ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ/ਪੰਜ ਦਰਿਆ ਬਿਊਰੋ) ਸਕਾਟਿਸ਼ ਐਥਨਿਕ ਮਾਈਨਾਰਿਟੀ ਸਪੋਰਟਸ ਐਸੋਸੀਏਸ਼ਨ ਵੱਲੋਂ ਸਲਾਨਾ ਸਨਮਾਨ ਸਮਾਰੋਹ ਗਲਾਸਗੋ ਦੇ ਪ੍ਰਸਿੱਧ ਮਿਸਟਰ ਸਿੰਘਜ ਇੰਡੀਆ ਵਿਖੇ ਕਰਵਾਇਆ ਗਿਆ। ਇਸ ਮੌਕੇ ਪਰੀਤਿਕਾ ਸਮਰਾ, ਮਨਰੂਪ ਕੌਰ, ਡੰਡੀ ਵਿਮਨਜ਼ ਬੈਡਮਿੰਟਨ ਕਲੱਬ, ਰਹੀਲਾ ਮੋਗੁਲ, ਦਲਬੀਰ ਲੱਲੀ, ਐਂਡਰਿਊ ਕਰਿਸ਼ਨ ਲਾਲ, ਰਾਜਮੋਹਨ ਪਦਮਾਭਾਨ, ਸ਼ਿੰਦੋ ਕੌਰ, ਰਸ਼ਮੀ ਮੰੰਤਰੀ, ਮਰੀਅਮ ਫੈਜ਼ਲ, ਅਮਿਤ ਕੁਮਾਰ ਅਤੇ ਟੌਮ ਹੈਰੋਗਿਨ ਨੂੰ ਇਸ ਵਰ੍ਹੇ ਦੇ ਸਨਮਾਨ ਭੇਟ ਕੀਤੇ ਗਏ।
ਇਸ ਸਮੇਂ ਜਿੱਥੇ ਸੈਮਸਾ ਦੀ ਪ੍ਰਬੰਧਕੀ ਟੀਮ ਵੱਲੋਂ ਸਨਮਾਨ ਜੇਤੂਆਂ ਨੂੰ ਵਧਾਈ ਪੇਸ਼ ਕੀਤੀ ਉਥੇ ਹਾਜ਼ਰੀਨ ਤੇ ਸਹਿਯੋਗੀ ਸੱਜਣਾਂ ਅਤੇ ਸੰਸਥਾਵਾਂ ਦਾ ਹਾਰਦਿਕ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦੇ ਮੰਚ ਸੰਚਾਲਕ ਦੇ ਫਰਜ਼ ਕੋਸ਼ ਟਾਂਕ ਨੇ ਅਦਾ ਕੀਤੇ। ਸਮਾਗਮ ਦੌਰਾਨ ਸਕਾਟਲੈਂਡ ਭਰ ਵਿੱਚੋਂ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸਮਾਗਮ ਨੂੰ ਯਾਦਗਾਰੀ ਬਣਾਇਆ ਗਿਆ। ਇਸ ਸਮੇਂ ਦਿਲਾਵਰ ਸਿੰਘ ਪ੍ਰਧਾਨ, ਸ੍ਰੀਮਤੀ ਮਰਿਦੁਲਾ ਚਕਰਬਰਤੀ ਐੱਮ ਬੀ ਈ, ਕਮਲਜੀਤ ਕੌਰ ਮਿਨਹਾਸ, ਸੁਰਜੀਤ ਸਿੰਘ ਚੌਧਰੀ ਐੱਮ ਬੀ ਈ, ਜਸ ਜੱਸਲ, ਡਾਕਟਰ ਇੰਦਰਜੀਤ ਸਿੰਘ ਐੱਮ ਬੀ ਈ, ਜੋਤੀ ਵਿਰੀਆ, ਅਨੂਪ ਵਾਲੀਆ, ਸਾਧੂ ਢਿੱਲੋਂ, ਸੰਤੋਖ ਸੋਹਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਹਾਜ਼ਰ ਸਨ।