ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਤੋਂ ਇਲਾਵਾ ਤਿੰਨ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰੀ ਰੱਦ ਹੋਣ ਦੇ ਕੰਢੇ ਪੁੱਜ ਗਈ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਕਮੇਟੀ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਅਧੀਨ ਬਣੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਿਸੇ ਪ੍ਰਧਾਨ ਨੂੰ ਜਵਾਬ-ਤਲਬ ਕੀਤਾ ਹੋਵੇ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਦੀ ਸਿਫਾਰਸ਼ ‘ਤੇ ਗੁਰੁਦਵਾਰਾ ਚੋਣ ਡਾਇਕਟੋਰੇਟ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਕੰਪਨੀਆਂ ਪਾਸੋਂ ਦਿੱਲੀ ਕਮੇਟੀ ਨੂੰ ਲੱਖਾਂ ਰੁਪਏ ਦਾ ਸਾਮਾਨ ਵੇਚਣ ਦੇ ਦੋਸ਼ਾਂ ਤਹਿਤ ਇਹਨਾਂ ਤਿੰਨਾਂ ਸਾਬਕਾ ਪ੍ਰਧਾਨਾਂ ਮਸਲਨ ਦੋਵੇ ਸਰਨਾ ਭਰਾਵਾਂ ‘ਤੇ ਮਨਜੀਤ ਸਿੰਘ ਜੀ.ਕੇ. ਨੂੰ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ‘ਤੇ 10 ਦਿੱਨ ਦੇ ਅੰਦਰ ਆਪਣਾ ਜਵਾਬ ਦੇਣ ਲਈ ਕਿਹਾ ਹੈ, ਜਿਸ ਨਾਲ ਪ੍ਰਧਾਨ ਦੇ ਅਹੁਦੇ ਦੀ ਕੁਰਸੀ ਸ਼ਰਮਸਾਰ ਹੋਈ ਹੈ ‘ਤੇ ਸਿੱਖ ਕੋਮ ਲਈ ਇਹ ਬਹੁਤ ਵੱਡਾ ਦੁਖਾਂਤ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਗੁਰਦੁਆਰਾ ਨਿਯਮਾਂ ਦੇ ਮੁਤਾਬਿਕ ਦਿੱਲੀ ਕਮੇਟੀ ਦਾ ਕੋਈ ਵੀ ਮੈਂਬਰ ਆਪਣੇ ਕਾਰਜਕਾਲ ਦੋਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਕਮੇਟੀ ‘ਚ ਨਾਂ ਤਾ ਕੋਈ ਨੋਕਰੀ ਦੇ ਸਕਦਾ ਹੈ ‘ਤੇ ਨਾਂ ਹੀ ਕਮੇਟੀ ਨਾਲ ਕੋਈ ਕਾਰੋਬਾਰੀ ਸੰਬਧ ਰੱਖ ਸਕਦਾ ਹੈ। ਪਰੰਤੂ ਇਹਨਾਂ ਤਿੰਨਾਂ ਪ੍ਰਧਾਨਾਂ ਨੇ ਆਪਣੇ ਕਾਰਜਕਾਲ ਦੋਰਾਨ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਆਪਣੀ ਪਰਿਵਾਰਕ ਮੈਂਬਰਾਂ ਨੂੰ ਬਗੈਰ ਕੁਟੇਸ਼ਨਾਂ ਲਏ ਲੱਖਾਂ ਰੁਪਏ ਦਾ ਸਾਮਾਨ ਸਪਲਾਈ ਕਰਨ ਦਾ ਆਰਡਰ ਦੇ ਕੇ ਗੰਭੀਰ ਅਪਰਾਧ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਮੈਂਬਰ ਵਜੋਂ ਬਣੇ ਰਹਿਣਾ ਕਾਨੂੰਨੀ ਤੋਰ ‘ਤੇ ਜਾਇਜ ਕਰਾਰ ਨਹੀ ਦਿੱਤਾ ਜਾ ਸਕਦਾ ਹੈ। ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਤਿੰਨਾਂ ਸਾਬਕਾ ਪ੍ਰਧਾਨਾਂ ਤੋਂ ਇਲਾਵਾ ਲਾਟਰੀ ਰਾਹੀ ਨਾਮਜਦ ਕੀਤੇ ਦੋ ਮੈਂਬਰਾਂ ‘ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਨਾਮਜਦ ਕੀਤੇ ਹਰਜਿੰਦਰ ਸਿੰਘ ਧਾਮੀ ਦੀ ਮੈਂਬਰੀ ਵੀ ਛੇਤੀ ਹੀ ਅਯੋਗ ਕਰਾਰ ਦਿੱਤੀ ਜਾਣੀ ਹੈ, ਜਦਕਿ ਬਾਦਲ ਦਲ ਦੀ ਬੀਬੀ ਰਣਜੀਤ ਕੋਰ ਦਾ ਕੁਰਸੀ ਦਾ ਮੋਹ ਭੰਗ ਨਹੀ ਹੋਇਆ ਕਿਉਂਕਿ ਜਨਵਰੀ 2021 ‘ਚ ਮੈਂਬਰੀ ਰੱਦ ਹੋਣ ਤੋਂ ਉਪਰੰਤ ਉਹਨਾਂ ਨੇ ਮੋਜੂਦਾ ਗੁਰਦੁਆਰਾ ਚੋਣਾਂ ‘ਚ ਮੁੱੜ੍ਹ ਜਾਲੀ ਕਾਗਜਾਤਾਂ ਦੇ ਆਧਾਰ ‘ਤੇ ਨਾਮਜਦਗੀ ਦਾਖਿਲ ਕਰਨ ਤੋਂ ਗੁਰੇਜ ਨਹੀਂ ਕੀਤਾ, ਇਸ ਲਈ ਉਹਨਾਂ ਦੀ ਮੈਂਬਰੀ ਵੀ ਰੱਦ ਹੋਣੀ ਨਿਸ਼ਚਿਤ ਹੈ. ਜਿਸਦੀ ਕਾਨੂੰਨੀ ਕਾਰਵਾਈ ਆਰੰਭ ਹੋਣ ਦੀ ਖਬਰ ਹੈ। ਉਨ੍ਹਾਂ ਦਸਿਆ ਕਿ ਜੇਕਰ ਇਸ ਪ੍ਰਕਾਰ ਬਾਦਲ ਦਲ ਦੇ 7 ਮੈਂਬਰਾਂ ਦੀ ਮੈਂਬਰੀ ਖਾਰਿਜ ਹੋ ਜਾਂਦੀ ਹੈ, ਤਾਂ ਬਾਦਲ ਅਕਾਲੀ ਦਲ ‘ਤੇ ਉਸਦੇ ਅਖੋਤੇ ਗਠਜੋੜ੍ਹ ਨੂੰ ਜਨਵਰੀ 2024 ‘ਚ ਨਿਰਧਾਰਤ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਭਾਰੀ ਝੱਟਕਾ ਲਗ ਸਕਦਾ ਹੈ।
ਬਾਦਲ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਤੋਂ ਪਹਿਲਾ ਵੱਡਾ ਝੱਟਕਾ- ਇੰਦਰ ਮੋਹਨ ਸਿੰਘ
This entry was posted in ਭਾਰਤ.