ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਇੰਡੋ-ਤਿਬਤ ਬਾਰਡਰ ਪੁਲਿਸ ‘ਚ ਅਸਿਸਟੈਂਟ ਕਮਾਂਡਟ ਵਜੋ ਨਿਯੁਕਤ ਹੋਣ ‘ਤੇ ਦਿੱਲੀ ਨਿਵਾਸੀ ਸਹਿਜਦੀਪ ਸਿੰਘ ਦਾ ਸਨਮਾਨ ਕੀਤਾ ਹੈ। ਇਸ ਸਬੰਧ ‘ਚ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਦੇ ਗੁਰੁ ਤੇਗ ਬਹਾਦੁਰ ਖਾਲਸਾ ਕਾਲਜ ਦੇ ਸਾਬਕਾ ਵਿਦਆਰਥੀ ਸਹਿਜਦੀਪ ਸਿੰਘ ਦਿਲੀ ਪੁਲਿਸ ਦੀ ਸਲੈਸ਼ਲ ਬਰਾਂਚ ਦੇ ਸਿੱਖ ਸੈਲ ‘ਚ ਤੈਨਾਤ ਇੰਸਪੈਕਟਰ ਜਸਵਿੰਦਰ ਸਿੰਘ ਦਾ ਹੋਣਹਾਰ ਸਪੁਤਰ ਹੈ ਜਿਸਨੇ ਯੂ.ਪੀ.ਏਸ.ਸੀ. ਵਲੌੰ ‘ਸੈਂਟਰਲ ਆਰਮਡ ਪੁਲਿਸ ਫੋਰਸ’ ਇਮਤਿਆਨ ‘ਚ ਮੱਲਾ ਮਾਰ ਕੇ 45ਵਾਂ ਉਚ ਰੈਂਕ ਹਾਸਿਲ ਕਰਕੇ ਇੰਡੋ-ਤਿਬਤ ਬਾਰਡਰ ਪੁਲਿਸ ਦਾ ਕੈਡਰ ਚੁਣਿਆ ਹੈ। ਦਸੱਣਯੋਗ ਹੈ ਕਲਾਸ ਵੱਨ ਗਜਟਿਡ ਆਫੀਸਰ ਅਸਿਸਟੈਟ ਕਮਾਂਡਟ ਦਾ ਅਹੁਦਾ ਦਿੱਲੀ ਪੁਲਿਸ ਦੇ ਅਸਿਟੈਂਟ ਕਮਿਸ਼ਨਰ ਦੇ ਬਰਾਬਰ ਹੁੰਦਾ ਹੈ। ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਸਹਿਜਦੀਪ ਸਿੰਘ ਦੇ ਗੁਰਸਿੱਖ ਪਿਤਾ ਦਿੱਲੀ ਪੁਲਿਸ ਦੇ ਸਿੱਖ ਸੈਲ ਦੇ ਇੰਨਚਾਰਜ ਵਜੋਂ ਤਰਕੀਬਰ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾ ਨਿਭਾ ਰਹੇ ਹਨ ‘ਤੇ ਦਿੱਲੀ ਦੀ ਸਿੱਖ ਰਾਜਨੀਤੀ ‘ਚ ਇਕ ਇਮਾਨਦਾਰ ‘ਤੇ ਸੁੱਲਝੇ ਹੋਏ ਅਫਸਰ ਵਜੋਂ ਜਾਣੇ ਜਾਂਦੇ ਹਨ।
ਇਸ ਸਨਮਾਨ ਮੋਕੇ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ‘ਤੇ ਸਕੱਤਰ ਵਰਿੰਦਰ ਸਿੰਘ ਨਾਗੀ ਤੋਂ ਇਲਾਵਾ ਸਹਿਜਦੀਪ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੀ ਮੋਜੂਦ ਸਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਦਸ਼ਮੇਸ਼ ਸੇਵਾ ਸੁਸਾਇਟੀ ਬੀਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਾਜਿਕ ‘ਤੇ ਧਾਰਮਿਕ ਸੇਵਾਵਾਂ ਨਿਭਾਉਣ ਤੋਂ ਇਲਾਵਾ ਖੇਡਾ, ਸਿਖਿਆ ‘ਤੇ ਹੋਰਨਾਂ ਖੇਤਰਾਂ‘ਚ ਮੱਲਾ ਮਾਰਨ ਵਾਲੇ ਸਿੱਖ ਬੱਚਿਆਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ ‘ਤੇ ਲੋੜ੍ਹਵੰਦਾ ਦੀ ਮਦਦ ਕਰਨ ‘ਚ ਆਪਣੀ ਯੋਗ ਭੂਮਿਕਾ ਨਿਭਾਉਂਣ ਲਈ ਵਚਨਬੱਧ ਹੈ।