕਾਰਨ ਜੋ ਮਰਜੀ ਹੋਣ ਪਰ ਇਕ ਪ੍ਰਮੁੱਖ ਕਾਰਨ ਅੋਜ਼ੋਨ ਛੇਕ ਹੈ। ਓਜ਼ੋਨ ਛਿੱਦਰ ਦੀ ਗੱਲ ਅਸੀਂ ਬਾਅਦ ਵਿੱਚ ਕਰਦੇ ਹਾਂ, ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਓਜ਼ੋਨ ਕੀ ਹੁੰਦੀ ਹੈ? ਅਸਲ ਵਿੱਚ ਜਦੋਂ ਆਕਸੀਜਨ ਦੇ ਦੋ ਪਰਮਾਣੂੂ ਆਪਸ ਵਿੱਚ ਸੰਯੋਗ (ਮਿਲਦੇ) ਕਰਦੇ ਹਨ ਤਾਂ ਆਕਸੀਜਨ ਗੈਸ ਬਣਦੀ ਹੈ ਜਿਸ ਦੀ ਵਰਤੋਂ ਅਸੀਂ ਆਪਣੀ ਸਾਹ ਕਿਰਿਆ ਲਈ ਕਰਦੇ ਹਾਂ। ਪਰ ਵਾਯੂੂਮੰਡਲ ਵਿੱਚ ਵਿਸ਼ੇਸ਼ ਹਾਲਤਾਂ ਵਿੱਚ ਆਕਸੀਜਨ ਦੇ ਤਿੰਨ ਪਰਮਾਣੂੂ ਆਪਸ ਵਿੱਚ ਸੰਯੋਗ ਕਰਦੇ ਹਨ ਤਾਂ ਉੁਸ ਵੇਲੇ ਓਜ਼ੋਨ ਗੈਸ ਦਾ ਨਿਰਮਾਣ ਹੁੰਦਾ ਹੈ। ਇਹ ਗੈਸ ਸਾਡੇ ਲਈ ਮੋਜੂਦਾ ਰੂਪ ਚ ਬਹੁਤ ਲਾਹੇਬੰਦ ਹੈ।
ਧਰਤੀ ਦੀ ਸਤ੍ਹਾ ਤੋਂ 30 ਕਿਲੋਮੀਟਰ ਦੀ ਉੁਚਾਈ ਤੇ ਇਹ ਪਾਈ ਜਾਂਦੀ ਹੈ। ਵੱਖ-ਵੱਖ ਥਾਵਾਂ ਤੇ ਇਸ ਦੀ ਮੋਟਾਈ ਅਤੇ ਸੰਘਣਤਾ ਵੱਖੋ ਵੱਖਰੀ ਹੁੰਦੀ ਹੈ। ਤਾਰਾਮੰਡਲ ਵਿੱਚ 50 ਕਿਲੋਮੀਟਰ ਦੀ ਉੁਚਾਈ ਤੇ ਇਸ ਦੀ ਮੋਟਾਈ ਸਭ ਤੋਂ ਵੱਧ ਹੈ।
ਸੂਰਜੀ ਪ੍ਰਕਾਸ਼ ਵਿੱਚ ਤਿੰਨ ਤਰਾਂ ਦੀਆਂ ਵਿਕਿਰਨਾਂ ਹੁੰਦੀਆਂ ਹਨ। ਪਰਾਬੈਂਗਨੀ, ਦਿੱਖ ਅਤੇ ਇੰਫਰਾਰੈਡ। ਸੂਰਜੀ ਕਿਰਨ ਇਸ ਅੋਜ਼ੋਨ ਪਰਤ ਵਿੱਚੋਂ ਇਕ ਤਰਾਂ ਨਾਲ ਫਿਲਟਰ ਹੋ ਕੇ ਨਿਕਲਦੀਆਂ ਹਨ। ਇਹਨਾਂ ਵਿੱਚੋਂ ਪਰਾਬੈਂਗਨੀ ਵਿਕਿਰਨਾਂ ਦੀ ਤਰੰਗ ਲੰਬਾਈ ਬਹੁਤ ਛੋਟੀ ਹੁੰਦੀ ਹੈ। ਇਹ ਵਿਕਿਰਨਾਂ ਬਹੁਤ ਖਤਰਨਾਕ ਹੁੰਦੀਆਂ ਹਨ। ਜੇ ਇਹ ਧਰਤੀ ਤੇ ਪਹੁੰਚ ਜਾਣ ਤਾਂ ਇਹ ਕੈਂਸਰ, ਚਮੜੀ ਦੇ ਰੋਗ, ਮੋਤੀਆਬਿੰਦ ਵਰਗੀਆਂ ਬੀਮਾਰੀਆ ਘਰ ਕਰ ਲੈਣਗੀਆ ਅਤੇ ਪੋਦਿਆਂ ਵਿੱਚ ਸੈਲ ਵਿਭਾਜਨ ਰੁਕ ਜਾਵੇਗਾ। ਮਨੁੁੱਖ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਘੱਟ ਹੋ ਜਾਵੇਗੀ।
ਓਜ਼ੋਨ ਪਰਤ ਅਜਿਹੀਆਂ ਖਤਰਨਾਕ ਕਿਰਨਾਂ ਨੂੰ ਸਾਡੇ ਤੱਕ ਅਪੜਣ ਤੋ ਰੋਕਦੀ ਹੈ। 70-80 ਦੇ ਦਹਾਕੇ ਵਿੱਚ ਵਿਗਿਆਨੀਆਂ ਨੇ ਆਰਟਿ੍ਰਕ ਅਤੇ ਅੰਟਾਰਕਟਿਕ ਦੇ ਉੁਪਰ ਇਸ ਪਰਤ ਵਿੱਚ ਇਕ ਛੇਦ ਵੇਖਿਆ। 1988 ਤੱਕ ਇਸ ਛੇਕ ਦਾ ਖੇਤਰਫਲ ਵੱਧ ਕੇ 26 ਮਿਲਿਅਨ ਵਰਗ ਕਿਲੋਮੀਟਰ ਹੋ ਗਿਆ। ਜਿਸ ਦੇ ਸਿਟੇ ਵਜੋਂ ਜੀਵਾਂ ਦੀਆਂ ਲਗਭਗ 800 ਪ੍ਰਜਾਤੀਆਂ ਖਤਮ ਹੋ ਚੱੁਕੀਆਂ ਹਨ ਅਤੇ ਲਗਭਗ 10000 ਖਤਮ ਹੋਣ ਦੇ ਕਾਗਾਰ ਤੇ ਪਹੁੰਚ ਚੁੱਕੀਆਂ ਹਨ। ਖਤਰਨਾਕ ਪਰਾਬੈਂਗਨੀ ਕਿਰਨਾਂ ਇਸ ਛੇਕ ਰਾਹੀ ਧਰਤੀ ਦੇ ਵਾਯੂੂਮੰਡਲ ਵਿੱਚ ਪ੍ਰਵੇਸ਼ ਕਰਨ ਲੱਗੀਆ, ਜਿਸ ਨਾਲ ਧਰਤੀ ਤੇ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਇਜਾਫਾ ਹੋਣ ਲੱਗਾ। ਕੈਂਸਰ ਵਰਗੀ ਬੀਮਾਰੀ ਦੇ ਪੈਰ ਪਸਾਰਨ ਦਾ ਵੀ ਇਹ ਇੱਕ ਵੱਡਾ ਕਾਰਨ ਹੈ।
ਓਜ਼ੋਨ ਪਰਤ ਵਿੱਚ ਛੇਕ ਹੋਣ ਦਾ ਕਾਰਨ ਦਰਅਸਲ ਸਾਡੇ ਵੱਲੋਂ ਕੀਤੀਆਂ ਜਾਂਦੀਆ ਗੈਰ ਕੁਦਰਤੀ ਕਾਰਵਾਈਆਂ ਹਨ। ਸੰਸ਼ਲਿਸਟ ਰਸਾਇਣਿਕ ਖਾਦਾਂ, ਕੀੜੇ ਮਾਰ ਦਵਾਈਆ ਅਤੇ ਫਰਿਜ, ਏ.ਸੀ., ਸਪ੍ਰੈ ਕੈਨ, ਫੋਮ ਨਿਰਮਾਣ ਅਤੇ ਅੱਗ ਬੁਝਾਓ ਯੰਤਰਾਂ ਦੇ ਰਸਾਇਣਾਂ ਨੂੰ ਨਿਰਮਾਣ ਕਰਨ ਵਾਲੇ ਪਦਾਰਥ ਇਸ ਨੂੰ ਸਭ ਤੋਂ ਵੱਧ ਨੁੁਕਸਾਨ ਪਹੁੰਚਾਉੁਂਦੇ ਹਨ। ਇਹਨਾਂ ਰਸਾਇਣਾਂ ਵਿੱਚ ਕਲੋਰੋ ਫਲੋਰੋ ਕਾਰਬਨ, ਹੈਲੋ ਕਾਰਬਨ, ਹੈਲੋਨ, ਮਿਥਾਈਲ ਬ੍ਰੋਮਾਈਡ ਅਤੇ ਨਾਈਟ੍ਰੋਜਨ ਆਕਸਾਈਡ ਸ਼ਮਿਲ ਹਨ।
1977 ਵਿੱਚ ਸੰਯੁੁਕਤ ਰਾਸ਼ਟਰ ਨੇ ਇਸ ਪਰਤ ਨੂੰ ਹੋਰ ਨੁੁਕਸਾਨਣ ਤੋਂ ਬਚਾਉੁਣ ਲਈ ਇਕ ਪ੍ਰੋਗਰਾਮ ਉੁਲੀਕਿਆ। 1985 ਵਿੱਚ ‘ਵਿਆਨਾ ਕੰਵੈਂਸ਼ਨ ਫਾਰ ਦੀ ਪ੍ਰੋਟੈਕਸ਼ਨ ਆਫ ਦਾ ਓਜ਼ੋਨ ਲੇਅਰ’ ਨਾਂ ਤੇ ਇਕ ਕਨੂੰਨ ਪਾਸ ਕੀਤਾ ਗਿਆ ਜਿਸ ਉੁਤੇ 173 ਦੇਸ਼ਾਂ ਨੇ ਹਸਤਾਖਰ ਕੀਤੇ। ਇਸ ਦਾ ਉੁਦੇਸ਼ ਕਲੋਰੋ ਫਲੋਰੋ ਕਾਰਬਨ ਦੇ ਉੁਪਯੋਗ ਅਤੇ ਉੁਤਪਾਦਨ ਵਿੱਚ 85 ਫੀਸਦੀ ਦੀ ਕਮੀ ਲਿਆਉੁਣਾ ਹੈ। ਇਸ ਕਟੋਤੀ ਨੂੰ ਵਧਾਉੁਂਦੇ ਵਧਾਉੁਂਦੇ 2050 ਤੱਕ 99.5 ਫੀਸਦੀ ਕਰਨਾ ਹੈ ਤਾਕਿ ਇਸ ਚਲ ਰਹੀ ਸਦੀ ਦੇ ਅੱਧ ਤੱਕ ਓਜ਼ੋਨ ਛੇਕ ਨੂੰ ਖਤਮ ਕੀਤਾ ਜਾ ਸਕੇ।
ਸਰਕਾਰ ਅਤੇ ਅੰਤਰ ਰਾਸ਼ਟਰੀ ਜਗਤ ਇਸ ਵਿਸ਼ੇ ਵੱਲ ਉੁਚੇਚਾ ਧਿਆਨ ਦੇ ਰਹੇ ਹਨ। ਸਾਡਾ ਵੀ ਇਹ ਫਰਜ ਬਣਦਾ ਹੈ ਕਿ ਅਸੀ ਵੀ ਸਰਕਾਰ ਦੇ ਇਸ ਉੁਪਰਾਲੇ ਵਿੱਚ ਨਿਜੀ ਤੋਰ ਤੇ ਆਪਣਾ ਯੋਗਦਾਨ ਦਈਏ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਲੋਕਾਂ ਨੂੰ ਸੁਚੇਤ ਅਤੇ ਜਾਗਰੁਕ ਕਰਨ ਲਈ ਹੰਭਲੇ ਮਾਰਨੇ ਚਾਹੀਦੇ ਹਨ।