ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਉ ਰਾਹੀ ਦਿੱਲੀ ਗੁਰਦੁਆਰਾ ਵਿਭਾਗ ਦੇ ਇਕ ਚੋਣ ਅਫਸਰ ਵਲੋਂ ਰਿਸ਼ਵਤ ਲੈਕੇ ਸਾਬਕਾ ਪ੍ਰਧਾਨਾਂ ਨੂੰ ਨੋਟਿਸ ਭੇਜਣ ਸਬੰਧੀ ਲਗਾਏ ਗੰਭੀਰ ਇਲਜਾਮਾਂ ‘ਤੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਇਸ ਸਬੰਧ ‘ਚ ਖੁਲਾਸਾ ਕਰਦਿਆ ਕਿਹਾ ਹੈ ਕਿ ਸ. ਸਰਨਾ ਦੇ ਇਸ ਬਿਆਨ ਮੁਤਾਬਿਕ ਦਿੱਲੀ ਗੁਰਦੁਆਰਾ ਚੋਣ ਵਿਭਾਗ ‘ਚ ਤੈਨਾਤ ਇਕ ਇਲੈਕਸ਼ਨ ਅਫਸਰ ਨੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਪ੍ਰਵਾਨਗੀ ਤੋਂ ਬਗੈਰ ਵਿਰੋਧੀ ਧਿਰਾਂ ਤੋਂ ਰਿਸ਼ਵਤ ਲੈਕੇ ਦੋਵੇ ਸਰਨਾ ਭਰਾਵਾਂ ਨੂੰ ਗੁਰਦੁਆਰਾ ਨਿਯਮਾਂ ਦੀ ਧਾਰਾ 14 ਦੀ ਉਲੰਘਣਾਂ ਕਰਨ ਦੇ ਦੋਸ਼ਾਂ ‘ਚ ਨੋਟਿਸ ਜਾਰੀ ਕੀਤੇ ਹਨ, ਜਦਕਿ ਚੋਣ ਡਾਇਰੈਕਟਰ ਨੇ ਇਹ ਮੰਨਿਆ ਹੈ ਕਿ ਗੁਰਦੁਆਰਾ ਚੋਣ ਵਿਭਾਗ ਨੂੰ ਐਸੇ ਨੋਟਿਸ ਜਾਰੀ ਕਰਨ ਦਾ ਕੋਈ ਅਧਿਕਾਰ ਨਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਸ. ਸਰਨਾ ਦੇ ਇਸ ਬਿਆਨ ‘ਚ ਸਚਾਈ ਹੈ ਤਾਂ ਇਹ ਸਿੱਧੇ ਤੋਰ ‘ਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਹੈ, ਜੋ ਸਿੱਖ ਜਗਤ ਲਈ ਇਕ ਬਹੁਤ ਭਾਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਉਸ ਇਲੈਕਸ਼ਨ ਅਫਸਰ ਦੇ ਖਿਲਾਫ ਪੁਲਿਸ ਰਿਪੋਰਟ ਲਿਖਵਾ ਕੇ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਰਕਾਰੀ ਦਖਲਅੰਦਾਜੀ ਨੂੰ ਰੋਕਿਆ ਜਾ ਸਕੇ। ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਸ. ਸਰਨਾ ਇਸ ਮਾਮਲੇ ‘ਚ ਕੋਈ ਅਗਲੇਰੀ ਕਾਰਵਾਈ ਨਹੀ ਕਰਦੇ ਹਨ ਤਾਂ ਉਨ੍ਹਾਂ ਦੇ ਇਸ ਬਿਆਨ ਨੂੰ ਸੰਗਤ ਨੂੰ ਗੁਮਰਾਹ ਕਰਨ ਦਾ ਇਕ ਜੁਮਲਾ ਕਰਾਰ ਦਿੱਤਾ ਜਾਵੇਗਾ, ਜਿਸ ਲਈ ਸਰਕਾਰ ਨੂੰ ਸ. ਹਰਵਿੰਦਰ ਸਿੰਘ ਸਰਨਾ ਦੇ ਖਿਲਾਫ ਸਰਕਾਰੀ ਅਫਸਰ ਪ੍ਰਤੀ ਝੂਠਾ ਗੰਭੀਰ ਇਲਜਾਮ ਲਗਾਉਣ ਦੇ ਦੋਸ਼ ‘ਚ ਤੁਰੰਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਦਸੱਣਯੋਗ ਹੈ ਕਿ ਗੁਰਦੁਆਰਾ ਚੋਣ ਵਿਭਾਗ ਨੇ ਬੀਤੇ ਦਿੱਨੀ ਤਿੰਨ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੀ ਕੰਪਨੀਆਂ ਰਾਹੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਲੱਖਾ ਰੁਪਏ ਦਾ ਸਾਮਾਨ ਵੇਚਣ ਕਾਰਨ ਗੁਰਦੁਆਰਾ ਨਿਯਮਾਂ ਦੀ ਧਾਰਾ 14 ਦੀ ਉਲੰਘਣਾਂ ਕਰਨ ਦੇ ਦੋਸ਼ਾਂ ‘ਚ ਜਵਾਬ-ਤਲਬ ਕਰਨ ਦੇ ਨੋਟਿਸ਼ ਜਾਰੀ ਕੀਤੇ ਸਨ।
ਸਰਨਾ ਵਲੋਂ ਦਿੱਲੀ ਗੁਰਦੁਆਰਾ ਚੋਣ ਅਫਸਰ ‘ਤੇ ਲਗਾਏ ਗੰਭੀਰ ਇਲਜਾਮਾਂ ਦੀ ਸਰਕਾਰ ਤੁਰੰਤ ਪੜ੍ਹਤਾਲ ਕਰੇ – ਇੰਦਰ ਮੋਹਨ ਸਿੰਘ
This entry was posted in ਭਾਰਤ.