ਲੁਧਿਆਣਾ – ਆਸਟ੍ਰੇਲੀਅਨ ਕੀਟ ਵਿਗਿਆਨੀ ਡਾ ਅਮਰਜੀਤ ਟਾਂਡਾ ਕੱਲ੍ਹ ਉੱਘੇ ਝੋਨਾ ਵਿਗਿਆਨੀ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਨੂੰ ਪਹਿਲੀ ਵਾਰ ਨੇੜਿਉਂ ਹੋ ਕੇ ਮਿਲੇ।
ਡਾ ਟਾਂਡਾ ਅਜਕੱਲ ਪੀ ਏ ਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਦੇ ਸੱਦੇ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਜਟਿੰਗ ਸਾਇੰਸਦਾਨ ਵਜੋਂ ਆਏ ਹੋਏ ਹਨ।
ਡਾਕਟਰ ਗੋਸਲ ਨੇ ਡਾ ਟਾਂਡਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਨਾਲ ਮੁਲਾਕਾਤ ਕਰਵਾਈ।
ਯਾਦ ਰਹੇ ਕਿ ਡਾ ਖੁਸ਼ ਨੇ ਡਾ ਟਾਂਡਾ ਦੀਆਂ ਤਿੰਨ ਕਿਤਾਬਾਂ ਦੇ ਫੋਰਵਰਲਡ ਵੀ ਲਿਖੇ ਹਨ। ਅੱਜ ਉਹਨਾਂ ਦੇ ਹੱਥੋਂ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੁਪਹਿਰ ਵੇਲੇ ਰੀਲੀਜ਼ ਕੀਤੀਆਂ ਜਾ ਰਹੀਆਂ ਹਨ।
ਡਾ ਟਾਂਡਾ ਨੇ ਡਾ ਖੁਸ਼ ਨਾਲ ਵੱਖ ਵੱਖ ਅੰਤਰਰਾਸ਼ਟਰੀ ਫ਼ਸਲਾਂ ਦੀ ਪੈਦਾਵਾਰ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ।
ਡਾ. ਟਾਂਡਾ ਨੇ ਡਾ ਖੁਸ਼ ਨਾਲ ਵੱਖ ਵੱਖ ਪੰਜਾਬ ਦੀ ਖੇਤੀਬਾੜੀ ਦੀ ਪੈਦਾਵਾਰ ਨਵੀਆਂ ਤਕਨੀਕਾਂ ਸਾਇੰਟੇਫਿਕ ਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾ. ਟਾਂਡਾ ਨੇ ਡਾਕਟਰ ਖੁਸ਼ ਡਾ ਗੋਸਲ ਨੂੰ ਪੰਜਾਬ ਵਿੱਚ ਵਰਤੀਆਂ ਜਾ ਰਹੀਆਂ ਜਹਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੀ ਵਰਤੋਂ ਨੂੰ ਘੱਟ ਕਰਨ ਦੀ ਵੀ ਸਲਾਹ ਦਿੱਤੀ।
ਡਾਕਟਰ ਟਾਂਡਾ ਨੇ ਦੱਸਿਆ ਕਿ ਜੇ ਇੰਜ ਹੋ ਜਾਵੇ ਤਾਂ ਫਸਲਾਂ ਦੇ ਬਹੁਤ ਸਾਰੇ ਮਿੱਤਰ ਕੀੜੇ ਤੇ ਪੌਲੀਨੇਟਰ ਵੀ ਬਚ ਸਕਦੇ ਹਨ।
ਉਹਨਾਂ ਦੱਸਿਆ ਕਿ ਅਸੀਂ ਜਹਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੀ ਵਰਤੋਂ ਨਾਲ ਜੇ ਪੌਲੀਨੇਟਰ ਹੀ ਮਾਰ ਦਿਤੇ ਤਾਂ ਪਰਪਰਾਗਣ ਦੀ ਮਹੱਤਵਪੂਰਨ ਕਿਰਿਆ ਕਾਰਜ ਕੌਣ ਕਰੇਗਾ। ਇਹੀ ਰੌਜਾਨ ਚੱਲਦਾ ਰਿਹਾ ਤਾਂ ਚਿੜੀਆਂ ਵਾਂਗ ਮਧੂਮੱਖੀਆਂ ਤੇ ਹੋਰ ਕੁਦਰਤੀ ਪੌਲੀਨੇਟਰਜ ਨੂੰ ਵੀ ਨੁਕਸਾਨ ਪਹੁੰਚੇਗਾ ਤੇ ਫ਼ਸਲੀ ਝਾੜ ਆਟੋਮੈਟਿਕ ਘਟੇਗਾ।
ਇਸ ਤਰ੍ਹਾਂ ਅਸੀਂ ਪੰਜਾਬ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਵੀ ਨਾਸ਼ ਕਰ ਸਕਦੇ ਹਾਂ ਡਾਕਟਰ ਟਾਂਡਾ ਨੇ ਦਲੀਲਾਂ ਦੇ ਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਖੁਸ਼ ਨੇ ਵੀ ਡਾਕਟਰ ਟਾਂਡਾ ਦੀ ਸਲਾਹ ਦੀ ਪ੍ਰੋੜਤਾ ਵੀ ਕੀਤੀ ਤੇ ਇਸ ਕੀਟਨਾਸ਼ਕ ਜ਼ਹਿਰਾਂ ਦੇ ਰੌਜਾਨ ਨੂੰ ਠੱਲ੍ਹ ਪਾਉਣ ਤੇ ਸਹਿਮਤੀ ਵੀ ਪ੍ਰਗਟਾਈ।
ਪੰਜਾਬ ਵਿੱਚ ਬਹੁਤ ਸਾਰੇ ਲੋਕ ਅੰਨੇ ਵਾਹ ਇਹਨਾਂ ਜ਼ਹਿਰੀਲੀਆਂ ਕੀਟਨਾਸ਼ਕਾਂ ਦੀ ਵਰਤੋਂ ਕਰ ਕਰ ਕੈਂਸਰ ਫੈਲਾਅ ਰਹੇ ਹਨ। ਜਦੋਂ ਕਿ ਬਹੁਤੀ ਵਾਰ ਫ਼ਸਲਾਂ ਫਲਾਂ ਸਬਜ਼ੀਆਂ ਨੂੰ ਸਪਰੇਅ ਦੀ ਜ਼ਰੂਰਤ ਵੀ ਨਹੀਂ ਹੁੰਦੀ।
ਡਾ. ਟਾਂਡਾ ਨੇ ਆਧੁਨਿਕ ਬਾਇਓ ਟੈਕਨਾਲੋਜੀ ਵਿਚ ਆ ਰਹੀ ਖੋਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾਕਟਰ ਖੁਸ਼ ਨੇ ਡਾ ਟਾਂਡਾ ਨੂੰ ਯੂਨੀਵਰਸਿਟੀ ਵਿੱਚ ਉਸਾਰੀ ਜਾ ਰਹੀ ਡਾ. ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਤੇ ਡਾ ਗੁਰਦੇਵ ਸਿੰਘ ਖੁਸ਼ ਮਿਊਜ਼ੀਅਮ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਟਾਂਡਾ ਦੇ ਨਾਲ ਉਹਨਾਂ ਦੇ ਦੋਸਤ ਡਾ ਗੋਸਲ ਡਾ ਮੁਖਤਾਰ ਧੰਜੂ ਵੀ ਡਾਕਟਰ ਖੁਸ਼ ਦੇ ਨਾਲ ਫ਼ਸਲ ਵਿਗਿਆਨ ਖੋਜ ਵਿਧੀਆਂ ਪੰਜਾਬ ਖੇਤੀਬਾੜੀ ਸਮੱਸਿਆਵਾਂ ਦੀ ਵਿਚਾਰ ਗੋਸ਼ਟੀ ਵਿੱਚ ਨਾਲ ਰਹੇ।