ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੇ ਮੌਜੂਦਾ ਚਲ ਰਹੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸੰਗਰੂਰ ਜੇਲ੍ਹ ਅੰਦਰ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਤੰਗ ਅਤੇ ਪ੍ਰੇਸ਼ਾਨ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਨ੍ਹਾਂ ਨੂੰ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਹੋਰ ਸਹੂਲਤਾਂ । ਅਦਾਲਤ ਵਿਚ ਵੀਂ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਜਾਂਦਾ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕਰਕੇ ਹਾਜ਼ਿਰੀ ਲਗਵਾਈ ਜਾਂਦੀ ਹੈ ਜਿਸ ਕਰਕੇ ਓਹ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਸੰਬੰਧੀ ਜੱਜ ਸਾਹਿਬ ਅੱਗੇ ਆਪਣਾ ਪੱਖ ਨਹੀਂ ਰੱਖ ਪਾਂਦੇ ਹਨ ਨਾਲ ਹੀ ਜੇਲ੍ਹ ਦੇ ਇਕ ਸੁਪਰਡੈਂਟ ਵਲੋਂ ਉਨ੍ਹਾਂ ਨਾਲ ਗ਼ਲਤ ਵਿਵਹਾਰ ਦੀ ਜਾਣਕਾਰੀ ਵੀਂ ਮਿਲੀ ਹੈ ਜੋ ਕਿ ਉਨ੍ਹਾਂ ਨੂੰ ਨਿਜੀ ਤੌਰ ਤੇ ਦਿਮਾਗੀ ਟਾਰਚਰ ਕਰਦਾ ਰਹਿੰਦਾ ਹੈ । ਸਿੱਖ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਗੁਰਦਵਾਰਾ ਕਮੇਟੀ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਮੂਹ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਆਪਣਾ ਪੰਥਕ ਫਰਜ਼ ਸਮਝਦੇ ਹੋਏ ਜੇਲ੍ਹਾਂ ਅੰਦਰ ਬੰਦ ਸਿੱਖ ਬੰਦੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਦਾ ਸਮਾਧਾਨ ਕਰਵਾਉਣਾ ਚਾਹੀਦਾ ਹੈ । ਜਿਕਰਯੋਗ ਹੈ ਕਿ ਭਾਈ ਖਾਨਪੁਰੀ ਦੇ ਮਾਮਲੇ ਅੰਦਰ ਅਦਾਲਤ ਵਲੋਂ ਵੀਂ ਮਾਮਲੇ ਅੰਦਰ ਨਾਮਜਦ ਕੀਤੇ ਲੋਕਾਂ ਨੂੰ ਕੁਝ ਘੰਟਿਆਂ ਪਹਿਲਾਂ ਸੰਮਨ ਜਾਰੀ ਕਰਕੇ ਅਦਾਲਤ ਅੰਦਰ ਪੇਸ਼ ਹੋਣ ਲਈ ਕਹਿ ਦਿੱਤਾ ਜਾਂਦਾ ਹੈ ਜਿਸ ਨਾਲ ਨਾਮਜਦ ਲੋਕ ਬਹੁਤ ਖੱਜਲ ਖੁਆਰ ਹੁੰਦੇ ਹਨ, ਜਦਕਿ ਅਸੂਲਨ ਦੋ ਤੋਂ ਤਿੰਨ ਦਿਨ ਪਹਿਲਾਂ ਅਦਾਲਤ ਅੰਦਰ ਪੇਸ਼ ਹੋਣ ਲਈ ਦਸਿਆ ਜਾਂਦਾ ਹੈ ।
ਸੰਗਰੂਰ ਜੇਲ੍ਹ ਅੰਦਰ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਕੀਤਾ ਜਾ ਰਿਹਾ ਤੰਗ ਅਤੇ ਪ੍ਰੇਸ਼ਾਨ
This entry was posted in ਪੰਜਾਬ.