ਸ਼ਹੀਦ ਭਗਤ ਸਿੰਘ ਨਗਰ – (ਉਮੇਸ਼ ਜੋਸ਼ੀ) :- ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨਵਾਂਸ਼ਹਿਰ ਦੇ ਮੁੱਖ ਦਫ਼ਤਰ ਵਿਖੇ ਜਿਲ੍ਹੇ ਦੀਆਂ ਸਹਿਕਾਰੀ ਸੰਸਥਾਵਾਂ ਦੀ ਸਮੀਖਿਆ ਅਤੇ ਮਜਬੂਤੀ ਵਾਸਤੇ ਮੀਟਿੰਗ ਕੀਤੀ ਗਈ । ਜਿਸ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ (ਐਮ ਡੀ ਪੰਜਾਬ ) ਸ਼੍ਰੀ ਦਵਿੰਦਰ ਸਿੰਘ ਆਈ.ਏ.ਐੱਸ, ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਰਘੁਨਾਥ ਬੀ, ਸੀ.ਜੀ.ਐੱਮ. ਨਾਬਾਰਡ, ਸ਼੍ਰੀ ਹਰਜੀਤ ਸਿੰਘ ਜਾਡਲੀ, ਚੇਅਰਮੈਨ, ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ, ਸ਼੍ਰੀ ਰਣਜੀਤ ਸਿੰਘ ਸੈਣੀ ਪੰਜਾਬ ਰਾਜ ਜਨਰਲ ਮੈਨੇਜਰ ਸਹਿਕਾਰੀ ਬੈਂਕ ਲਿਮਟਿਡ, ਸ਼੍ਰੀਮਤੀ ਪਰਮਜੀਤ ਕੌਰ, ਉਪ ਰਜਿਸਟਰਾਰ (ਡੀ ਆਰ ) ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਹਰਵਿੰਦਰ ਸਿੰਘ ਢਿੱਲੋਂ (ਐਮ ਡੀ )ਪ੍ਰਬੰਧਕ ਨਿਰਦੇਸ਼ਕ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਅਤੇ ਸ਼੍ਰੀ ਸੁਰਿੰਦਰ ਕੁਮਾਰ ਬੈਸ “ਜਿਲ੍ਹਾ ਮੈਨੇਜਰ” ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਸ਼ਾਮਿਲ ਸਨ ।
ਇਸ ਤੋਂ ਇਲਾਵਾ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਚੋ ਸਰਦਾਰ ਅਮਰੀਕ ਸਿੰਘ ਕਾਹਮਾ, ਰਾਣਾ ਜੰਗ ਬਹਾਦਰ , ਰਾਣਾ ਸ਼ਮਸ਼ੇਰ ਸਿੰਘ ਬਖਲੋਰ ,ਜਰਨੈਲ ਸਿੰਘ ਪੱਲੀ ਝਿੱਕੀ , ਅਜੀਤ ਸਿੰਘ, ਬਹਾਦਰ ਸਿੰਘ ਸਾਰੇ ਬੋਰਡ ਆਫ਼ ਡਾਇਰੈਕਟਰ ਦੇ ਸਾਰੇ ਮੈਂਬਰ ਸਹਿਮਾਨ, ਸਹਿਕਾਰਤਾ ਵਿਭਾਗ ਨਾਲ ਸਬੰਧਤ ਅਧਿਕਾਰੀ, ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀਆਂ ਵੱਖ-ਵੱਖ ਬਰਾਂਚਾਂ ਦੇ ਬਰਾਂਚ ਮੈਨੇਜਰ ਅਤੇ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਪ੍ਧਾਨ ਸਹਿਬ ਅਤੇ ਸਕੱਤਰ ਸਹਿਬਾਨ ਵੀ ਸ਼ਾਮਿਲ ਸਨ। ਇਸ ਦੌਰਾਨ ਸ਼੍ਰੀ ਤੇਜਿੰਦਰ ਸਿੰਘ ਖਿਜ਼ਰਾਬਾਦੀ ” ਸੁਪਰਡੈਂਟ” ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ।ਸਭ ਤੋਂ ਪਹਿਲਾਂ ਸ਼੍ਰੀ ਹਰਵਿੰਦਰ ਸਿੰਘ ਢਿੱਲੋਂ ਪ੍ਰਬੰਧਕ ਨਿਰਦੇਸ਼ਕ (ਐਮ ਡੀ ) ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ ਇਸ ਮੌਕੇ ਹਾਜ਼ਰ ਸਮੂਹ ਅਫ਼ਸਰ ਸਹਿਬਾਨ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ । ਇਸ ਦੌਰਾਨ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪੰਜਾਬ ਰਾਜ ਦਾ ਸਰਵ-ਸ਼੍ਰੇਸਠ ਬੈਂਕ ਹੈ। ਇਹ ਪੰਜਾਬ ਰਾਜ ਦਾ ਇਕਲੌਤਾ ਸਹਿਕਾਰੀ ਬੈਂਕ ਹੈ ਜਿਸ ਵਿੱਚ ਗੋਲਡ ਲੋਨ ਸਕੀਮ ਤਹਿਤ ਕਰਜ਼ਾ ਜ਼ਾਰੀ ਕੀਤਾ ਜਾ ਰਿਹਾ ਹੈ , ਜਿਸ ਵਿੱਚ ਕਰਜ਼ਦਾਰ ਨੂੰ ਸੋਨੇ ਦੀ ਕੀਮਤ ਦਾ 65 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਜੇ. ਐੱਲ.ਜੀ ਕਰਜ਼ਾ ਸਕੀਮ ਅਧੀਨ ਵੀ ਕਰਜ਼ੇ ਜਾਰੀ ਕੀਤੇ ਜਾ ਰਹੇ ਹਨ । ਇਸ ਸਕੀਮ ਵਿੱਚ ਇੱਕ ਹੀ ਪਿੰਡ/ਏਰੀਏ ਨਾਲ ਸਬੰਧਤ ਕੰਮ-ਕਾਰ ਕਰਦੀਆਂ ਚਾਰ ਔਰਤਾਂ ਦੇ ਗਰੁੱਪ ਨੂੰ ਦੋ ਲੱਖ ਰੁਪਏ (ਪ੍ਰਤੀ ਔਰਤ ਪੰਜਾਹ ਹਜ਼ਾਰ ਰੁਪਏ ) ਦਾ ਕਰਜ਼ਾ ਦਿੱਤਾ ਜਾਂਦਾ ਹੈ। ਜੇਕਰ ਕਰਜਦਾਰਾਂ ਵੱਲੋਂ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਗਰੁੱਪ ਨੂੰ ਦੋ ਲੱਖ ਅੱਸੀ ਹਜ਼ਾਰ ਰੁਪਏ (ਪ੍ਰਤੀ ਔਰਤ ਸੱਤਰ ਹਜ਼ਾਰ ਰੁਪਏ ) ਦਾ ਕਰਜ਼ਾ ਦਿੱਤਾ ਜਾ ਸਕਦਾ ਹੈ ।ਇਸ ਉਪਰੰਤ ਜਿਲ੍ਹਾ ਮੈਨੇਜਰ ਸ਼੍ਰੀ ਸੁਰਿੰਦਰ ਕੁਮਾਰ ਬੈਸ ਜੀ ਵੱਲੋਂ ਬੈਂਕ ਦੀ ਸਾਲ 2022-23 ਦੀ ਸਾਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਬੈਂਕ ਦੀਆਂ ਅਮਾਨਤਾਂ 1800 ਕਰੋੜ ਤੋਂ ਵੱਧ ਕੇ 1853.32 ਕਰੋੜ ਹੋਈਆਂ ਹਨ । ਇਸੇ ਤਰਾਂ ਬੈਂਕ ਦਾ ਨਿਵੇਸ਼ 1771.58 ਕਰੋੜ ਤੋਂ ਵੱਧ ਕੇ 1809.28 ਕਰੋੜ ਹੋਇਆ ਹੈ। ਇਸ ਤੋਂ ਇਲਾਵਾ ਬੈਂਕ ਨੇ 31-03-2023 ਨੂੰ 15.22 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਹੈ ਅਤੇ ਬੈਂਕ ਦਾ CRAR 29.90% ਹੈ । ਜਿਲ੍ਹਾ ਮੈਨੇਜਰ ਵੱਲੋਂ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵਿਖੇ ਸ਼ੁਰੂ ਕੀਤੀਆਂ ਗਈਆਂ Best Practices ਬਾਰੇ, ਅਗਲੇ ਸਾਲਾਂ ਲਈ ਬੈਂਕ ਵੱਲੋਂ ਮਿੱਥੇ ਗਏ ਟੀਚਿਆਂ ਅਤੇ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਿਆਰ ਕੀਤੀਆਂ ਕਾਰਜ ਯੋਜਨਾਵਾਂ ਬਾਰੇ ਦੱਸਿਆ ਗਿਆ। ਬੋਲਦਿਆ ਕਹਿ ਕਿ ਜੋ ਸਹਿਕਾਰੀ ਸਭਾਵਾਂ (ਸੁਸਾਇਟੀ ਬੈਂਕਾਂ) ਨੂੰ ਐਸ. ਬੀ. ਡੀ. ਆਰ. ਅਮਾਨਤਾ ਰਿਸਕ ਫੰਡ ਦੀ ਐਫ ਡੀ ਤੇ ਜੋ ਸੈਵਿਗ ਦਾ ਵਿਆਜ ਲਾਗਦਾ ਸੀ, ਉਸਨੂੰ ਹੁਣ 1/10/2023 ਤੋ ਐਫ. ਡੀ. ਦਾ ਵਿਆਜ ਹੀ ਦਿੱਤਾ ਜਾਵੇਗਾ । ਜਿਲ੍ਹਾ ਮੈਨੇਜਰ ਤੋਂ ਬਾਅਦ ਸ਼੍ਰੀ ਰਣਜੀਤ ਸਿੰਘ ਸੈਣੀ ਜਨਰਲ ਮੈਨੇਜਰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੀ ਪੰਜਾਬ ਦੇ ਸਹਿਕਾਰੀ ਬੈਂਕਾਂ ਵਿੱਚ ਵਿਲੱਖਣ ਪਹਿਚਾਣ ਹੈ ਅਤੇ ਬੈਂਕ ਕੋਲ ਸਰਪਲੱਸ ਫ਼ੰਡ ਹਨ। ਇਸ ਲਈ ਬੈਂਕ ਪਾਸ ਵੱਧ ਤੋਂ ਵੱਧ ਕਰਜ਼ੇ ਜ਼ਾਰੀ ਕਰਨ ਦੇ ਮੌਕੇ ਉਪਲਬਧ ਹਨ । ਉਹਨਾਂ ਬਲਾਚੌਰ ਅਤੇ ਸੜੋਆ ਬਲਾਕਾਂ ਦੀ ਐੱਸ.ਟੀ. ਕਰਜ਼ੇ ਦੀ ਰਿਕਵਰੀ ਦੀ ਸਮੀਖਿਆ ਕੀਤੀ ਗਈ। ਇਸ ਸਬੰਧੀ ਉਹਨਾਂ ਵੱਲੋਂ ਉਪ ਰਜਿਸਟਰਾਰ ਅਤੇ ਸਕੱਤਰਾਂ ਨੂੰ ਕਰਜ਼ੇ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ । ਇਸ ਤੋਂ ਇਲਾਵਾ ਉਹਨਾਂ ਦੁਆਰਾ ਬੈਕਿੰਗ ਸੈਕਟਰ ਵਿੱਚ ਬਦਲਦੇ ਹਾਲਾਤਾਂ ਕਾਰਨ ਬੈਂਕ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਦੱਸਿਆ ਗਿਆ ਅਤੇ ਬੈਂਕ ਵੱਲੋਂ ਕੀਤੇ ਜਾ ਰਹੇ SLR ਅਤੇ NON SLR ਨਿਵੇਸ਼ ਬਾਰੇ ਵੀ ਚਾਨਣਾ ਪਾਇਆ ਗਿਆ।
ਇਸ ਉਪਰੰਤ ਸ਼੍ਰੀਮਤੀ ਪਰਮਜੀਤ ਕੌਰ, ਉਪ ਰਜਿਸਟਰਾਰ ਨੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਬਾਰੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੀਆਂ 6 ਸਭਾਵਾਂ ਦੀ ਚੋਣ AGRICULTRE INFRASTRUCTRE FUND (AIF) ਲਈ ਹੋਈ ਹੈ । ਸਭਾਵਾਂ ਦਾ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਇਹਨਾਂ ਦਾ ਕੰਪਿਊਟਰਾਈਜੇਸ਼ਨ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸਭਾਵਾਂ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਕਾਮਨ ਸਰਵਿਸ ਸੈਂਟਰਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ।
ਇਸ ਤੋਂ ਬਾਅਦ ਸ਼੍ਰੀ ਰਘੁਨਾਥ ਬੀ , ਸੀ.ਜੀ.ਐੱਮ. ਨਾਬਾਰਡ ਨੇ ਸਹਿਕਾਰਤਾ ਲਹਿਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਇਸ ਦੀ ਤਾਕਤ ਬਾਰੇ ਦੱਸਿਆ। ਉਹਨਾਂ ਬੈਂਕ ਦੇ CRAR ਬਾਰੇ ਗੱਲ ਕਰਦੇ ਹੋਏ ਕਿਹਾ ਕਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੀ ਛ੍ਰਅ੍ਰ 29.90 ਪ੍ਰਤੀਸ਼ਤ ਹੈ ਜੋ ਕਿ ਪੰਜਾਬ ਦੇ ਸਾਰੇ ਸਹਿਕਾਰੀ ਬੈਂਕਾਂ ਨਾਲੋਂ ਜ਼ਿਆਦਾ ਹੈ ਅਤੇ ਇਹ ਬੈਂਕ ਦੀ ਮਜ਼ਬੂਤੀ ਦੀ ਪ੍ਰਤੀਕ ਹੈ ।ਇਸ ਤੋਂ ਇਲਾਵਾ ਸ਼੍ਰੀ ਪਰਮਿੰਦਰ ਕੁਮਾਰ ਕਲੇਰਾਂ,ਜਿਲ੍ਹਾ ਪ੍ਰਧਾਨ ਨਵਾਂਸ਼ਹਿਰ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਵੱਲੋਂ ਜਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਜਿਸ ਦਾ ਨਿਪਟਾਰਾ ਉਪ ਰਜਿਸਟਰਾਰ ਅਤੇ ਪ੍ਰਬੰਧਕ ਨਿਰਦੇਸ਼ਕ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵੱਲ਼ੋਂ ਮੌਕੇ ਤੇ ਹੀ ਕਰ ਦਿੱਤਾ ਗਿਆ । ਇਸ ਉਪਰੰਤ ਸ਼੍ਰੀ ਹਰਜੀਤ ਸਿੰਘ ਜਾਡਲੀ ਚੇਅਰਮੈਨ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੀਨੀਆਰ ਅਫਸਰ ਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਅਤੇ ਸਹਿਕਾਰੀ ਸਭਾਵਾਂ ਸਕੱਤਰਾਂ ਦਾ ਧੰਨਵਾਦ ਕੀਤਾ ਗਿਆ ਸਾਰਿਆਂ ਦਾ ਧੰਨਵਾਦ ਕੀਤਾ । ਸਹਿਕਾਰੀ ਬੈਂਕ ਵਿੱਚ ਸੈਲਫ਼ ਹੈਲਪ ਗਰੁੱਪਾਂ ਵੱਲੋਂ ਸਟਾਲ ਵੀ ਲਗਾਏ ਗਏ ਸਨ, ਜਿਸ ਵਿੱਚ ਸੈਲਫ਼ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਵਿੱਚੋਂ ਹਾਜ਼ਰ ਮਹਿਮਾਨਾਂ ਅਤੇ ਕਰਮਚਾਰੀਆਂ ਵੱਲੋਂ ਖਰੀਦਦਾਰੀ ਕੀਤੀ ਗਈ।
ਬਾਅਦ ਦੁਪਹਿਰ ਮਹਿਮਾਨਾਂ ਵੱਲੋਂ ਦੀ ਮਾਹਿਲ ਗਹਿਲਾਂ ਬਹੁ-ਮੰਤਵੀ ਸਹਿਕਾਰੀ ਸਭਾ ਲਿਮ. ਦੀ ਵਿਜ਼ਿਟ ਕੀਤੀ ਗਈ, ਜਿਸ ਵਿੱਚ ਸਭਾ ਵੱਲੋਂ ਕੀਤੇ ਜਾਂਦੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਦੁਆਰਾ ਸਭਾ ਦੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਿਲ੍ਹੇ ਦੀਆਂ ਬਾਕੀ ਸਭਾਵਾਂ ਨੂੰ ਵੀ ਮਾਹਿਲ ਗਹਿਲਾਂ ਸਹਿਕਾਰੀ ਸਭਾ ਦੀ ਤਰਜ਼ ਤੇ ਨਵੇਂ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਵਿਸ਼ਸ਼ ਤੋਰ ਤੇ ਸ਼ਾਮਲ ਹੋਏ ਸੁਖਵਿੰਦਰ ਸਿੰਘ ਧਾਵਾ ਬਣਵੈਤ ਪ੍ਰਧਾਨ ਸਹਿਕਾਰੀ ਸਭਾ ਉੜਾਪੜ , ਸ਼ਿੰਗਾਰਾ ਸਿੰਘ ਲੰਗੇਰੀ ਸੈਕਟਰੀ ਹੁਣਾ ਨੇ ਆਪਣੇ ਵਿਚਾਰ ਰੱਖੇ। ਅਤੇ ਇਕਬਾਲ ਸਿੰਘ ਕਾਹਮਾ ਮੈਨੇਜਰ ਮਾਰਕੀਟ ਸੁਸਾਇਟੀ ਬੰਗਾ, ਬਲਵਿੰਦਰ ਬੰਗਾ ਸੀਨੀਅਰ ਮੈਨੇਜਰ, ਕਮਲ ਕੁਮਾਰ ਗੋਗਨਾ ਸੀਨੀਅਰ ਮੈਨੇਜਰ, ਨਿਰਮਲਜੀਤ ਸਿੰਘ ਬੈਂਸ ਸੀਨੀਅਰ ਮੈਨੇਜਰ, ਗੁਰਦੀਪ ਸਿੰਘ ਸਿੱਧੂ ਸੀਨੀਅਰ ਮੈਨੇਜਰ, ਲਾਜਪਤ ਰਾਏ ਸੀਨੀਅਰ ਮੈਨੇਜਰ, ਬਲਵਿੰਦਰ ਸਿੰਘ ਢਿੱਲੋਂ ਸਹਾਇਕ ਮੈਨੇਜਰ, ਤਾਰਾ ਸਿੰਘ ਸ਼ੇਖੂਪੁਰ, ਕੇਆਰ ਟੇਕਰ ਮੈਨੇਜਰ ਸੁਰਜੀਤ ਸਿੰਘ ਕਿਸ਼ਨਪੁਰਾ, ਬਾਬਾ ਸੁਖਦੇਵ ਸਿੰਘ ਨਵਾ ਸ਼ਹਿਰ , ਅਕੋਟ ਅਫਸਰ ਘਨਾਇਆ ਜੀ ਰਵਿੰਦਰ ਸਿੰਘ ਕਟਾਰੀਆ, ਅਵਤਾਰ ਸਿੰਘ ਖੁਰਦ ਵਾਇਸ ਪ੍ਰਧਾਨ ਸਹਿਕਾਰੀ ਸਭਾ ਚੱਕਦਾਨਾ,ਜਸਪਾਲ ਸਿੰਘ ਸੈਕਟਰੀ ਗੜ੍ਹਪਧਾਣਾ , ਦਿਲਵਾਗ ਸਿੰਘ ਬਰਨਾਲਾ ਕਲਾ ਪ੍ਰਧਾਨ ਸਹਿਕਾਰੀ ਸਭਾ, ਰਣਬੀਰ ਸਿੰਘ ਧਾਲੀਵਾਲ, ਰਾਜ ਕੁਮਾਰ ਸਕੱਤਰ, ਬ੍ਰਹਮ ਸਿੰਘ ਸੈਕਟਰੀ , ਸਮੂਹ ਸਟਾਪ ਆਦਿ ਹਾਜ਼ਰ ਸਨ।